ਕਾਰੋਬਾਰੀ ਦੇ ਘਰ ਨੌਕਰਾਣੀ ਨੇ ਲਿਆ ਫਾਹ

Wednesday, Jul 08, 2020 - 09:38 AM (IST)

ਕਾਰੋਬਾਰੀ ਦੇ ਘਰ ਨੌਕਰਾਣੀ ਨੇ ਲਿਆ ਫਾਹ

ਲੁਧਿਆਣਾ (ਰਿਸ਼ੀ) : ਥਾਣਾ ਸਰਾਭਾ ਨਗਰ ਦੇ ਇਲਾਕੇ 'ਚ ਇਕ ਕਾਰੋਬਾਰੀ ਦੇ ਘਰ ਨੌਕਰਾਣੀ ਨੇ ਰੱਸੀ ਨਾਲ ਪੱਖੇ ਦੇ ਸਹਾਰੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਘਟਨਾ ਸਥਾਨ 'ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤੀ ਹੈ ਅਤੇ ਰਿਸ਼ਤੇਦਾਰਾਂ ਦੇ ਯੂ. ਪੀ ਤੋਂ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਐੱਸ. ਐੱਚ. ਓ ਮਧੂਬਾਲਾ ਦੇ ਅਨੁਸਾਰ ਮ੍ਰਿਤਕਾ ਦੀ ਪਛਾਣ ਦੀਪਾ (22) ਦੇ ਰੂਪ 'ਚ ਹੋਈ ਹੈ, ਜੋ ਟਾਇਲ ਕਾਰੋਬਾਰੀ ਦੇ ਘਰ ਕੁਝ ਮਹੀਨੇ ਪਹਿਲਾ ਕੰਮ 'ਤੇ ਆਈ ਸੀ ਅਤੇ ਘਰ ਦੇ ਉਪਰ ਬਣੇ ਕਮਰੇ 'ਚ ਰਹਿੰਦੀ ਸੀ।

ਸੂਤਰਾਂ ਦੇ ਅਨੁਸਾਰ ਉਸ ਦੀ ਇਕ ਲੜਕੇ ਨਾਲ ਦੋਸਤੀ ਸੀ, ਜਿਸ ਨਾਲ ਸੋਮਵਾਰ ਰਾਤ ਨੂੰ ਝਗੜਾ ਹੋਣ ਦੇ ਬਾਅਦ ਉਪਰੋਕਤ ਕਦਮ ਚੁੱਕ ਲਿਆ ਪਰ ਪੁਲਸ ਨੇ ਇਸ ਗੱਲ ਦੀ ਅਧਿਕਾਰਿਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਹੈ। ਪੁਲਸ ਦੇ ਅਨੁਸਾਰ ਦੀਪਾ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਨਾਨੀ ਦੇ ਆਉਣ ਦੇ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
 


author

Babita

Content Editor

Related News