ਚੰਡੀਗੜ੍ਹ ''ਚ ਵੱਡੀ ਵਾਰਦਾਤ! ਦੋ ਧਿਰਾਂ ਵਿਚਾਲੇ ਪਥਰਾਅ ਮਗਰੋਂ ਚੱਲੀਆਂ ਗੋਲ਼ੀਆਂ

Friday, Jun 13, 2025 - 01:11 PM (IST)

ਚੰਡੀਗੜ੍ਹ ''ਚ ਵੱਡੀ ਵਾਰਦਾਤ! ਦੋ ਧਿਰਾਂ ਵਿਚਾਲੇ ਪਥਰਾਅ ਮਗਰੋਂ ਚੱਲੀਆਂ ਗੋਲ਼ੀਆਂ

ਚੰਡੀਗੜ੍ਹ (ਸੁਸ਼ੀਲ)- ਚੰਡੀਗੜ੍ਹ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਡੱਡੂਮਾਜਰਾ ’ਚ ਦੋ ਗੁੱਟਾਂ ਵਿਚਕਾਰ ਇੱਟਾਂ-ਪੱਥਰ ਮਾਰਨ ਤੋਂ ਬਾਅਦ ਕੁੱਟਮਾਰ ਹੋਈ। ਹਮਲੇ ’ਚ ਔਰਤ ਜ਼ਖ਼ਮੀ ਹੋ ਗਈ। ਪੁਲਸ ਨੇ ਉਸ ਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜ਼ਖਮੀ ਦੀ ਪਛਾਣ ਰਾਣੀ ਵਜੋਂ ਹੋਈ ਹੈ। ਹਮਲਾਵਰਾਂ ਨੇ ਤਿੰਨ ਤੋਂ ਚਾਰ ਰਾਉਂਡ ਫਾਇਰ ਵੀ ਕੀਤੇ। ਮਲੋਆ ਥਾਣਾ ਪੁਲਸ ਨੇ ਮੌਕੇ ’ਤੇ ਇਕ ਨੌਜਵਾਨ ਅਤੇ ਇਕ ਬਾਈਕ ਜ਼ਬਤ ਕੀਤੀ। ਥਾਣਾ ਪੁਲਸ ਨੇ ਸੁਭਾਸ਼, ਅੰਕਿਤ, ਨਿੱਕੀ, ਸਾਹਿਲ ਭੱਟੀ ਸਮੇਤ ਹੋਰਨਾਂ ’ਤੇ ਮਾਮਲਾ ਦਰਜ ਕਰ ਲਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵਿਜੀਲੈਂਸ ਵਿਭਾਗ ਦੀ ਵੱਡੀ ਕਾਰਵਾਈ, ਤਲਬ ਕੀਤੇ ਜੇ. ਈਜ਼ ਤੇ ਐੱਸ. ਡੀ. ਓਜ਼

ਡੱਡੂਮਜਾਰਾ ਛੋਟੇ ਫਲੈਟ ’ਚ ਰਹਿਣ ਵਾਲੇ ਵਿਜੇ (27) ਨੇ ਸ਼ਿਕਾਇਤ ਦਿੱਤੀ ਕਿ ਮੰਗਲਵਾਰ ਰਾਤ ਲਗਭਗ 11.40 ਵਜੇ ਮਾਤਾ ਰਾਣੀ ਦੇਵੀ (45) ਡਿਊਟੀ ਖ਼ਤਮ ਕਰਕੇ ਘਰ ਵਾਪਸ ਆ ਰਹੀ ਸੀ। ਜਦੋਂ ਉਹ ਪੌੜੀਆਂ ਚੜ੍ਹਨ ਲੱਗੀ ਤਾਂ 4 ਮੋਟਰਸਾਈਕਲਾਂ ’ਤੇ ਸਵਾਰ 10-12 ਮੁੰਡਿਆਂ ਨੇ ਘਰ ਦੇ ਨੇੜੇ ਬੈਠੇ ਹੋਰ ਮੁੰਡਿਆਂ ’ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਹ ਵੇਖ ਕੇ ਮੁੰਡੇ ਭੱਜ ਗਏ ਪਰ ਮਾਂ ਲਪੇਟ ’ਚ ਆ ਕੇ ਡਿੱਗ ਪਈ। ਰਾਣੀ ਦੇਵੀ ਦੇ ਮੱਥੇ ਅਤੇ ਕੰਨ ’ਤੇ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਜੀ. ਐੱਮ. ਐੱਸ. ਐੱਚ.-16 ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਘਰ ਵਾਪਸ ਆ ਗਈ।

ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀਆਂ ਲਈ ਛੁੱਟੀਆਂ ਵਿਚਾਲੇ ਆ ਗਈ ਵੱਡੀ ਖ਼ਬਰ, PSEB ਨੇ ਸ਼ੁਰੂ ਕੀਤਾ...

ਵਿਜੇ ਨੇ ਦੱਸਿਆ ਕਿ ਹਮਲਾਵਰ ਮੁੰਡੇ ਦੋ ਬੁਲੇਟ ਅਤੇ ਦੋ ਪਲਸਰ ਮੋਟਰਸਾਈਕਲਾਂ ’ਤੇ ਆਏ ਸਨ। ਭੱਜਦੇ ਸਮੇਂ ਇਕ ਪਲਸਰ ਮੋਟਰਸਾਈਕਲ ਤਿਲਕ ਗਿਆ ਅਤੇ ਉਸ ’ਤੇ ਸਵਾਰ ਮੁੰਡੇ ਅਤੇ ਮੋਟਰਸਾਈਕਲ ਨੂੰ ਕਾਬੂ ਕਰ ਲਿਆ। ਮੁਲਜ਼ਮ ਨੂੰ ਮਲੋਆ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ। ਕੁਝ ਮੁੰਡਿਆਂ ਨੇ ਦੱਸਿਆ ਕਿ ਭੱਜਦੇ ਸਮੇਂ ਹਮਲਾਵਰਾਂ ਨੇ 2-3 ਰਾਉਂਡ ਫਾਇਰ ਵੀ ਕੀਤੇ, ਕਿਉਂਕਿ ਪਟਾਕਿਆਂ ਵਰਗੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ। ਵਿਜੇ ਅਨੁਸਾਰ ਹਮਲਾਵਰ ਮੁੰਡਿਆਂ ’ਚ ਰਮਨ ਚੱਢਾ ਅਤੇ ਬੱਤੀ ਵਾਸੀ ਡੱਡੂਮਾਜਰਾ ਸ਼ਾਮਲ ਹਨ। ਮੌਕੇ ’ਤੇ ਤਲਾਸ਼ੀ ਲਈ ਗਈ ਪਰ ਕੋਈ ਖੋਲ੍ਹ ਬਰਾਮਦ ਨਹੀਂ ਹੋਇਆ। 

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋ ਗੁੱਟਾਂ ਵਿਚਕਾਰ ਲੜਾਈ ਸੀ ਅਤੇ ਦੋਵਾਂ ਪਾਸਿਆਂ ਤੋਂ ਪੱਥਰਾਅ ਹੋਇਆ। ਫਾਇਰਿੰਗ ਦੀ ਗੱਲ ਹਾਲੇ ਸ਼ੱਕੀ ਹੈ, ਜਿਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਮਲੋਆ ਥਾਣਾ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ: ਗਰਮੀ ਨੇ ਤੋੜੇ ਰਿਕਾਰਡ, ਪੰਜਾਬ ਤੇ ਹਰਿਆਣਾ ’ਚ ਸਭ ਤੋਂ ਗਰਮ ਚੰਡੀਗੜ੍ਹ ਦੀਆਂ ਰਾਤਾਂ, Red Alert ਜਾਰੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News