ਮੇਲਾ ਮਾਘੀ ਦੇ ਸਬੰਧ ''ਚ 3 ਦਿਨ ਚੱਲੇਗੀ ਸਪੈਸ਼ਲ ਰੇਲ ਗੱਡੀ

Friday, Jan 10, 2020 - 02:57 PM (IST)

ਮੇਲਾ ਮਾਘੀ ਦੇ ਸਬੰਧ ''ਚ 3 ਦਿਨ ਚੱਲੇਗੀ ਸਪੈਸ਼ਲ ਰੇਲ ਗੱਡੀ

ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ 14 ਜਨਵਰੀ ਨੂੰ ਮੇਲਾ ਮਾਘੀ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਹੋ ਗਈਆਂ ਹਨ। ਮੇਲਾ ਮਾਘੀ ਮੌਕੇ ਦੇ ਸਬੰਧ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ 14, 15 ਅਤੇ 16 ਜਨਵਰੀ ਨੂੰ ਸਪੈਸ਼ਲ ਰੇਲ ਗੱਡੀ ਚਲਾਈ ਜਾ ਰਹੀ ਹੈ, ਜੋ ਬਠਿੰਡਾ ਤੋਂ ਫਾਜ਼ਿਲਕਾ ਰੇਲ ਮਾਰਗ 'ਤੇ ਚਲਾਈ ਜਾਵੇਗੀ। ਜਾਣਕਾਰੀ ਅਨੁਸਾਰ ਇਸ ਸਬੰਧੀ ਇਕ ਸਪੈਸ਼ਲ ਰੇਲ ਗੱਡੀ ਵੀ ਚਲੇਗੀ। ਇਹ ਰੇਲ ਗੱਡੀ ਸਵੇਰੇ 8 ਵਜੇ ਦੇ ਕਰੀਬ ਬਠਿੰਡਾ ਤੋਂ ਚੱਲੇਗੀ ਅਤੇ 10.30 ਦੇ ਕਰੀਬ ਸ੍ਰੀ ਮੁਕਤਸਰ ਸਾਹਿਬ ਪਹੁੰਚੇਗੀ। ਇਸ ਤੋਂ ਬਾਅਦ ਇਹ ਰੇਲ ਗੱਡੀ ਸ਼ਾਮ 6 ਵਜੇ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਲਈ ਵਾਪਸ ਚੱਲੇਗੀ।


Related News