ਜੁਗਾੜੂ ਮੋਟਰਸਾਈਕਲ ਰੇਹੜੀਆਂ ਦੇ ਹੋਣ ਲੱਗੇ ਚਲਾਨ, ਸੁਣੋ ਚਾਲਕਾਂ ਦੀ ਦਰਦਭਰੀ ਦਾਸਤਾਨ

Saturday, Apr 23, 2022 - 04:11 PM (IST)

ਜੁਗਾੜੂ ਮੋਟਰਸਾਈਕਲ ਰੇਹੜੀਆਂ ਦੇ ਹੋਣ ਲੱਗੇ ਚਲਾਨ, ਸੁਣੋ ਚਾਲਕਾਂ ਦੀ ਦਰਦਭਰੀ ਦਾਸਤਾਨ

ਫਰੀਦਕੋਟ (ਦੁਸਾਂਝ) : ਵਧੀਕ DGP ਪੰਜਾਬ ਪੁਲਸ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਮੋਟਰਸਾਈਕਲਾਂ ਦੀਆਂ ਬਣਾਈਆਂ ‘ਜੁਗਾੜੂ ਰੇਹੜੀਆਂ’ ਤੁਰੰਤ ਬੰਦ ਕੀਤੀਆਂ ਜਾਣ ਅਤੇ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੇ SSP ਨੂੰ ਸਪੈਸ਼ਲ ਲਿਖਤੀ ਪੱਤਰ ਜਾਰੀ ਕਰਕੇ ਆਰਡਰ ਵੀ ਦਿੱਤੇ ਗਏ ਹਨ ਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਹੁਕਮਾਂ ’ਚ ਕਿਹਾ ਗਿਆ ਹੈ ਕਿ ਮੋਟਰਸਾਈਕਲਾਂ ਦੀਆਂ ਜਗਾੜੂ ਰੇਹੜੀਆਂ ਬਣਾ ਕੇ ਲੋਕਾਂ ਵੱਲੋਂ ਸਵਾਰੀਆਂ ਦੀ ਢੋਆ-ਢੁਆਈ ਕੀਤੀ ਜਾਂਦੀ ਹੈ। ਇਸ ਕਾਰਨ ਇਹ ਰੇਹੜੀਆਂ ਲੋਕਾਂ ਦੀ ਜਾਨ ਲਈ ਖ਼ਤਰਾ ਵੀ ਬਣ ਰਹੀਆਂ ਹਨ। ਜੁਗਾੜੂ ਰੇਹੜੀਆਂ ਦੀ ਵਰਤੋਂ ਸੀਮਿੰਟ, ਬੱਜਰੀ, ਇੱਟਾਂ, ਰੇਤ, ਸਰੀਆ ਅਤੇ ਇਲੈਕਟ੍ਰਾਨਿਕ ਦਾ ਸਾਮਾਨ ਢੋਣ ਲਈ ਵੀ ਕੀਤੀ ਜਾਂਦੀ ਹੈ। ਭਾਰੀ ਸਾਮਾਨ ਲੱਦੀਆਂ ਇਹ ਰੇਹੜੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ।ਇਸੇ ਤਹਿਤ ਵਧੀਕ DGP ਨੇ ਇਨ੍ਹਾਂ ਰੇਹੜੀਆਂ ਨੂੰ ਬੰਦ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉਕਤ ਹਦਾਇਤਾਂ ਅਨੁਸਾਰ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉਥੇ ਹੀ ਕੁਝ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਕਿ ਜੇਕਰ ਅਗਲੀ ਵਾਰ ਤੋਂ ਉਹ ਇਸ ਵਹੀਕਲ ਨਾਲ ਦਿਖਾਈ ਦਿੰਦੇ ਹਨ ਤਾ ਵਹੀਕਲ ਫੜ ਕੇ ਜ਼ਬਤ ਕਰ ਦਿੱਤਾ ਜਾਵੇਗਾ। ਇਸੇ ਤਹਿਤ ਫਰੀਦਕੋਟ ’ਚ ਪਹਿਲਾ ਐਕਸ਼ਨ 3 ਧੀਆਂ ਦੇ ਬਾਪ ’ਤੇ ਹੋਇਆ ਜੋ ਉਕਤ ਜੁਗਾੜ ਨਾਲ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ।

ਇਹ ਵੀ ਪੜ੍ਹੋ : ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 2 ਮਜ਼ਦੂਰਾਂ ਦੀ ਮੌਕੇ ’ਤੇ ਹੋਈ ਮੌਤ

ਇਸ ਬਾਰੇ ਫਰੀਦਕੋਟ ਟ੍ਰੈਫਿਕ ਪੁਲਸ ਦੇ ਇੰਚਾਰਜ ਗੁਰਲਾਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ SSP ਦੀਆਂ ਹਦਾਇਤਾਂ ਅਤੇ ਉੱਚ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਹ ਮੁਹਿੰਮ ਚਲਾ ਕੇ ਜੁਗਾੜੁੂ ਮੋਟਰਸਾਈਕਲ ਸਮੇਤ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਸਿਰਫ਼ ਇਨ੍ਹਾਂ ਦੇ ਚਲਾਨ ਕੱਟ ਰਹੇ ਹਨ ਜੇਕਰ ਅਗਲੀ ਵਾਰ ਤੋਂ ਇਹ ਜੁਗਾੜੂ ਰੇਹੜੀਆਂ ਦਿਖਾਈ ਦਿੱਤੀਆਂ ਤਾਂ ਇਨ੍ਹਾਂ ਨੂੰ ਜ਼ਬਤ ਕਰ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਕਈ ਜਾਗਰੂਕਤਾ ਕੈਂਪ ਲਗਾ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਇਹ ਰੇਹੜੀਆਂ ਨਾ ਚਲਾਉਣ ਅਤੇ ਇਨ੍ਹਾਂ ਦੇ ਨੁਕਸਾਨ ਬਾਰੇ ਸਮਝਾਇਆ ਜਾਵੇਗਾ ।

ਇਹ ਵੀ ਪੜ੍ਹੋ : ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ’ਚ ਹੋਈ ਖੂਨੀ ਝੜਪ, 1 ਦੀ ਮੌਤ, 9 ਜ਼ਖਮੀ

ਉੱਥੇ ਹੀ 3 ਧੀਆਂ ਦੇ ਬਾਪ ਹਰੀ ਰਾਮ ਜਿਸ ’ਤੇ ਪਹਿਲਾ ਐਕਸ਼ਨ ਹੋਇਆ ਹੈ,  ਨੇ ਦਸਿਆ ਕਿ ਉਹ ਇਸ ਰੇੜੀ ਨਾਲ ਸ਼ਹਿਰ ’ਚ ਛੋਟੇ ਮੋਟੇ ਸਮਾਨ ਦੀ ਢੋਆ ਢੁਆਈ ਕਰ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਹੈ। ਇਹ ਹੀ ਉਨ੍ਹਾਂ ਦੀ ਰੋਟੀ ਦਾ ਇੱਕੋ ਇੱਕ ਸਾਧਨ ਹੈ ਜੋ ਕਿ ਪੰਜਾਬ ਪੁਲਸ ਦੇ ਨਵੇਂ ਐੈਲਾਨ ਕਰਕੇ ਖੁਸ ਸਕਦਾ ਹੈ। ਉਨ੍ਹਾਂ ਦਾ ਇਹ ਰੁਜ਼ਗਾਰ ਖੋਹ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਦੱਸ ਦਈਏ ਕਿ ਸਾਡੀ ਇਹ ਵਹੀਕਲ ਕਿਸੇ ਤਰ੍ਹਾਂ ਦਾ ਕੋਈ ਐਕਸੀਡੈਂਟ ਦਾ ਕਾਰਨ ਨਹੀਂ ਹਨ। ਐਕਸੀਡੈਂਟ ਦਾ ਕਾਰਨ ਵੱਡੀਆਂ ਬੱਸਾਂ ਟਰੱਕ ਟਰੈਕਟਰ ਟਰਾਲੀ ਆਦਿ ਨਾਲ ਐਕਸੀਡੈਂਟ ਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ  ਇਨ੍ਹੇ ਦੀ ਰੇਹੜੀ ਨਹੀਂ ਬਣਦੀ ਜਿੰਨੇ ਦਾ ਪੁਲਸ ਵੱਲੋਂ ਚਲਾਨ ਕਰ ਦਿੱਤਾ ਜਾਂਦਾ ਹੈ ਪਰ ਉਹ ਇਹ ਚਲਾਨ ਭਰਨ ਤੋਂ ਅਸਮਰੱਥ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਪਹਿਲਾਂ ਹੀ ਕੋਈ ਰੁਜ਼ਗਾਰ ਸਾਨੂੰ ਮੁਹੱਈਆ ਕਰਵਾ ਦਿੰਦੀ ਤਾਂ ਸਾਨੂੰ ਇਹ ਕੰਮ ਕਰਨ ਦੀ ਲੋੜ ਹੀ ਨਹੀਂ ਸੀ । ਸਾਡੇ ਰੁਜ਼ਗਾਰ ਲਈ ਹੱਲ ਕੱਢਿਆ ਜਾਵੇ ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News