ਮਾਛੀਵਾੜਾ ਦੇ ਕਹਾਣੀਕਾਰ ਸੁਖਜੀਤ ਨੂੰ 'ਭਾਰਤ ਸਾਹਿਤ ਅਕਾਦਮੀ' ਐਵਾਰਡ ਨਾਲ ਸਨਮਾਨਿਆ ਜਾਵੇਗਾ

Friday, Dec 23, 2022 - 02:53 PM (IST)

ਮਾਛੀਵਾੜਾ ਸਾਹਿਬ (ਟੱਕਰ) : ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਨਿਵਾਸੀ ਕਹਾਣੀਕਾਰ ਸੁਖਜੀਤ ਸਿੰਘ ਨੂੰ ਭਾਰਤ ਸਾਹਿਤ ਅਕਾਦਮੀ ਨੇ ਸਾਲ-2022 ਲਈ ਵੱਕਾਰੀ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਕਹਾਣੀਕਾਰ ਸੁਖਜੀਤ ਨੂੰ ਕਿਤਾਬ ‘ਮੈਂ ਅਯਨਘੋਸ਼ ਨਹੀਂ’ ਲਈ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ‘ਮੈਂ ਜੈਸਾ ਹੂੰ ਵੈਸਾ ਕਿਓਂ ਹੂੰ’, ‘ਰੰਗਾਂ ਦਾ ਮਨੋਵਿਗਿਆਨ’ ਕਿਤਾਬ ਲਈ ਭਾਸ਼ਾ ਵਿਭਾਗ ਵੱਲੋਂ ਨਾਨਕ ਸਿੰਘ ਪੁਰਸਕਾਰ ਮਿਲ ਚੁੱਕਾ ਹੈ। ਸੁਖਜੀਤ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ’ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਠਾਰਨ ਵਾਲੀ 'ਠੰਡ' ਨੂੰ ਲੈ ਕੇ ਅਲਰਟ ਜਾਰੀ, ਅਜੇ ਹੋਰ ਛਿੜੇਗੀ ਕੰਬਣੀ, ਜਾਣੋ ਅਗਲੇ 2 ਦਿਨਾਂ ਦਾ ਹਾਲ

ਪ੍ਰਸਿੱਧ ਕਹਾਣੀਕਾਰ ਤੇ ਸਾਹਿਤਕਾਰ ਸੁਖਜੀਤ ਦੀਆਂ ਕਿਤਾਬਾ ‘ਅੰਤਰਾ’ ਤੇ ‘ਹੁਣ ਮੈਂ ਇੰਜੁਆਏ ਕਰਦੀ ਹਾਂ’ ਵੀ ਕਾਫ਼ੀ ਚਰਚਿਤ ਰਹੀਆਂ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹਾਣੀਕਾਰ ਸੁਖਜੀਤ ਨੇ ਦੱਸਿਆ ਕਿ ਉਨ੍ਹਾਂ ਦੀ ਕਿਤਾਬ ‘ਮੈਂ ਅਯਨਘੋਸ਼ ਨਹੀਂ’ ਵਿਚ ਜੋ ਕਹਾਣੀ ਸੰਗ੍ਰਹਿ ਹੈ ਉਸ ਵਿਚ ਸਮਾਜ ਦੇ ਆਮ ਵਿਅਕਤੀ ਦੀਆਂ ਮਾਨਸਿਕ ਗੁੰਝਲਾਂ ਦਾ ਮਨੋਵਿਸ਼ਲੇਸ਼ਣ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਰੋਨਾ' ਦੇ 3 ਮਰੀਜ਼ ਆਏ ਸਾਹਮਣੇ, ਨਵੇਂ ਵੈਰੀਐਂਟ ਨੂੰ ਲੈ ਕੇ CM ਮਾਨ ਨੇ ਬੁਲਾਈ ਬੈਠਕ

ਭਾਰਤ ਸਾਹਿਤ ਅਕਾਦਮੀ ਵੱਲੋਂ ਕਹਾਣੀਕਾਰ ਸੁਖਜੀਤ ਨੂੰ ਐਵਾਰਡ ਦੇਣ ਦੇ ਐਲਾਨ ਤੋਂ ਜਿੱਥੇ ਸਾਹਿਤਕਾਰਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਉੱਥੇ ਇਤਿਹਾਸਕ ਸ਼ਹਿਰ ਮਾਛੀਵਾੜਾ ਦਾ ਨਾਮ ਵੀ ਪੂਰੀ ਦੁਨੀਆਂ ’ਚ ਰੌਸ਼ਨ ਹੋਇਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News