ਜਲੰਧਰ ਦੀ ਸਿਆਸਤ ''ਚ ਵੱਡਾ ਫੇਰਬਦਲ ; ਪਰਦੀਪ ਖੁੱਲਰ ਨੇ ਭਾਜਪਾ ''ਚ ਕੀਤੀ ''ਘਰ ਵਾਪਸੀ''
Monday, Dec 16, 2024 - 07:23 PM (IST)

ਜਲੰਧਰ (ਜਸਪ੍ਰੀਤ)- ਨਗਰ ਨਿਗਮ ਚੋਣਾਂ ਤੋਂ ਐਨ ਪਹਿਲਾਂ ਜਲੰਧਰ ਦੀ ਸਿਆਸਤ 'ਚ ਵੱਡਾ ਫੇਰਬਦਲ ਹੋਇਆ ਹੈ, ਜਿੱਥੇ 'ਆਪ' ਆਗੂ ਪਰਦੀਪ ਖੁੱਲਰ ਨੇ ਪਾਰਟੀ ਛੱਡ ਮੁੜ ਭਾਜਪਾ 'ਚ ਘਰ ਵਾਪਸੀ ਕਰ ਲਈ ਹੈ।
ਜ਼ਿਕਰਯੋਗ ਹੈ ਕਿ ਉਹ ਪਹਿਲਾਂ ਵੀ ਭਾਜਪਾ 'ਚ ਸਨ, ਪਰ ਫ਼ਿਰ ਉਨ੍ਹਾਂ ਭਾਜਪਾ ਛੱਡ 'ਆਪ' 'ਚ ਸ਼ਾਮਲ ਹੋ ਗਏ ਸਨ। ਹੁਣ ਦੁਬਾਰਾ ਉਨ੍ਹਾਂ ਨੂੰ ਭਾਜਪਾ ਆਗੂ ਸੁਸ਼ੀਲ ਰਿੰਕੂ, ਸ਼ੀਤਲ ਅੰਗੁਰਾਲ ਤੇ ਅਮਿਤ ਤਨੇਜਾ ਨੇ ਪਾਰਟੀ 'ਚ ਸ਼ਾਮਲ ਕਰਵਾਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e