ਮਜੀਠਾ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Tuesday, Apr 28, 2020 - 07:25 PM (IST)

ਮਜੀਠਾ 'ਚ ਵੱਡੀ ਵਾਰਦਾਤ, ਮਹਿਲਾ ਸਰਪੰਚ ਦੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮਜੀਠਾ (ਸਰਬਜੀਤ ਵਡਾਲਾ): ਸਥਾਨਕ ਕਸਬਾ ਮਜੀਠਾ ਤੋਂ ਥੋੜੀ ਦੂਰ ਪੈਂਦੇ ਪਿੰਡ ਤਰਗੜ੍ਹ ਦੇ ਵਸਨੀਕ ਕਾਂਗਰਸੀ ਮਹਿਲਾ ਸਰਪੰਚ ਮਨਜੀਤ ਕੌਰ ਦੇ ਪਤੀ ਦਾ ਬੀਤੀ ਦੇਰ ਰਾਤ ਬੇਰਿਹਮੀ ਨਾਲ ਕਤਲ ਹੋਣ ਦਾ ਸਮਾਚਾਰ ਹੈ।ਜਾਣਕਾਰੀ ਅਨੁਸਾਰ ਕਸਬਾ ਮਜੀਠਾ ਤੋਂ ਥੋੜੀ ਦੂਰ ਪੈਂਦੇ ਪਿੰਡ ਤਰਗੜ੍ਹ ਦੀ ਮੌਜੂਦਾ ਸਰਪੰਚ ਮਨਜੀਤ ਕੌਰ ਦੇ ਪਤੀ ਸੀਨੀਅਰ ਕਾਂਗਰਸੀ ਆਗੂ ਨਿਰੰਕਾਰ ਸਿੰਘ ਉਰਫ ਬਾਊ ਪੁੱਤਰ ਅਮਰ ਸਿੰਘ ਬੀਤੀ ਦੇਰ ਰਾਤ ਦਵਾਈ ਲੈਣ ਲਈ ਘਰੋਂ ਨੇੜਲੇ ਪਿੰਡ ਵੇਗੇਵਾਲ ਵਿਖੇ ਗਿਆ ਸੀ ਪਰ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਰਸਤੇ 'ਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਿਹਮੀ ਨਾਲ ਕਤਲ ਕਰ ਦਿਤਾ।

ਇਹ ਵੀ ਪੜ੍ਹੋ: ਮੁੰਡਾ ਬੁਲਟ 'ਤੇ ਵਿਆਹ ਲਿਆਇਆ ਲਾੜੀ, ਇਕ ਹੋਰ ਜੋੜੇ ਨੇ ਵੀ ਕਰਵਾਇਆ ਸਾਦਾ ਵਿਆਹ

ਇਸ ਹੋਏ ਕਤਲ ਨਾਲ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ। ਮ੍ਰਿਤਕ ਨਿਰੰਕਾਰ ਸਿੰਘ ਦੇ ਭਰਾ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੁਲਸ ਥਾਣਾ ਕੱਥਨੂੰਗਲ 'ਚ ਮਾਮਲਾ ਦਰਜ ਕਰਕੇ ਪੁਲਸ ਵਲੋਂ ਦੋਸ਼ੀਆਂ ਦੀ ਭਾਲ ਲਈ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਹੈ। ਮ੍ਰਿਤਕ ਨਿਰੰਕਾਰ ਸਿੰਘ ਕਸਬਾ ਮਜੀਠਾ ਵਿਖੇ ਫੋਟੋਗ੍ਰਾਫਰੀ ਦੀ ਦੁਕਾਨ ਕਰਦਾ ਸੀ।  


author

Shyna

Content Editor

Related News