ਬਠਿੰਡਾ ਦੇ ਥਾਣੇ 'ਚ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਮਾਮਲੇ 'ਚ ਵਿਭਾਗ ਦੀ ਵੱਡੀ ਕਾਰਵਾਈ
Thursday, Mar 17, 2022 - 11:37 AM (IST)
ਬਠਿੰਡਾ : ਬਠਿੰਡਾ ਦੇ ਥਾਣੇ 'ਚ ਚੋਰੀ ਤੇ ਲੁੱਟ ਖੋਹ ਕਰਨ ਦੇ ਦੋਸ਼ ਤਹਿਤ ਹਿਰਾਸਤ ’ਚ ਲਏ ਗਏ 22 ਸਾਲਾ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਵਿਭਾਗੀ ਇਨਕੁਆਰੀ ਦੇ ਆਧਾਰ ’ਤੇ ਬਠਿੰਡਾ ਜ਼ਿਲੇ ਦੇ ਥਾਣਾ ਨਥਾਣਾ ਦੇ ਏ. ਐੱਸ. ਆਈ. ਗੁਰਦੇਵ ਸਿੰਘ ਤੇ ਸੀਨੀਅਰ ਕਾਂਸਟੇਬਲ ਨਿਰਮਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਥਾਣਾ ਮੁਖੀ ਐੱਸ. ਆਈ. ਸੁਖਵਿੰਦਰ ਸਿੰਘ ਖ਼ਿਲਾਫ਼ ਵਿਭਾਗੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਵੱਲੋਂ ਭਗਵੰਤ ਮਾਨ ਨੂੰ ਸ਼ੁੱਭ ਇੱਛਾਵਾਂ, ਟਵੀਟ ਕਰ ਆਖੀ ਵੱਡੀ ਗੱਲ
ਜ਼ਿਕਰਯੋਗ ਹੈ ਕਿ ਥਾਣਾ ਨਥਾਣਾ ਦੀ ਹਵਾਲਾਤ ਵਿਚ ਬੀਤੀ ਰਾਤ ਤਕਰੀਬਨ 11 ਵਜੇ ਇਕ ਬੰਦੀ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਥਾਣਾ ਨਥਾਣਾ ਮੁਖੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਝ ਦਿਨ ਪਹਿਲਾਂ ਸਿਮਰਜੀਤ ਸਿੰਘ (22) ਪੁੱਤਰ ਸਵ. ਦਰਸ਼ਨ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਨੂੰ ਉਸਦੇ ਸਾਥੀ ਸਮੇਤ ਨਥਾਣਾ ਪੁਲਸ ਨੇ ਚੋਰੀ ਤੇ ਲੁੱਟ-ਖੋਹ ਦੇ ਦੋਸ਼ ਤਹਿਤ ਹਿਰਾਸਤ ਵਿਚ ਲਿਆ ਸੀ ਅਤੇ ਅਦਾਲਤ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਦੋ ਰੋਜ਼ਾ ਰਿਮਾਂਡ ਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਭੁੱਚੋ ਮੰਡੀ ਵਿਖੇ ਇਕ ਦੁਕਾਨ ਤੋਂ ਨਕਦੀ ਚੋਰੀ ਕਰਨ ਦੇ ਦੋਸ਼ ਤਹਿਤ ਇਨ੍ਹਾਂ ਖ਼ਿਲਾਫ਼ ਧਾਰਾ 354 ਅਤੇ 380 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਭਗਵੰਤ ਮਾਨ ਦੇ CM ਬਣਨ ’ਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਦਿੱਤੀ ਵਧਾਈ
ਬੀਤੀ ਰਾਤ ਹਵਾਲਾਤ ਵਿਚ ਇਹ ਦੋਵੇਂ ਨੌਜਵਾਨ ਬੰਦ ਸਨ ਤਾਂ ਸਿਮਰਜੀਤ ਸਿੰਘ ਵੱਲੋਂ ਆਪਣੇ ਉੱਪਰ ਤਾਣੀ ਹੋਈ ਚਾਦਰ ਨੂੰ ਰੱਸੀ ਰੂਪ ਬਣਾ ਕੇ ਹਵਾਲਾਤ ਵਿਚ ਗਾਡਰ ਨਾਲ ਬੰਨ੍ਹਦਿਆ ਫਾਹਾ ਲੈ ਲਿਆ। ਜਦੋਂ ਉਸਦੇ ਸਾਥੀ ਨੂੰ ਜਾਗ ਆਈ ਤਾਂ ਉਸਨੇ ਹਾਜ਼ਰ ਡਿਊਟੀ ਸੰਤਰੀ ਨੂੰ ਦੱੱਸਿਆ ਤਾਂ ਥਾਣੇ ਵਿਚ ਤਾਇਨਾਤ ਮੁਲਾਜ਼ਮਾਂ ਨੇ ਸਿਮਰਜੀਤ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਨਥਾਣਾ ਵਿਚ ਦਾਖਲ ਕਰਵਾਇਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਕੀਤਾ ਗਿਆ। ਪੁਲਸ ਵੱਲੋਂ ਉਕਤ ਮ੍ਰਿਤਕ ਦਾ ਪੋਸਟਮਾਰਟਮ ਅਦਾਲਤੀ ਪ੍ਰਬੰਧਾਂ ਦੀ ਨਿਗਰਾਨੀ ਵਿਚ ਕਰਵਾਇਆ ਗਿਆ। ਉਕਤ ਘਟਨਾ ਸਬੰਧੀ ਮਾਣਯੋਗ ਜੱਜ ਵੱਲੋਂ ਜੂਡੀਸੀਅਲ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ