ਅਕਾਲੀ-ਭਾਜਪਾ ਗਠਜੋੜ ਟੁੱਟਣ ''ਤੇ ''ਗਰੇਵਾਲ'' ਨੇ ਦਿੱਤਾ ਬਿਆਨ
Tuesday, Jan 21, 2020 - 04:55 PM (IST)
ਲੁਧਿਆਣਾ (ਨਰਿੰਦਰ) : ਬੀਤੇ ਦਿਨ ਅਕਾਲੀ ਦਲ ਅਤੇ ਭਾਜਪਾ ਦਾ 22 ਸਾਲ ਪੁਰਾਣਾ ਗਠਜੋੜ ਦਿੱਲੀ 'ਚ ਟੁੱਟ ਗਿਆ। ਇਸ 'ਤੇ ਲੁਧਿਆਣਾ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ 'ਨਾਗਰਿਕਤਾ ਸੋਧ ਐਕਟ' ਕਾਰਨ ਅਕਾਲੀ ਦਲ, ਭਾਜਪਾ ਨਾਲੋਂ ਵੱਖ ਹੋਇਆ ਹੈ ਅਤੇ ਇਸ ਲਈ ਹੀ ਅਕਾਲੀ ਦਲ ਵਲੋਂ ਦਿੱਲੀ ਦੀਆਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਗਿਆ ਹੈ। ਪਰ ਇਸ ਦੇ ਉਲਟ ਬਲਵਿੰਦਰ ਸਿੰਘ ਭੂੰਦੜ, ਜੋ ਭਾਜਪਾ ਨਾਲ ਕਈ ਦਿਨਾਂ ਤੋਂ ਸੀਟਾਂ ਦੀ ਵੰਡ ਲਈ ਕਸ਼ਮਕਸ਼ 'ਚ ਲੱਗੇ ਹੋਏ ਸਨ, ਉਨ੍ਹਾਂ ਦਾ ਕਹਿਣਾ ਸੀ ਕਿ ਸਹਿਮਤੀ ਭਾਜਪਾ ਦੇ ਚੋਣ ਨਿਸ਼ਾ ਨੂੰ ਲੈ ਕੇ ਚੋਣ ਲੜਨ ਦੀ ਨਹੀਂ ਬਣ ਰਹੀ ਸੀ, ਜਿਸ ਕਾਰਨ ਅਜਿਹਾ ਹੋਇਆ। ਫਿਲਹਾਲ ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ 'ਨਾਗਰਿਕਤਾ ਸੋਧ ਐਕਟ' 'ਤੇ ਅਕਾਲੀ ਦਲ ਵਲੋਂ ਇਕ ਦਮ ਸਟੈਂਡ ਸਪੱਸ਼ਟ ਕਰਕੇ ਇਕ ਡਰਾਮਾ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਅਕਾਲੀ ਦਲ ਨੂੰ ਚੀਚੀ 'ਤੇ ਲਹੂ ਲਾ ਕੇ ਸ਼ਹੀਦ ਬਣਨ ਵਾਲਾ ਦਰਜਾ ਦਿੱਤਾ ਜਾ ਰਿਹਾ ਹੈ।