ਮਜੀਠਾ ਦੇ ਫੌਜੀ ਨੇ ਨਸ਼ਿਆਂ ਖਿਲਾਫ ਚਲਾਈ ਅਨੋਖੀ ਮੁਹਿੰਮ

Monday, Jul 08, 2019 - 05:48 PM (IST)

ਮਜੀਠਾ ਦੇ ਫੌਜੀ ਨੇ ਨਸ਼ਿਆਂ ਖਿਲਾਫ ਚਲਾਈ ਅਨੋਖੀ ਮੁਹਿੰਮ

ਫਤਿਹਗੜ੍ਹ ਚੂੜੀਆਂ (ਗੁਰਪ੍ਰੀਤ ਚਾਵਲਾ) : ਫਤਿਹਗੜ੍ਹ ਚੂੜੀਆਂ 'ਚ ਮਜੀਠਾ ਦੇ ਰਹਿਣ ਵਾਲੇ ਫੌਜੀ ਜਵਾਨ ਐਥਲੀਟ ਗਗਨਦੀਪ ਸਿੰਘ ਵਲੋਂ ਕਰੀਬ 20 ਕਿਲੋਮੀਟਰ ਦੌੜ ਲਗਾ ਕੇ ਨਸ਼ੇ ਖਿਲਾਫ ਸੰਦੇਸ਼ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਛੁੱਟੀ 'ਤੇ ਘਰ ਵਾਪਸ ਆਏ ਹਨ ਤੇ ਉਹ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਮੁਹਿੰਮ ਆਪਣੇ ਢੰਗ ਨਾਲ ਚਲਾ ਰਹੇ ਹਨ। ਉਹ ਹੁਣ ਤੱਕ 9 ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਦੌੜ ਲਗਾ ਚੁੱਕੇ ਹਨ। ਗਗਨਦੀਪ ਨੇ ਦੱਸਿਆ ਕਿ ਨਸ਼ੇ ਕਾਰਨ ਪੰਜਾਬ 'ਚ ਲਗਾਤਾਰ ਨੌਜਵਾਨਾਂ ਦੀ ਮੌਤ ਹੋ ਰਹੀ ਤੇ ਇਸ ਖਿਲਾਫ ਭਾਵੇ ਪੰਜਾਬ ਸਰਕਾਰ ਵਲੋਂ ਵੀ ਮੁਹਿੰਮ ਚਲਾਈ ਗਈ ਹੈ ਪਰ ਇਸ ਦੇ ਬਾਵਜੂਦ ਨੌਜਵਾਨਾਂ ਦੀਆਂ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਨੌਜਵਾਨਾਂ ਨੂੰ ਖੁਦ ਅੱਗੇ ਆਉਣਾ ਪਵੇਗਾ ਤਾਂ ਜੋ ਪੰਜਾਬ 'ਚੋਂ ਨਸ਼ਾ ਖਤਮ ਕੀਤਾ ਜਾ ਸਕੇ। 

ਗਗਨਦੀਪ ਸਿੰਘ ਦੀ ਇਸ ਮੁਹਿੰਮ ਦੀ ਸਮਾਜ ਸੇਵੀ ਤੇਜਿੰਦਰ ਸਿੰਘ ਨੇ ਪ੍ਰਸ਼ੰਸਾ ਕੀਤੀ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਲੋਕ ਨਸ਼ੇ ਖਿਲਾਫ ਮੁਹਿੰਮ ਚਲਾਉਣ ਤਾਂ ਪੰਜਾਬ ਦੇ ਨੌਜਵਾਨ ਨਸ਼ੇ ਦੀ ਦਲਦਲ 'ਚੋਂ ਬਾਹਰ ਆ ਜਾਣਗੇ ਤੇ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ।


author

Baljeet Kaur

Content Editor

Related News