ਮਾਛੀਵਾੜਾ ਹਸਪਤਾਲ 'ਚ ਕੋਰੋਨਾ ਦੀ ਦਵਾਈ ਖ਼ਤਮ, ਟੀਕੇ ਨਾ ਲੱਗਣ ਕਾਰਨ ਲੋਕ ਨਿਰਾਸ਼
Tuesday, Apr 27, 2021 - 03:49 PM (IST)

ਮਾਛੀਵਾੜਾ ਸਾਹਿਬ (ਟੱਕਰ) : ਇੱਥੇ ਮਾਛੀਵਾੜਾ ਸਰਕਾਰੀ ਹਸਪਤਾਲ 'ਚ ਕੋਰੋਨਾ ਦੀ ਦਵਾਈ ਖ਼ਤਮ ਹੋਣ ਕਾਰਨ ਲੋਕਾਂ ਦੇ ਟੀਕੇ ਨਹੀਂ ਲੱਗ ਸਕੇ। ਇਸ ਕਾਰਨ ਵੱਡੀ ਗਿਣਤੀ 'ਚ ਲੋਕਾਂ ਨੂੰ ਨਿਰਾਸ਼ ਹੋ ਕੇ ਘਰਾਂ ਨੂੰ ਮੁੜਨਾ ਪਿਆ। ਇਸ ਬਾਰੇ ਇੰਚਾਰਜ ਡਾ. ਦੱਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਦੀ ਦਵਾਈ ਕਦੋਂ ਆਵੇਗੀ, ਇਸ ਬਾਰੇ ਅਜੇ ਕੋਈ ਪਤਾ ਨਹੀਂ ਹੈ। ਦੱਸਣਯੋਗ ਹੈ ਕਿ ਇੱਥੇ ਟੀਕੇ ਲਾਉਣ ਦਾ ਕੋਈ ਸਮਾਂ ਤੈਅ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਲੋਕਾਂ ਲਈ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹਨ। ਅੱਜ ਸਵੇਰੇ ਕਰੀਬ ਡੇਢ ਦਰਜਨ ਲੋਕ ਕੋਰੋਨਾ ਟੀਕਾ ਲਗਵਾਉਣ ਆਏ ਸਨ, ਜਿਨ੍ਹਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਇੱਥੋਂ ਤੱਕ ਕਿ ਜਿਹੜੇ ਲੋਕ ਕੋਰੋਨਾ ਟੀਕੇ ਦੀ ਦੂਜੀ ਡੋਜ਼ ਲਗਵਾਉਣ ਆਏ ਸਨ, ਉਹ ਵੀ ਬਿਨਾ ਟੀਕਾ ਲਵਾਏ ਹੀ ਘਰਾਂ ਨੂੰ ਪਰਤ ਗਏ।