ਮਜੀਠੀਆ ਮਾਮਲੇ ''ਚ ਲੁਧਿਆਣਾ ਅਦਾਲਤ ਪਹੁੰਚੇ ਸੰਜੇ ਸਿੰਘ, ਕਿਹਾ-ਅੱਜ ਵੀ ਬਿਆਨ ''ਤੇ ਕਾਇਮ ਹਨ

Wednesday, Jun 07, 2017 - 03:20 PM (IST)

ਲੁਧਿਆਣਾ— ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ ਬੁੱਧਵਾਰ ਨੂੰ ਲੁਧਿਆਣਾ ਅਦਾਲਤ ਕੰਪਲੈਕਸ 'ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਕੇਸ 'ਚ ਪੇਸ਼ੀ ਭੁਗਤਣ ਲਈ ਪਹੁੰਚੇ। ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਮਜੀਠੀਆ 'ਤੇ ਦਿੱਤੇ ਬਿਆਨ 'ਤੇ ਕਾਇਮ ਹਨ।
ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਵਿਰੋਧੀ ਪੱਖ ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾ ਰਹੀ ਹੈ। ਅਜੇ ਮਾਈਨਿੰਗ ਘਪਲੇ 'ਚ ਕਾਂਗਰਸ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਨਾਂ ਆਇਆ ਜਿਸ ਨੂੰ ਲੈ ਕੇ ਲਗਾਤਾਰ ਸਾਡੀ ਪਾਰਟੀ ਵੱਲੋਂ ਅੰਦੋਲਨ ਜਾਰੀ ਹੈ। ਸੀ. ਐਮ. ਕੈਪਟਨ ਅਮਰਿੰਦਰ ਸਿੰਘ 'ਤੇ ਦੋਸ਼ ਲਗਾਉਂਦੇ ਆਪ ਨੇਤਾ ਨੇ ਕਿਹਾ ਕਿ ਉਹ ਆਪਣੇ ਵਾਅਦੇ ਪੂਰੇ ਕਰਨ 'ਚ ਨਾਕਾਮਯਾਬ ਰਹੇ। ਉਨ੍ਹਾਂ ਨੂੰ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।
ਸੰਜੇ ਸਿੰਘ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਦੇ ਕਾਰਨਾਂ ਦੀ ਚਰਚਾ ਅਸੀਂ ਮੀਡੀਆ 'ਚ ਨਹੀਂ ਕਰਾਂਗੇ ਪਰ ਪਾਰਟੀ ਆਪਸ 'ਚ ਚਰਚਾ ਕਰ ਰਹੀ ਹੈ। ਪੰਜਾਬ 'ਚ 22 ਸੀਟਾਂ ਲੈਣਾ ਇਕ ਬਹੁਤ ਵੱਡੀ ਉਪਲੱਬਧੀ ਹੈ। ਉਨ੍ਹਾਂ ਕਿਹਾ ਕਿ ਮੈਂ 2 ਸਾਲਾਂ 'ਚ ਪੂਰੀ ਮਿਹਨਤ ਕੀਤੀ ਪਰ ਫਿਰ ਵੀ ਅਸੀਂ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕੇ। ਨਗਰ ਨਿਗਮ ਦੇ ਹੋਣ ਵਾਲੇ ਇਲੈਕਸ਼ਨ 'ਤੇ ਸਿੰਘ ਨੇ ਕਿਹਾ ਕਿ ਉਹ ਹੁਣ ਪੰਜਾਬ ਇਨਚਾਰਜ ਨਹੀਂ ਹਨ। ਇੰਨਾ ਜ਼ਰੂਰ ਕਹਾਂਗਾ ਕਿ ਪੰਜਾਬ ਦੇ ਲੋਕਾਂ ਦਾ ਨਮਕ ਖਾਦਾ ਹੈ। ਜਦੋਂ-ਜਦੋਂ ਇਥੋਂ ਦੇ ਲੋਕ ਆਵਾਜ਼ ਦੇਣਗੇ ਉਨ੍ਹਾਂ ਦੇ ਹਰ ਸੁੱਖ-ਦੁੱਖ 'ਚ ਸਾਥ ਦਵਾਂਗਾ।


Related News