ਸੁਨੰਦਾ ਸ਼ਰਮਾ ਦੇ ਮਾਮਲੇ ''ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ, CM ਮਾਨ ਨੂੰ ਕੀਤੀ ਸੀ ਅਪੀਲ

Sunday, Mar 09, 2025 - 09:10 AM (IST)

ਸੁਨੰਦਾ ਸ਼ਰਮਾ ਦੇ ਮਾਮਲੇ ''ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ, CM ਮਾਨ ਨੂੰ ਕੀਤੀ ਸੀ ਅਪੀਲ

ਚੰਡੀਗੜ੍ਹ (ਅੰਕੁਰ) : ਇਕ ਪ੍ਰਸਿੱਧ ਨਿਰਮਾਤਾ ਵਲੋਂ ਮਸ਼ਹੂਰ ਪੰਜਾਬੀ ਅਦਾਕਾਰਾ ਤੇ ਗਾਇਕਾ ਸੁਨੰਦਾ ਸ਼ਰਮਾ ਦੇ ਸ਼ੋਸ਼ਣ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੂ ਮੋਟੋ ਲਿਆ ਅਤੇ ਮਾਮਲਾ ਦਰਜ ਕਰਨ ਦੀ ਹਦਾਇਤ ਦਿੱਤੀ। ਇਸ ਗੱਲ ਦੀ ਪੁਸ਼ਟੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕੀਤੀ, ਜਿਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸੁਨੰਦਾ ਸ਼ਰਮਾ ਵਲੋਂ ਸੋਸ਼ਲ ਮੀਡੀਆ ’ਤੇ ਪਾਏ ਇਕ ਨੋਟ ਅਤੇ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ, ਜਿਨ੍ਹਾਂ ’ਚ ਅਦਾਕਾਰਾ ਨੇ ਆਪਣੇ ਨਾਲ ਹੋਈ ਜ਼ਿਆਦਤੀ ਬਾਰੇ ਗੱਲ ਕੀਤੀ। ਰਾਜ ਲਾਲੀ ਗਿੱਲ ਨੇ ਲਿਖਿਆ ਕਿ ਨਿਰਮਾਤਾ ਨੇ ਸੁਨੰਦਾ ਸ਼ਰਮਾ ਨੂੰ ਕੰਪਨੀ ’ਚ ਬੰਧਕ ਬਣਾਈ ਰੱਖਿਆ ਅਤੇ ਉਸ ਦੇ ਬਕਾਇਆ ਪੈਸੇ ਵੀ ਨਾ ਦਿੱਤੇ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਅਧਿਕਾਰੀਆਂ ਨੂੰ ਵੀ ਜਾਰੀ ਹੋਏ ਹੁਕਮ

ਇਸ ਕਾਰਨ ਸੁਨੰਦਾ ਨੇ ਮਦਦ ਦੀ ਗੁਹਾਰ ਲਾਈ ਸੀ, ਜਿਸ ’ਤੇ ਮਹਿਲਾ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਦੱਸਣਯੋਗ ਹੈ ਕਿ ਸੁਨੰਦਾ ਨੇ ਆਪਣੀ ਪੋਸਟ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕਰਦੇ ਹੋਏ ਅਪੀਲ ਕੀਤੀ ਸੀ। ਸੁਨੰਦਾ ਨੇ ਲਿਖਿਆ ਹੈ ਕਿ ਇਸ ਮਹਾਨ ਦੇਸ਼ ਅਤੇ ਇਸ ਮਹਾਨ ਰਾਜ ਪੰਜਾਬ ਦੇ ਇੱਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ, ਮੈਂ ਸਿਰਫ਼ ਮਾਨਯੋਗ ਮੁੱਖ ਮੰਤਰੀ ਤੋਂ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਦੀ ਉਮੀਦ ਕਰ ਰਿਹਾ ਹਾਂ, ਤਾਂ ਜੋ ਇੱਕ ਨੌਜਵਾਨ ਕਲਾਕਾਰ ਹੋਣ ਦੇ ਨਾਤੇ ਮੈਂ ਵੱਡੀ ਸਫ਼ਲਤਾ ਪ੍ਰਾਪਤ ਕਰ ਸਕਾਂ ਅਤੇ ਇਸ ਮਹਾਨ ਰਾਜ ਪੰਜਾਬ ਲਈ ਇੱਕ ਚੰਗਾ ਨਾਮ ਲਿਆ ਸਕਾਂ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਨਵਾਂ ਅਲਰਟ ਜਾਰੀ, ਪੜ੍ਹੋ ਮੌਸਮ ਵਿਭਾਗ ਦੀ ਪੂਰੀ ਭਵਿੱਖਬਾਣੀ
ਸੁਨੰਦਾ, ਤੁਸੀਂ ਇਕੱਲੇ ਨਹੀਂ ਹੋ : ਸੋਨੀਆ ਮਾਨ
‘ਆਪ’ ਆਗੂ ਤੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ਆਪਣੇ ਪੋਸਟ ’ਚ ਲਿਖਿਆ ਕਿ ਸੁਨੰਦਾ ਸ਼ਰਮਾ ਨੇ ਪੰਜਾਬੀ ਸੰਗੀਤ ਨੂੰ ਆਪਣਾ ਦਿਲ ਤੇ ਆਤਮਾ ਦਿੱਤੀ। ਦੁਨੀਆ ਭਰ ’ਚ ਲੱਖਾਂ ਲੋਕਾਂ ਨੂੰ ਮੁਸਕਾਨ, ਭਾਵਨਾਵਾਂ ਅਤੇ ਭੁਲਾਏ ਨਾ ਜਾ ਸਕਣ ਵਾਲੀਆਂ ਧੁੰਨਾਂ ਦਿੱਤੀਆਂ। ਸਾਡੇ ਵਡੇਰੇ ਤੋਂ ਲੈ ਕੇ ਨੌਜਵਾਨ ਤੱਕ ਹਰ ਪੰਜਾਬੀ ਉਸ ਦੇ ਗੀਤਾਂ ’ਤੇ ਨੱਚਿਆ, ਰੋਇਆ ਅਤੇ ਜ਼ਿੰਦਗੀ ਮਨਾਈ। ਉਨ੍ਹਾਂ ਨੇ ਸੁਨੰਦਾ ਦੀ ਹਾਲਾਤ ’ਤੇ ਦੁੱਖ ਪ੍ਰਗਟਾਉਂਦੇ ਹੋਏ ਲਿਖਿਆ ਕਿ ਇਕ ਕਲਾਕਾਰ ਜਿਸਨੇ ਆਪਣੀ ਕਲਾ ਨਾਲ ਲੋਕਾਂ ਨੂੰ ਖੁਸ਼ੀ ਦਿੱਤੀ, ਉਹ ਅੱਜ ਦੁੱਖ ’ਚ ਹੈ। ਇਹ ਦੇਖਣਾ ਦਿਲ ਤੋੜ ਦੇਣ ਵਾਲੀ ਗੱਲ ਹੈ। ਕੋਈ ਵੀ ਕਲਾਕਾਰ ਇਸ ਕਰਕੇ ਦੁਖੀ ਨਾ ਹੋਵੇ ਕਿ ਉਹ ਆਪਣੀ ਕਲਾ ਦੀ ਸੇਵਾ ਕਰ ਰਿਹਾ ਹੈ। ਸੋਨੀਆ ਮਾਨ ਨੇ ਸੁਨੰਦਾ ਸ਼ਰਮਾ ਨੂੰ ਹੌਂਸਲਾ ਦਿੰਦਿਆਂ ਅੱਗੇ ਲਿਖਿਆ ਕਿ ਸੁਨੰਦਾ, ਤੁਸੀਂ ਇਕੱਲੇ ਨਹੀਂ ਹੋ। ਤੁਹਾਡੇ ਚਾਹੁਣ ਵਾਲੇ, ਤੁਹਾਡਾ ਪੰਜਾਬ ਤੇ ਅਸੀਂ ਸਭ ਤੁਹਾਡੇ ਨਾਲ ਖੜ੍ਹੇ ਹਾਂ। ਤੁਸੀਂ ਜੋ ਹਿੰਮਤ ਵਿਖਾਈ ਹੈ, ਅਸੀਂ ਉਸ ਦੀ ਕਦਰ ਕਰਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੜਾਈ ਸਿਰਫ ਸੁਨੰਦਾ ਦੀ ਨਹੀਂ, ਸਗੋਂ ਹਰ ਉਸ ਕਲਾਕਾਰ ਦੀ ਹੈ, ਜੋ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ, ਨਾ ਸਿਰਫ਼ ਤੁਹਾਡੇ ਲਈ, ਸਗੋਂ ਹਰ ਉਸ ਕਲਾਕਾਰ ਲਈ, ਜੋ ਇਸ ਤਰ੍ਹਾਂ ਦੀ ਨਾ-ਇਨਸਾਫ਼ੀ ਦਾ ਸ਼ਿਕਾਰ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News