ਪੰਜਾਬ ਸਰਕਾਰ ਵੱਲੋਂ ਮਹਾਵੀਰ ਜਯੰਤੀ, ਵਿਸਾਖੀ ਤੇ ਡਾ. ਅੰਬੇਡਕਰ ਦੇ ਜਨਮ ਦਿਵਸ 'ਤੇ 14 ਅਪ੍ਰੈਲ ਨੂੰ ਛੁੱਟੀ ਦਾ ਐਲਾਨ

Tuesday, Apr 12, 2022 - 09:28 PM (IST)

ਪੰਜਾਬ ਸਰਕਾਰ ਵੱਲੋਂ ਮਹਾਵੀਰ ਜਯੰਤੀ, ਵਿਸਾਖੀ ਤੇ ਡਾ. ਅੰਬੇਡਕਰ ਦੇ ਜਨਮ ਦਿਵਸ 'ਤੇ 14 ਅਪ੍ਰੈਲ ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਨੇ ਅੱਜ 14 ਅਪ੍ਰੈਲ, 2022 ਦਿਨ ਵੀਰਵਾਰ ਨੂੰ ਆਉਂਦੀ ਮਹਾਵੀਰ ਜਯੰਤੀ, ਵਿਸਾਖੀ ਤੇ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਵਸ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਦੀ ਧਾਰਾ 25 ਦੀ ਵਿਆਖਿਆ ਤਹਿਤ ਵੀ ਛੁੱਟੀ ਐਲਾਨ ਕੀਤਾ ਹੈ। ਸਰਕਾਰ ਵੱਲੋਂ ਇਸ ਦਿਨ ਨੂੰ ਪਹਿਲਾਂ ਹੀ ਗਜ਼ਟਿਡ ਛੁੱਟੀ ਐਲਾਨਿਆ ਹੋਇਆ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿੱਤੀ।

ਖ਼ਬਰ ਵੀ ਪੜ੍ਹੋ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ


author

Manoj

Content Editor

Related News