ਪੰਜਾਬ ਸਿਵਲ ਸਕੱਤਰੇਤ ''ਚ ਮਹਿਲਾ ਲਾਅ ਅਫ਼ਸਰ ਦੇ ਬੈਗ ''ਚੋਂ ਨਿਕਲੀ ਗੋਲੀਆਂ ਨਾਲ ਭਰੀ ਮੈਗਜ਼ੀਨ

Wednesday, Jan 31, 2024 - 12:40 PM (IST)

ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ 'ਚ ਜਾਂਚ ਦੌਰਾਨ ਇਕ ਔਰਤ ਤੋਂ ਗੋਲੀਆਂ ਨਾਲ ਭਰੀ ਮੈਗਜ਼ੀਨ ਬਰਾਮਦ ਹੋਈ ਹੈ। ਜਾਂਚ ਕਰਨ 'ਤੇ ਸਾਹਮਣੇ ਆਇਆ ਕਿ ਮੈਗਜ਼ੀਨ 'ਚ 7 ਗੋਲੀਆਂ ਭਰੀਆਂ ਹੋਈਆਂ ਸਨ। ਔਰਤ ਦੀ ਪਛਾਣ ਪੰਜਾਬ ਸਿਵਲ ਸਕੱਤਰੇਤ ਦੇ ਵਿੱਤ ਵਿਭਾਗ 'ਚ ਬਤੌਰ ਲਾਅ ਅਫ਼ਸਰ ਦੇ ਅਹੁਦੇ 'ਤੇ ਕੰਮ ਕਰਨ ਵਾਲੀ ਰੂਪਕੰਵਲ ਕੌਰ ਦੇ ਤੌਰ 'ਤੇ ਕੀਤੀ ਗਈ ਹੈ, ਜੋ ਕਿ ਮੋਹਾਲੀ ਦੀ ਰਹਿਣ ਵਾਲੀ ਹੈ।

ਇਹ ਵੀ ਪੜ੍ਹੋ : ਘਰ 'ਚ 2 ਫਰਵਰੀ ਦਾ ਸੀ ਵਿਆਹ, ਮੁੰਡੇ ਨੇ ਨਹਿਰ 'ਚ ਮਾਰੀ ਛਾਲ, ਬਚਾਉਂਦਿਆਂ ਦੋਸਤ ਵੀ ਰੁੜ੍ਹਿਆ (ਵੀਡੀਓ)

ਜਦੋਂ ਔਰਤ ਨੇ ਬੈਗ ਦੀ ਸਕਰੀਨਿੰਗ ਲਈ ਗੇਟ 'ਤੇ ਸਥਿਤ ਐਕਸ ਬੀ. ਆਈ. ਐੱਮ. 'ਚ ਰੱਖਿਆ ਤਾਂ ਇਸ ਦੌਰਾਨ ਉਸ ਦੇ ਬੈਗ 'ਚੋਂ 32 ਐੱਮ. ਐੱਮ. 7 ਜ਼ਿੰਦਾ ਕਾਰਤੂਸ ਨਾਲ ਭਰੀ ਹੋਈ ਇਕ ਮੈਗਜ਼ੀਨ ਬਰਾਮਦ ਹੋਈ। ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਉਕਤ ਹਥਿਆਰ ਉਸ ਦੇ ਚਚੇਰੇ ਭਰਾ ਹਰਨੀਤ ਬੋਪਾਰਾਏ ਦੇ ਹਨ। ਲਾਅ ਅਫ਼ਸਰ ਦਾ ਕਹਿਣਾ ਹੈ ਕਿ ਇਹ ਗਲਤੀ ਨਾਲ ਉਸ ਦੇ ਬੈਗ 'ਚ ਰਹਿ ਗਏ।

ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ PSEB ਨੇ ਖਿੱਚੀ ਤਿਆਰੀ, ਜਾਰੀ ਕੀਤੇ ਦਿਸ਼ਾ-ਨਿਰਦੇਸ਼

ਦੱਸ ਦੇਈਏ ਕਿ ਹਥਿਆਰਾਂ ਨੂੰ ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ 'ਚ ਲਿਜਾਣਾ ਮਨ੍ਹਾਂ ਹੈ, ਇਸ ਕਾਰਨ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਫਿਲਹਾਲ ਰੂਪਕੰਵਲ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News