ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਦੇ ਮਹੰਤ ਨਾਰਾਇਣ ਪੁਰੀ ਦਾ ਦੇਹਾਂਤ, ਅੱਜ ਲੈਣਗੇ ਸਮਾਧੀ

Monday, Oct 13, 2025 - 11:25 AM (IST)

ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਦੇ ਮਹੰਤ ਨਾਰਾਇਣ ਪੁਰੀ ਦਾ ਦੇਹਾਂਤ, ਅੱਜ ਲੈਣਗੇ ਸਮਾਧੀ

ਲੁਧਿਆਣਾ (ਸਿਆਲ): ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਦੇ ਮਹੰਤ ਨਾਰਾਇਣ ਪੁਰੀ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸ਼ਿਵ ਭਗਤਾਂ ’ਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੀ ਪਤਨੀ ਆਸ਼ਾ ਪੁਰੀ ਅਤੇ ਮਹੰਤ ਦਿਨੇਸ਼ ਪੁਰੀ ਨੂੰ ਸ਼ੋਕ ਦਾ ਸੁਨੇਹਾ ਮਿਲਿਆ ਹੈ। ਮਹੰਤ ਨਾਰਾਇਣ ਪੁਰੀ ਨੂੰ ਅੱਜ ਸ਼ਿਵਾਲਾ ਦੀ ਪ੍ਰੰਪਰਾ ਅਨੁਸਾਰ ਸਮਾਧੀ ਦਿੱਤੀ ਜਾਵੇਗੀ। ਇਸ ਵੇਲੇ ਮੰਦਰ ਵਿਚ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਵਾਏ ਜਾ ਰਹੇ ਹਨ ਤੇ ਵੱਡੀ ਗਿਣਤੀ ਵਿਚ ਸੰਗਤ ਮੰਦਰ ਪਹੁੰਚ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸਮੇਂ ਸਿਰ ਵਿਆਹ ਨਾ ਕਰਵਾਉਣ ਵਾਲਿਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਹੋ ਸਕਦੀ ਹੈ ਜਾਨਲੇਵਾ ਬਿਮਾਰੀ

ਜਾਣਕਾਰੀ ਮੁਤਾਬਕ ਮਹੰਤ ਨਰਾਇਣ ਪੁਰੀ ਅੱਜ ਦੁਪਹਿਰ 1 ਵਜੇ ਉਸੇ ਸੰਗਲਾ ਵਾਲਾ ਸ਼ਿਵਾਲਾ ਦੇ ਪ੍ਰਾਂਗਣ ਵਿਚ ਸਮਾਧੀ ਲੈਣਗੇ। ਮਹੰਤ ਨਰਾਇਣ ਪੁਰੀ ਨੇ 44 ਸਾਲਾਂ ਤੱਕ ਸੰਗਲਾ ਵਾਲਾ ਸ਼ਿਵਾਲਾ ਵਿਚ ਮੁੱਖ ਸੇਵਾਦਾਰ ਵਜੋਂ ਨਿਰੰਤਰ ਸੇਵਾ ਨਿਭਾਈ। ਉਨ੍ਹਾਂ ਨੇ 1981 ਵਿਚ ਆਪਣੇ ਪਿਤਾ ਮਹੰਤ ਕਪੂਰ ਚੰਦ ਦੇ ਦੇਹਾਂਤ ਤੋਂ ਬਾਅਦ ਸ਼ਿਵਾਲਾ ਦੀ ਸੇਵਾ ਦੀ ਜ਼ਿੰਮੇਵਾਰੀ ਸੰਭਾਲੀ ਸੀ। ਮਹੰਤ ਜੀ ਨੇ ਆਪਣੇ ਪਿਤਾ ਮਹੰਤ ਕਪੂਰ ਚੰਦ ਤੋਂ ਹੀ ਦੀਕਸ਼ਾ ਲਈ ਸੀ। ਉਹ ਸ਼ਿਵਾਲਾ ਦੀ ਸੇਵਾ ਕਰਨ ਵਾਲੀ 12ਵੀਂ ਪੀੜ੍ਹੀ ਨਾਲ ਸਬੰਧਤ ਸਨ। ਮਹੰਤ ਜੀ ਮੰਦਰ ਦੇ ਪ੍ਰਬੰਧਨ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਦਾ ਖੁਦ ਧਿਆਨ ਰੱਖਦੇ ਸਨ। ਹੁਣ ਉਨ੍ਹਾਂ ਦੇ ਬੇਟੇ ਮਹੰਤ ਦਿਨੇਸ਼ ਪੁਰੀ ਵੀ ਮੰਦਰ ਦੀ ਸੇਵਾ ਵਿਚ ਜੁਟੇ ਹੋਏ ਹਨ।

ਅੰਤਿਮ ਸੰਸਕਾਰ ਨਹੀਂ, ਬਣੇਗੀ ਸਮਾਧੀ

ਮਹੰਤ ਨਰਾਇਣ ਪੁਰੀ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਵਿਚ ਨਹੀਂ ਹੋਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਅਗਨੀ ਭੇਟ ਕੀਤਾ ਜਾਵੇਗਾ। ਇਸ ਦੀ ਬਜਾਏ, ਉਨ੍ਹਾਂ ਦੀ ਸਮਾਧੀ ਬਣਾਈ ਜਾਵੇਗੀ। ਮਹੰਤ ਨਰਾਇਣ ਪੁਰੀ ਦੇ ਪੂਰਵਜਾਂ ਦੀ ਸਮਾਧੀ ਵੀ ਸੰਗਲਾ ਵਾਲਾ ਸ਼ਿਵਾਲਾ ਦੇ ਪ੍ਰਾਂਗਣ ਵਿਚ ਹੀ ਬਣੀ ਹੋਈ ਹੈ ਅਤੇ ਉੱਥੇ ਹੀ ਉਨ੍ਹਾਂ ਦੀ ਸਮਾਧੀ ਵੀ ਬਣੇਗੀ। ਮਹੰਤ ਨਰਾਇਣ ਪੁਰੀ ਨੇ ਲੁਧਿਆਣਾ ਵਿਚ ਸਨਾਤਨੀਆਂ ਨੂੰ ਜਾਗ੍ਰਿਤ ਕਰਨ ਲਈ ਸ਼ਹਿਰ ਵਿਚ ਸ਼ਿਵਰਾਤਰੀ 'ਤੇ ਸ਼ੋਭਾ ਯਾਤਰਾ ਸ਼ੁਰੂ ਕਰਵਾਈ। ਵਰਤਮਾਨ ਸਮੇਂ ਵਿਚ, ਉਨ੍ਹਾਂ ਦੀ ਅਗਵਾਈ ਹੇਠ ਸ਼ਹਿਰ ਵਿਚ ਸ਼ਿਵਰਾਤਰੀ 'ਤੇ ਦੋ ਵੱਡੀਆਂ ਸ਼ੋਭਾ ਯਾਤਰਾਵਾਂ ਕੱਢੀਆਂ ਜਾਂਦੀਆਂ ਹਨ, ਜਿਨ੍ਹਾਂ ਦਾ ਸਮਾਪਨ ਸੰਗਲਾ ਵਾਲਾ ਸ਼ਿਵਾਲਾ ਵਿੱਚ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...

ਇਸ ਮੰਦਰ ਦਾ ਇਤਿਹਾਸ 500 ਸਾਲ ਤੋਂ ਪੁਰਾਣਾ ਹੈ। ਮਹੰਤ ਨਰਾਇਣ ਪੁਰੀ ਦੇ ਪੂਰਵਜਾਂ ਨੂੰ ਹੀ ਇਸ ਜਗ੍ਹਾ 'ਤੇ ਸਭ ਤੋਂ ਪਹਿਲਾਂ ਸਵਯੰਭੂ ਸ਼ਿਵਲਿੰਗ ਦੇ ਦਰਸ਼ਨ ਹੋਏ ਸਨ। ਇਸ ਸਥਾਨ ਦਾ ਨਾਂ 'ਸੰਗਲਾ ਵਾਲਾ ਸ਼ਿਵਾਲਾ' ਇਸ ਲਈ ਪਿਆ ਕਿਉਂਕਿ ਪੂਰਵਜਾਂ ਨੇ ਸ਼ਿਵਲਿੰਗ ਦੇ ਆਲੇ-ਦੁਆਲੇ ਸੰਗਲਾਂ (ਚੇਨ) ਲਗਾ ਦਿੱਤੀਆਂ ਸਨ, ਕਿਉਂਕਿ ਇੱਥੇ ਜਾਨਵਰ ਆਉਂਦੇ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News