ਮਮਦੋਟ : ਖਰੀਦ ਮਸ਼ੀਨ 'ਚ ਆਉਣ ਨਾਲ ਕਿਸਾਨ ਦੀ ਦਰਦਨਾਕ ਮੌਤ

Sunday, Dec 03, 2017 - 01:53 PM (IST)

ਮਮਦੋਟ : ਖਰੀਦ ਮਸ਼ੀਨ 'ਚ ਆਉਣ ਨਾਲ ਕਿਸਾਨ ਦੀ ਦਰਦਨਾਕ ਮੌਤ

ਮਮਦੋਟ (ਸੰਜੀਵ ਮਦਾਨ) : ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਖਰਾਦ ਮਸ਼ੀਨ 'ਚ ਆਉਣ ਨਾਲ ਕਿਸਾਨ ਗੁਰਮੁੱਖ ਸਿੰਘ (60 ਸਾਲ) ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰਮੁੱਖ ਸਿੰਘ ਟੋਕੇ ਦੇ ਬਲੇਡ ਠੀਕ ਕਰਵਾਉਣ ਲਈ ਖਰਾਦ ਵਾਲੀ ਦੁਕਾਨ ਆਇਆ ਹੋਇਆ ਸੀ ਇਸ ਦੌਰਾਨ ਜਦੋਂ ਉਹ ਬਲੇਟ ਠੀਕ ਕਰਵਾ ਰਿਹਾ ਸੀ ਤਾਂ ਅਚਾਨਕ ਉਸ ਦੀ ਚਾਦਰ ਮਸ਼ੀਨ ਵਿਚ ਆ ਗਈ ਅਤੇ ਉਸ ਦਾ ਪੱਟ ਵੱਢਿਆ ਗਿਆ।
ਮਸ਼ੀਨ ਵਿਚ ਆਉਣ ਕਾਰਨ ਗੁਰਮੁੱਖ ਸਿੰਘ ਦਾ ਖੂਨੀ ਕਾਫੀ ਮਾਤਰਾ 'ਚ ਵਹਿ ਗਿਆ ਅਤੇ ਮਮਦੋਟ ਦੇ ਸਰਕਾਰੀ ਹਸਪਤਾਲ 'ਚ ਲਿਜਾਂਦੇ ਸਮਂ ਉਸ ਦੀ ਮੌਤ ਹੋ ਗਈ।


Related News