ਪਟਿਆਲਾ ''ਚ ਵੱਡੀ ਵਾਰਦਾਤ, ਦੁਕਾਨ ਖੋਲ੍ਹ ਰਹੇ ਨੌਜਵਾਨ ''ਤੇ ਸੁੱਟਿਆ ਤੇਜ਼ਾਬ, CCTV ''ਚ ਕੈਦ ਹੋਈ ਘਟਨਾ

01/04/2024 4:43:17 PM

ਪਟਿਆਲਾ (ਕੰਬੋਜ)- ਪਟਿਆਲਾ ਜ਼ਿਲ੍ਹਾ ਦੇ ਹਲਕਾ ਸਨੌਰ ਦੇ ਪੁਲਸ ਥਾਣੇ ਨਜ਼ਦੀਕ ਇਕ ਵੱਡੀ ਘਟਨਾ ਵਾਪਰੀ ਹੈ, ਜਿੱਥੇ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਆਏ 3 ਨੌਜਵਾਨਾਂ ਨੇ ਦੁਕਾਨ ਖੋਲ੍ਹ ਰਹੇ ਇਕ ਨੌਜਵਾਨ 'ਤੇ ਤੇਜ਼ਾਬ ਸੁੱਟ ਦਿੱਤਾ।  ਪੀੜਤ ਨੌਜਵਾਨ ਦਾ ਨਾਮ ਨਿਖਿਲ ਦੱਸਿਆ ਜਾ ਰਿਹਾ ਹੈ, ਜੋਕਿ ਹਲਕਾ ਸਨੌਰ ਦਾ ਹੀ ਰਹਿਣ ਵਾਲਾ ਹੈ। ਇਸ ਘਟਨਾ ਦੀਆਂ ਸੀ. ਸੀ. ਟੀ. ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਪੀੜਤ ਨੌਜਵਾਨ ਨਿਖਿਲ ਤੇਜ਼ਾਬ ਸਰੀਰ ਉੱਪਰ ਡਿੱਗਣ ਮਗਰੋਂ ਤੜਫਦਾ ਹੋਇਆ ਵਿਖਾਈ ਦੇ ਰਿਹਾ ਹੈ। 

PunjabKesari

ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਖਿਲ ਆਪਣੀ ਸਵੇਰੇ ਦੁਕਾਨ ਖੋਲ੍ਹ ਕੇ ਅੰਦਰ ਜਾ ਰਿਹਾ ਸੀ, ਇਸੇ ਦੌਰਾਨ ਇਹ ਨੌਜਵਾਨ ਆਏ ਇਨ੍ਹਾਂ ਨੇ ਤੇਜ਼ਾਬ ਨਿਕਾਲ ਦੇ ਉੱਪਰ ਸੁੱਟ ਦਿੱਤਾ, ਜਿਸ ਕਰਕੇ ਨਿਖਿਲ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਹੈ।  ਫਿਲਹਾਲ ਪੀੜਤ ਨੌਜਵਾਨ ਨਿਖਿਲ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਸ ਨੂੰ ਮੰਗ ਕੀਤੀ ਹੈ ਕਿ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ ਕਿਉਂਕਿ ਜਿਹੜੀ ਥਾਂ ਦੇ ਉੱਪਰ ਇਹ ਘਟਨਾ ਵਾਪਰੀ ਹੈ, ਉਸੀ ਥਾਂ ਦੇ ਨਾਲ ਨੌਜਵਾਨ ਬੱਚੇ ਖੇਡਦੇ ਹਨ, ਜੇਕਰ ਉਨ੍ਹਾਂ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੁੰਦਾ। ਦੂਜੇ ਪਾਸੇ ਪੁਲਸ ਅਧਿਕਾਰੀਆਂ ਨੇ ਨਿਖਿਲ ਦੇ ਬਿਆਨ ਦਰਜ ਕੀਤੇ ਹਨ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਜਲਦ ਦੋਸ਼ੀਆਂ ਨੂੰ ਕਾਬੂ ਕਰਾਂਗੇ। 

PunjabKesari

ਇਹ ਵੀ ਪੜ੍ਹੋ :  DSP ਦਲਬੀਰ ਸਿੰਘ ਕਤਲ ਮਾਮਲੇ 'ਚ CCTV ਫੁਟੇਜ ਆਈ ਸਾਹਮਣੇ, ਪੁਲਸ ਨੇ ਦੋਸ਼ੀ ਦੀ ਗ੍ਰਿਫ਼ਤਾਰੀ ਵਿਖਾ ਖੋਲ੍ਹੇ ਵੱਡੇ ਰਾਜ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News