ਦਿੱਲੀ ’ਚ ‘ਪੰਜਾਬ ਲਈ’ ਗੱਠਜੋੜ ਦੇ ਗੰਢ-ਚਿਤਰਾਵੇ ਦੀਆਂ ਕਣਸੋਆਂ! ਸਿਆਸੀ ਬਾਜ਼ਾਰ ਗਰਮ

Thursday, Jul 24, 2025 - 03:07 PM (IST)

ਦਿੱਲੀ ’ਚ ‘ਪੰਜਾਬ ਲਈ’ ਗੱਠਜੋੜ ਦੇ ਗੰਢ-ਚਿਤਰਾਵੇ ਦੀਆਂ ਕਣਸੋਆਂ! ਸਿਆਸੀ ਬਾਜ਼ਾਰ ਗਰਮ

ਲੁਧਿਆਣਾ (ਮੁੱਲਾਂਪੁਰੀ): ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਟੁੱਟੇ ਗੱਠਜੋੜ ਨੂੰ 5 ਸਾਲ ਹੋਣ ਵਾਲੇ ਹਨ। ਗੱਠਜੋੜ ਤੋਂ ਬਿਨਾਂ ਇਨ੍ਹਾਂ ਦੋਵਾਂ ਪਾਰਟੀਆਂ ਦਾ ਪੰਜਾਬ ’ਚ ਸਿਆਸੀ ਤਾਣਾ-ਬਾਣਾ ਇਨ੍ਹਾਂ ਉਲਝ ਚੁੱਕਾ ਹੈ ਕਿ ਇਹ ਦੋਵੇਂ ਪਾਰਟੀਆਂ ਗੱਠਜੋੜ ਤੋਂ ਬਿਨਾਂ ਦੋਵੇਂ ਹੱਥ ਖਾਲੀ ਬੈਠੀਆਂ ਹਨ।

ਹੁਣ ਭਰੋਸੇਯੋਗ ਸੂਤਰਾਂ ਨੇ ਇਸ਼ਾਰਾ ਕੀਤਾ ਕਿ ਭਵਿੱਖ ਦੇ ਗੱਠਜੋੜ ਲਈ ਅਕਾਲੀ-ਭਾਜਪਾ ਦੇ ਵੱਡੇ ਨੇਤਾਵਾਂ ਦੇ ਗੰਢ-ਚਿਤਰਾਵੇ ਲਗਭਗ ਨੇੜੇ ਲੱਗ ਚੁੱਕੇ ਹਨ, ਕਿਉਂਕਿ ਇਸ 5 ਸਾਲ ਦੇ ਟੁੱਟੇ ਹੋਏ ਰਿਸ਼ਤੇ ਕਾਰਨ ਅਕਾਲੀ ਦਲ ਪੱਛੜ ਗਿਆ ਹੈ, ਜਦੋਂਕਿ ਭਾਜਪਾ ਅੱਗੇ ਨਾਲੋਂ ਆਪਣੀ ਸਿਆਸੀ ਹਲਕਿਆਂ ’ਚ ਚੰਗੀ ਪਕੜ ਬਣਾ ਕੇ ਚੱਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਅਕਾਲੀ ਦਲ ਖੇਤਰੀ ਪਾਰਟੀ ਹੋਣ ਕਰ ਕੇ ਆਪਣੇ ਹੇਠਲੇ ਪੱਧਰ ਦੇ ਆਗੂਆਂ ਤੋਂ ਇਹ ਫੀਡਬੈਕ ਲੈਂਦਾ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨਾਲ ਮੁੜ ਗਠਜੋੜ ਕਿਵੇਂ ਰਹੇਗਾ, ਕਿਉਂਕਿ ਪੰਜਾਬ ’ਚ ਅੱਜ ਕੱਲ ਇਕ ਹੋਰ ਅਕਾਲੀ ਦਲ ਆਉਂਦੇ ਮਹੀਨੇ ਨੂੰ ਬਣਨ ਦੀਆਂ ਚਰਚਾਵਾਂ ਹਨ, ਜੋ 5 ਮੈਂਬਰੀ ਕਮੇਟੀ ਅਤੇ ਉਸ ਦੇ ਹਮ ਖਿਆਲੀ ਹਨ, ਜਿਨ੍ਹਾਂ ਦਾ ਇਕ ਨੁਕਾਤੀ ਪ੍ਰੋਗਰਾਮ ਹੈ ਕਿ ਭਾਜਪਾ ਤੋਂ ਬਿਨਾਂ ਪੰਥਕ ਲਹਿਰ ਪੈਦਾ ਕਰ ਕੇ ਨਿਰੋਲ ਅਕਾਲੀ ਦਲ ਦੀ ਸਰਕਾਰ ਬਣਾਉਣਾ ਹੈ। ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਰਕਾਰ ਬਣਾਉਣ ਲਈ ਭਾਜਪਾ ਦੀਆਂ ਫੌੜੀਆਂ ’ਤੇ ਨਜ਼ਰ ਟਿਕਾਈ ਬੈਠਾ ਹੈ।

ਬਾਕੀ ਹੁਣ ਦੇਖਦੇ ਹਾਂ ਕਿ ਭਾਜਪਾ ਪੰਜਾਬ ਦੇ ਭਖਦੇ ਮਸਲੇ- ਬੰਦੀ ਸਿੰਘ ਦੀ ਰਿਹਾਈ, ਕਿਸਾਨ ਮੋਰਚੇ ਦੀਆਂ ਮੰਗਾਂ, ਚੰਡੀਗੜ੍ਹ ਪੰਜਾਬ ਨੂੰ ਦੇਣਾ ਅਤੇ ਹੋਰ ਮਾਮਲੇ ਜੋ ਲੰਮੇ ਸਮੇਂ ਤੋਂ ਲਮਕ ਰਹੇ ਹਨ, ਉਨ੍ਹਾਂ ਨੂੰ ਹੱਲ ਕਰ ਕੇ ਇਕੱਲੀ ਮੈਦਾਨ ਜਾ ਉਤਰਦੀ ਹੈ ਜਾਂ ਫਿਰ ਅਕਾਲੀ ਦੀਆਂ ਫੌੜੀਆਂ ਬਣਦੀ ਹੈ ਜਾਂ ਉਨ੍ਹਾਂ ਨੂੰ ਬਣਾਉਂਦੀ ਹੈ ਪਰ ਪੰਜਾਬ ’ਚ ਗੱਠਜੋੜ ਦੇ ਗੰਢ ਚਿਤਾਰਵੇ ਦੀ ਚਰਚਾ ਦਾ ਬਾਜ਼ਾਰ ਗਰਮ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News