'ਮਜੀਠੀਆ' ਦੀ ਗੱਡੀ ਭਿਆਨਕ ਹਾਦਸੇ ਦਾ ਸ਼ਿਕਾਰ, ਇਕ ਦੀ ਮੌਤ, 4 ਗੰਭੀਰ ਜ਼ਖਮੀਂ (ਵੀਡੀਓ)

Thursday, Oct 10, 2019 - 02:38 PM (IST)

ਮੋਗਾ/ਲੁਧਿਆਣਾ (ਮਹਿੰਦਰੂ, ਗੋਪੀ) : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਮੋਗਾ ਬਾਈਪਾਸ ਨੇੜੇ ਬੀਤੀ ਰਾਤ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਮਜੀਠੀਆ ਦੇ ਇਕ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ 4 ਗੰਭੀਰ ਜ਼ਖਮੀਂ ਹੋ ਗਏ।  ਜਾਣਕਾਰੀ ਮੁਤਾਬਕ ਮਜੀਠੀਆ ਦੇ ਕਾਫਲੇ ਦੀ ਪਾਇਲਟ ਇਨੋਵਾ ਗੱਡੀ ਇਕ ਟਰੱਕ ਨਾਲ ਟਕਰਾ ਗਈ।

PunjabKesari

ਇਸ ਗੱਡੀ 'ਚ ਮਜੀਠੀਆ ਦੇ 5 ਸੁਰੱਖਿਆ ਮੁਲਾਜ਼ਮ ਸਵਾਰ ਸਨ, ਜਿਨ੍ਹਾਂ 'ਚੋਂ ਗੁੱਡੂ ਕੁਮਾਰ ਨਾਂ ਦੇ ਸੁਰੱਖਿਆ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ ਬਾਕੀ 4 ਜਵਾਨ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ। ਇਸ ਹਾਦਸੇ ਦੌਰਾਨ ਮਜੀਠੀਆ ਬਾਲ-ਬਾਲ ਬਚ ਗਏ।

PunjabKesari

ਦੱਸਿਆ ਜਾ ਰਿਹਾ ਹੈ ਕਿ ਮਜੀਠੀਆ ਤੜਕੇ ਸਵੇਰੇ ਜ਼ਖਮੀਂ ਜਵਾਨਾਂ ਨੂੰ ਲੈ ਕੇ ਡੀ. ਐੱਮ. ਸੀ. ਹਸਪਤਾਲ, ਲੁਧਿਆਣਾ ਪੁੱਜੇ ਸਨ। ਇਹ ਜਵਾਨ ਸੀ. ਆਈ. ਐੱਸ. ਐੱਫ. ਦੇ ਦੱਸੇ ਜਾ ਰਹੇ ਹਨ।

PunjabKesari

ਫਿਲਹਾਲ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ, ਜਦੋਂ ਕਿ ਹਾਦਸੇ ਵਾਲੀ ਗੱਡੀ ਅਤੇ ਟਰੱਕ ਦੋਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News