ਓਮਾਨ ਦੇ ਮਹਾਮੰਤਰੀ ਪਹੁੰਚੇ ਲੁਧਿਆਣਾ, ਅਕਾਈ ਹਸਪਤਾਲ 'ਚ ਮਦਰ ਐਂਡ ਚਾਈਲਡ ਇੰਸਟੀਚਿਊਟ ਦਾ ਕੀਤਾ ਉਦਘਾਟਨ

Friday, Nov 18, 2022 - 09:14 PM (IST)

ਲੁਧਿਆਣਾ (ਮੁਕੇਸ਼) : ਚੰਡੀਗੜ੍ਹ ਰੋਡ 'ਤੇ ਵਰਧਮਾਨ ਮਿੱਲ ਨੇੜੇ ਅਕਾਈ ਹਸਪਤਾਲ ਲੁਧਿਆਣਾ ਦੀ ਬ੍ਰਾਂਚ ਵੱਲੋਂ ਮਦਰ ਐਂਡ ਚਾਈਲਡ ਇੰਸਟੀਚਿਊਟ ਇਕਾਈ ਦੀ ਸ਼ੁਰੂਆਤ ਤੇ ਉਦਘਾਟਨ ਮੌਕੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਬਾਲ ਦਿਵਸ ਦੇ ਤਹਿਤ ਅਕਾਈ ਹਸਪਤਾਲ ਜੋ ਹੁਣ ਬਾਲ ਤੇ ਗਾਇਨੀਕਾਲੋਜਿਕਲ ਆਬਾਦੀ ਨੂੰ ਪੂਰਾ ਕਰਨ ਲਈ ਅਜਿਹੀਆਂ ਸੇਵਾਵਾਂ ਪ੍ਰਦਾਨ ਕਰੇਗਾ। ਹਸਪਤਾਲ ਵਿਖੇ ਮਦਰ ਐਂਡ ਚਾਈਲਡ ਇੰਸਟੀਚਿਊਟ ਇਕਾਈ ਦਾ ਓਮਾਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ (ਸ਼ਾਹੀ ਪਰਿਵਾਰ ਦੇ ਮੈਂਬਰ ਓਮਾਨ ਦੀ ਸਲਤਨਤ) ਮਹਾਮੰਤਰੀ ਸੱਯਦ ਨਵਾਫ਼ ਬਰਗਾਸ਼ ਸੈਦ ਵੱਲੋਂ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ। ਸੰਸਦ ਮੈਂਬਰ ਸੰਜੀਵ ਅਰੋੜਾ, ਡਾ. ਬਲਦੇਵ ਸਿੰਘ ਔਲਖ ਚੇਅਰਮੈਨ ਤੇ ਚੀਫ਼ ਯੂਰੋਲਾਜਿਸਟ ਐਂਡ ਟਰਾਂਸਪਲਾਂਟ ਸਰਜਨ, ਨਵਪ੍ਰੀਤ ਕੌਰ ਐੱਮ.ਡੀ., ਸਾਬਕਾ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਕੌਸਤੁਭ ਸ਼ਰਮਾ ਆਈ.ਜੀ.ਪੀ. ਮਨੁੱਖੀ ਅਧਿਕਾਰ ਅਤੇ ਲੁਧਿਆਣਾ ਰੇਂਜ, ਸੰਤ ਧੰਨਾ ਸਿੰਘ ਨਾਨਕਸਰ ਬੜੂੰਦੀ ਵਾਲੇ, ਰਮੇਸ਼ ਬਹਿਲ ਤੇ ਮਨੀਸ਼ ਬਹਿਲ ਨੇ ਮਹਾਮੰਤਰੀ ਸੱਯਦ ਨਵਾਫ ਬਾਰਗਾਸ਼ ਸੈਦ ਦਾ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਭਾਜਪਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ, 'ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਨ ਵਾਲੇ ਸੂਬੇ ਨੂੰ ਬਣਾ ਰਹੇ ਕੰਗਾਲ'

PunjabKesari

ਮਹਾਮੰਤਰੀ ਬਰਗਾਸ਼ ਸੈਦ ਨੇ ਉਦਘਾਟਨ ਸਮਾਰੋਹ ਦੌਰਾਨ ਕਿਹਾ ਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਅਕਾਈ ਹਸਪਤਾਲ ਵੱਲੋਂ 24 ਘੰਟੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਏ ਜਾਣਾ ਸ਼ਲਾਘਾਯੋਗ ਹੈ। ਇੱਥੇ ਇਕ ਹੀ ਛੱਤ ਹੇਠ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤੇ ਜਾਣਾ ਪ੍ਰਸ਼ੰਸਾਯੋਗ ਹੈ। ਉਨ੍ਹਾਂ ਮਾਂ ਅਤੇ ਬੱਚੇ ਦੀ ਸਿਹਤ ਨੂੰ ਸਮਰਪਿਤ ਖੋਲ੍ਹੇ ਗਏ ਨਵੇਂ ਵਾਰਡ ਇਕਾਈ ਦੀ ਮੈਨੇਜਮੈਂਟ ਨੂੰ ਵਧਾਈ ਦਿੱਤੀ। ਸੰਸਦ ਮੈਂਬਰ ਸੰਜੀਵ ਅਰੋੜਾ, ਸਾਬਕਾ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੂੰਦੜ, ਕੌਸਤੁਭ ਸ਼ਰਮਾ ਤੇ ਨਵਪ੍ਰੀਤ ਕੌਰ ਔਲਖ ਨੇ ਕਿਹਾ ਕਿ ਅਕਾਈ ਹਸਪਤਾਲ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ, ਜਿੱਥੇ ਗਰੀਬ ਤੇ ਲੋੜਵੰਦ ਮਰੀਜ਼ਾਂ ਦਾ ਵਾਜਿਬ ਖਰਚੇ ’ਤੇ ਇਲਾਜ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਝੱਜਰ ਦੀ ਐੱਮਈਟੀ ਸਿਟੀ 'ਚ ਦੇਸ਼ ਦੀ ਪਹਿਲੀ ਉਤਪਾਦਨ ਯੂਨਿਟ ਲਗਾਏਗੀ Boditech Med

PunjabKesari

ਡਾ. ਬਲਦੇਵ ਸਿੰਘ ਔਲਖ ਚੇਅਰਮੈਨ ਨੇ ਕਿਹਾ ਕਿ ਔਰਤਾਂ ਦੀ ਤੰਦਰੁਸਤੀ ਤੇ ਸਰੀਰ ਵਿਗਿਆਨ ਕਈ ਤਰ੍ਹਾਂ ਨਾਲ ਵਿਲੱਖਣ ਹਨ, ਇਨ੍ਹਾਂ ਨੂੰ ਸਮਰਪਿਤ ਮਦਰ ਐਂਡ ਚਾਈਲਡ ਇੰਸਟੀਚਿਊਟ ਦਾ ਹੱਲ ਕਰਨਾ ਬਿਹਤਰ ਹੈ। ਇਹ ਹਸਪਤਾਲ ਦੇ ਅੰਦਰ ਇਕ ਨਿਵੇਕਲਾ ਯੂਨਿਟ ਹੈ। ਅਕਾਈ ਹਸਪਤਾਲ ’ਚ ਅਸੀਂ ਚਾਹੁੰਦੇ ਹਾਂ ਕਿ ਹਰ ਮਾਂ ਅਤੇ ਬੱਚੇ ਨੂੰ ਵਿਸ਼ਵ ਪੱਧਰੀ ਇਲਾਜ ਮਿਲੇ। ਡਾ. ਸੁਹਸਨੀ ਰੈਨਾ ਮਹਿਲਾ ਰੋਗ ਮਾਹਿਰ ਤੇ ਡਾ. ਨਵੀਨ ਸਿੱਕਾ ਸਲਾਹਕਾਰ ਨੇ ਕਿਹਾ ਕਿ ਮਦਰ ਐਂਡ ਚਾਈਲਡ ਇੰਸਟੀਚਿਊਟ ਵਿਖੇ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਮਾਹਿਰ ਟੀਮ ਵੱਲੋਂ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਏਗਾ। ਇਸ ਮੌਕੇ ਅਦਿੱਤਿਆ ਅਰੋੜਾ, ਜਤਿੰਦਰ ਸਿੰਘ ਵਾਲੀਆ, ਜਸਮੀਤ ਸਿੰਘ ਘੁੰਮਣ, ਰਮਨ ਖੱਟੜਾ, ਸੁਰਿੰਦਰ ਧਵਨ, ਦਵਿੰਦਰ ਸਿੰਘ ਭੁੱਲਰ, ਕਾਮ ਖਣਭਾ, ਡਾਕਟਰੀ ਟੀਮ, ਸਟਾਫ ਮੈਂਬਰ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News