ਮਕਾਨ ਮਾਲਕ ਤੋਂ ਦੁੱਖੀ ਹੋ ਕੇ ਨੌਕਰਾਣੀ ਨੇ ਕੀਤੀ ਆਤਮ ਹੱਤਿਆ

Friday, Oct 23, 2020 - 02:18 PM (IST)

ਗੁਰਦਾਸਪੁਰ (ਵਿਨੋਦ) : ਇਕ ਘਰੇਲੂ ਨੌਕਰਾਣੀ ਵੱਲੋਂ ਆਪਣੇ ਮਾਲਕ ਅਤੇ ਮਾਲਕਨ ਤੋਂ ਦੁੱਖੀ ਹੋ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਸਬੰਧੀ ਪੁਲਸ ਨੇ ਪੁੱਛਗਿਛ ਦੌਰਾਨ ਮਾਲਕ ਪਤੀ-ਪਤਨੀ ਦੇ ਵਿਰੁੱਧ ਧਾਰਾ 306, 201 ਅਤੇ 323 ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਸਟੇਸ਼ਨ ਧਾਰੀਵਾਲ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸਵਿਤਾ ਦੇ ਭਰਾ ਸੁਨੀਲ ਕੁਮਾਰ ਪੁੱਤਰ ਪੱਪੂ ਨਿਵਾਸੀ ਮਨੀ ਮਾਜਰਾ ਚੰਡੀਗੜ੍ਹ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਗਾਇਆ ਸੀ ਕਿ ਉਸ ਦੀ 16 ਸਾਲਾ ਭੈਣ ਸਵਿਤਾ ਰਾਹੁਲ ਵਰਮਾ ਪੁੱਤਰ ਰਾਜ ਕੁਮਾਰ ਅਤੇ ਕਨੂੰ ਪਤਨੀ ਰਾਹੁਲ ਵਰਮਾ ਨਿਵਾਸੀ ਚੰਡੀਗੜ੍ਹ ਦੇ ਕੋਲ ਘਰੇਲੂ ਨੌਕਰਾਣੀ ਦੇ ਰੂਪ 'ਚ ਕੰਮ ਕਰਦੀ ਸੀ। ਸਵਿਤਾ ਵੱਲੋਂ ਛੁੱਟੀ ਮੰਗਣ ਦੇ ਬਾਵਜੂਦ ਉਕਤ ਪਤੀ-ਪਤਨੀ ਸਵਿਤਾ ਨੂੰ ਜਬਰਦਸ਼ਤੀ ਆਪਣੇ ਸ਼ਹਿਰ ਧਾਰੀਵਾਲ ਲੈ ਆਏ।

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ''ਚ ਵਾਪਰੀ ਘਟਨਾ ''ਚ ਹੋਏ ਅਹਿਮ ਖ਼ੁਲਾਸੇ, ਮ੍ਰਿਤਕ ਦੇ ਵੱਜੀਆਂ 15 ਗੋਲੀਆਂ   

ਜਿਸ ਦਾ ਸਵਿਤਾ ਵੱਲੋਂ ਵਿਰੋਧ ਕਰਨ 'ਤੇ ਪਤੀ-ਪਤਨੀ ਨੇ ਸਵਿਤਾ ਨੂੰ ਬੁਰਾ ਭਲਾ ਕਿਹਾ। ਜਿਸ ਕਾਰਨ ਉਸ ਨੇ ਪ੍ਰੇਸ਼ਾਨੀ ਦੀ ਹਾਲਤ 'ਚ ਬਿਜਲੀ ਦੀ ਤਾਰ ਨਾਲ ਫਾਹ ਲੈ ਕੇ ਆਤਮਹੱਤਿਆ ਕਰ ਲਈ। ਪੁਲਸ ਅਧਿਕਾਰੀ ਦੇ ਅਨੁਸਾਰ ਪਹਿਲੇ ਤਾਂ ਪੁਲਸ ਨੇ ਧਾਰਾ 174 ਅਧੀਨ ਕਾਰਵਾਈ ਕੀਤੀ ਸੀ ਪਰ ਹੁਣ ਇਸ ਕੇਸ ਦੀ ਜਾਂਚ ਪੜਤਾਲ ਦੇ ਬਾਅਦ ਦੋਸ਼ੀ ਪਤੀ-ਪਤਨੀ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਪਤੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸ਼ਰਾਬ ਦੇ ਨਸ਼ੇ ''ਚ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਦੋਸਤ ਦਾ ਕਤਲ   


Anuradha

Content Editor

Related News