ਜਲੰਧਰ ''ਚ ਚੱਲੀਆਂ ਗੋਲ਼ੀਆਂ, ਅਫ਼ਵਾਹ ਜਾਂ ਐਨਕਾਊਂਟਰ, ਮਿੰਟਾਂ ''ਚ ਪਈਆਂ ਭਾਜੜਾਂ
Friday, Mar 07, 2025 - 05:55 PM (IST)

ਜਲੰਧਰ (ਵਰੁਣ,ਕੁੰਦਨ, ਪੰਕਜ)- ਜਲੰਧਰ ਵਿਖੇ ਗੋਲ਼ੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਚੌਂਕ 'ਤੇ ਦੁਪਹਿਰ ਵੇਲੇ ਗੋਲ਼ੀਆਂ ਚੱਲਣ ਦੀ ਅਫ਼ਵਾਹ ਉੱਡੀ। ਇਸ ਦੇ ਬਾਅਦ ਮੌਕੇ ਉਤੇ ਉਥੇ ਭਾਜੜਾਂ ਪੈ ਗਈਆਂ। ਸੂਚਨਾ ਮਿਲੀ ਸੀ ਕਿ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਤਿੰਨ ਤੋਂ ਚਾਰ ਫਾਇਰ ਹੋਏ ਪਰ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਉੱਥੇ ਅਜਿਹਾ ਕੁਝ ਵੀ ਨਹੀਂ ਮਿਲਿਆ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਇਲਾਕਾ ਕਰ ਦਿੱਤਾ ਸੀਲ, ਲਗਾ 'ਤੇ ਨਾਕੇ, ਚੱਪੇ-ਚੱਪੇ 'ਤੇ ਪੁਲਸ ਤਾਇਨਾਤ
ਉਥੇ ਹੀ ਆਸ-ਪਾਸ ਦੇ ਲੋਕਾਂ ਦਾ ਕਹਿਣਾ ਸੀ ਕਿ ਬਾਈਕ ਸਵਾਰਾਂ ਨੇ ਵ੍ਹਾਈਟ ਰੰਗ ਦੀ ਬਿਨਾਂ ਨੰਬਰ ਵਾਲੀ ਗੱਡੀ 'ਤੇ ਹਵਾਈ ਫਾਇਰ ਕੀਤੇ ਅਤੇ ਉਥੋਂ ਚਲੇ ਗਏ ਪਰ ਕੁਝ ਲੋਕਾਂ ਨੇ ਕਿਹਾ ਕਿ ਆਵਾਜ਼ ਬੁਲੇਟ ਮੋਟਰਸਾਈਕਲ ਦੇ ਮਾਡੀਫਾਈ ਹੋਏ ਸਾਈਲੈਂਸਰ ਤੋਂ ਆ ਰਹੀ ਸੀ। ਫਿਲਹਾਲ ਪੁਲਸ ਵੱਲੋਂ ਗੋਲ਼ੀਆਂ ਚੱਲਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਨਵੀਂ ਮੁਸੀਬਤ 'ਚ ਘਿਰੇ ਕਿਸਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e