ਜਲੰਧਰ ''ਚ ਵਾਪਰਿਆ ਇੰਨਾ ਭਿਆਨਕ ਹਾਦਸਾ ਕਿ ਹਵਾ ''ਚ ਉਛਲਦੇ ਹੋਏ ਹਾਈਵੇਅ ''ਤੇ ਜਾ ਡਿਗੇ ਨੌਜਵਾਨ

Monday, Oct 12, 2015 - 05:54 PM (IST)

 ਜਲੰਧਰ ''ਚ ਵਾਪਰਿਆ ਇੰਨਾ ਭਿਆਨਕ ਹਾਦਸਾ ਕਿ ਹਵਾ ''ਚ ਉਛਲਦੇ ਹੋਏ ਹਾਈਵੇਅ ''ਤੇ ਜਾ ਡਿਗੇ ਨੌਜਵਾਨ

ਜਲੰਧਰ-ਸ਼ਹਿਰ ''ਚ ਫਗਵਾੜਾ ਹਾਈਵੇਅ ''ਤੇ ਧੰਨੋਵਾਲੀ ਫਾਟਕ ਕੋਲ ਸੋਮਵਾਰ ਦੀ ਦੁਪਹਿਰ ਨੂੰ ਇੰਨਾ ਭਿਆਨਕ ਹਾਦਸਾ ਹੋਇਆ ਕਿ ਮੋਟਰਸਾਈਕਲ ''ਤੇ ਸਵਾਰ ਮੁੰਡੇ ਹਵਾ ''ਚ ਉਛਲ ਕੇ ਹਾਈਵੇਅ ''ਤੇ ਜਾ ਡਿਗੇ, ਜਿਸ ਕਾਰਨ ਉਹ ਗੰਭੀਰ ਰੂਪ ''ਚ ਜ਼ਖਮੀਂ ਹੋ ਗਏ।
ਜਾਣਕਾਰੀ ਮੁਤਾਬਕ ਧੰਨੋਵਾਲੀ ਫਾਟਕ ਕੋਲ ਇਕ ਤੇਜ਼ ਰਫਤਾਰ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਟੱਕਰ ਹੋਣ ਕਾਰਨ ਮੋਟਰਸਾਈਕਲ ''ਤੇ ਸਵਾਰ ਦੋ ਮੁੰਡੇ ਹਵਾ ''ਚ ਉਛਲ ਕੇ ਹਾਈਵੇਅ ''ਤੇ ਜਾ ਡਿਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਨਿਜੀ ਹਸਪਤਾਲ ਦਾਖਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁੰਡੇ ਬੈਸਟ ਪ੍ਰਾਈਜ਼ ''ਚ ਕੰਮ ਕਰਦੇ ਹਨ ਅਤੇ ਦੋਹਾਂ ਦੀ ਹਸਪਤਾਲ ''ਚ ਹਾਲਤ ਗੰਭੀਰ ਬਣੀ ਹੋਈ ਹੈ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Babita Marhas

News Editor

Related News