ਪ੍ਰੇਮੀ ਨੂੰ ਘਰ ਬੁਲਾ ਕੇ ਪਿਲਾਈ ਸ਼ਰਾਬ, ਵਿੱਚ ਮਿਲਾਇਆ ਨਸ਼ਾ ਤੇ ਫਿਰ ਜੋ ਹੋਇਆ...

Sunday, Jul 02, 2023 - 01:20 PM (IST)

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਵਿਖੇ ਸਾਬਕਾ ਫ਼ੌਜੀ ਗਰੀਬ ਦਾਸ ਵਾਸੀ ਬਲੀਏਵਾਲ ਦੀ ਇੱਕ ਔਰਤ ਦੇ ਘਰ ਸ਼ੱਕੀ ਹਾਲਤ 'ਚ ਮੌਤ ਹੋ ਗਈ। ਇਸ ’ਤੇ ਪੁਲਸ ਨੇ ਦੋ ਔਰਤਾਂ ਸੀਮਾ ਅਤੇ ਉਰਮਿਲਾ ਦੇਵੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪੁੱਤਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦਾ ਪਿਤਾ 2016 'ਚ ਫ਼ੌਜ ਤੋਂ ਸੇਵਾਮੁਕਤ ਹੋਇਆ ਸੀ, ਜਿਸ ਤੋਂ ਬਾਅਦ ਉਹ ਕੇਂਦਰੀ ਜੇਲ੍ਹ ਲੁਧਿਆਣਾ ਵਿਖੇ ਵੀ ਪ੍ਰਾਈਵੇਟ ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਰਿਹਾ। ਬਿਆਨਕਰਤਾ ਅਨੁਸਾਰ ਉਸਦਾ ਪਿਤਾ ਹੁਣ ਪਿਛਲੇ 3-4 ਸਾਲ ਤੋਂ ਵਿਹਲਾ ਸੀ ਅਤੇ ਸਾਨੂੰ ਪਤਾ ਲੱਗਾ ਕਿ ਉਹ ਮਾਛੀਵਾੜਾ ਵਿਖੇ ਰਾਹੋਂ ਰੋਡ ’ਤੇ ਸਥਿਤ ਇੱਕ ਕਾਲੋਨੀ ਦੀ ਔਰਤ ਸੀਮਾ ਕੋਲ ਆਉਂਦਾ-ਜਾਂਦਾ ਸੀ, ਜੋ ਕਿ ਗਲਤ ਕੰਮ ਕਰਦੀ ਹੈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਇੱਕ ਵਾਰ ਉਹ ਇਸ ਔਰਤ ਦੇ ਘਰੋਂ ਲੈ ਕੇ ਵੀ ਆਇਆ ਅਤੇ ਚਿਤਾਵਨੀ ਵੀ ਦੇ ਕੇ ਆਇਆ ਸੀ ਕਿ ਉਸਦੇ ਪਿਤਾ ਨੂੰ ਆਪਣੇ ਘਰ ਨਾ ਵਾੜੇ ਪਰ ਉਕਤ ਔਰਤ ਸੀਮਾ ਉਸ ਦੇ ਪਿਤਾ ਨੂੰ ਬੁਲਾਉਣੋਂ ਨਾ ਹਟੀ।

ਇਹ ਵੀ ਪੜ੍ਹੋ : ਕਲਯੁਗੀ ਚਾਚੇ ਨੇ ਟੱਪੀਆਂ ਸਭ ਹੱਦਾਂ, ਸਿਰੋਂ ਲੰਘੀ ਗੱਲ ਤਾਂ ਭਤੀਜੀ ਨੇ ਜੱਗ-ਜ਼ਾਹਰ ਕੀਤੀ ਗੰਦੀ ਕਰਤੂਤ

ਬਿਆਨਕਰਤਾ ਅਨੁਸਾਰ 1 ਜੁਲਾਈ ਨੂੰ ਵੀ ਉਸ ਦਾ ਪਿਤਾ ਘਰ ਦੱਸੇ ਬਿਨਾ ਮਾਛੀਵਾੜਾ ਵਿਖੇ ਉਕਤ ਸੀਮਾ ਦੇ ਘਰ ਚਲਾ ਗਿਆ, ਜਿੱਥੇ ਉਸ ਔਰਤ ਨੇ ਆਪਣੇ ਸੈਕਸ ਦੀ ਪੂਰਤੀ ਲਈ ਗਰੀਬ ਦਾਸ ਨੂੰ ਸ਼ਰਾਬ 'ਚ ਨਸ਼ੀਲੀ ਵਸਤੂ ਮਿਲਾ ਕੇ ਪਿਲਾ ਦਿੱਤੀ। ਉਕਤ ਔਰਤ ਦੇ ਘਰ 'ਚ ਹੀ ਗਰੀਬ ਦਾਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੀਮਾ ਨੇ ਆਪਣੀ ਗੁਆਂਢਣ ਉਰਮਿਲਾ ਦੇਵੀ ਨਾਲ ਮਿਲ ਕੇ ਮ੍ਰਿਤਕ ਗਰੀਬ ਦਾਸ ਦੀ ਲਾਸ਼ ਨੂੰ ਘਰੋਂ ਕੱਢ ਕੇ ਬਾਹਰ ਖ਼ਾਲੀ ਪਲਾਟ 'ਚ ਸੁੱਟ ਦਿੱਤਾ। ਬਿਆਨਕਰਤਾ ਅਨੁਸਾਰ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਆਪਣੇ ਭਰਾ ਤੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਲੈ ਕੇ ਰਾਹੋਂ ਰੋਡ ’ਤੇ ਸਥਿਤ ਉਸ ਕਾਲੋਨੀ 'ਚ ਪੁੱਜੇ, ਜਿੱਥੇ ਸਾਨੂੰ ਪਤਾ ਲੱਗਾ ਕਿ ਉਸਦੇ ਪਿਤਾ ਗਰੀਬ ਦਾਸ ਦੀ ਮੌਤ ਸੀਮਾ ਵਲੋਂ ਸ਼ਰਾਬ 'ਚ ਕੋਈ ਨਸ਼ੀਲੀ ਵਸਤੂ ਪਿਲਾਉਣ ਕਾਰਨ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ 2 ਔਰਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹ ਆਉਣ ਦਾ ਖ਼ਤਰਾ! ਲੋਕਾਂ 'ਚ ਦਹਿਸ਼ਤ ਦਾ ਮਾਹੌਲ (ਵੀਡੀਓ)

ਕਾਲੋਨੀ ਵਾਸੀਆਂ ਦਾ ਕਹਿਣਾ ਇੱਥੇ ਹੁੰਦਾ ਗਲਤ ਧੰਦਾ

ਰਾਹੋਂ ਰੋਡ ’ਤੇ ਸਥਿਤ ਜਿਸ ਕਾਲੋਨੀ 'ਚ ਸਾਬਕਾ ਫ਼ੌਜੀ ਦੀ ਮੌਤ ਹੋਈ, ਉੱਥੋਂ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਬਹੁਤ ਗਲਤ ਧੰਦਾ ਹੁੰਦਾ ਹੈ ਅਤੇ 1-2 ਘਰ ਹਨ, ਜਿੱਥੇ ਸ਼ੱਕੀ ਲੋਕਾਂ ਦਾ ਆਉਣਾ-ਜਾਣਾ ਕਾਫ਼ੀ ਹੈ। ਕਾਲੋਨੀ ਵਾਸੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ 'ਚ ਦੱਸਿਆ ਕਿ ਇੱਥੇ 1-2 ਘਰਾਂ 'ਚ ਦੇਹ ਵਪਾਰ ਦਾ ਧੰਦਾ ਵੀ ਚੱਲਦਾ ਹੈ ਅਤੇ ਜੇਕਰ ਕੋਈ ਇਨ੍ਹਾਂ ਨੂੰ ਰੋਕਦਾ ਹੈ ਤਾਂ ਅੱਗੋਂ ਝਗੜਾ ਹੋ ਜਾਂਦਾ ਹੈ, ਇਸ ਲਈ ਉਹ ਪੁਲਸ ਤੋਂ ਮੰਗ ਕਰਦੇ ਹਨ ਕਿ ਇਸ ਕਾਲੋਨੀ 'ਚ ਜੋ ਵੀ ਵਿਅਕਤੀ ਗਲਤ ਧੰਦਾ ਕਰਦਾ ਹੈ, ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News