ਸੁਖ਼ਨਾ ਝੀਲ ’ਤੇ ਗੱਡੀ ’ਚੋਂ ਸਾਮਾਨ ਚੋਰੀ

Tuesday, Mar 28, 2023 - 12:54 PM (IST)

ਸੁਖ਼ਨਾ ਝੀਲ ’ਤੇ ਗੱਡੀ ’ਚੋਂ ਸਾਮਾਨ ਚੋਰੀ

ਚੰਡੀਗੜ੍ਹ (ਸੁਸ਼ੀਲ) : ਸੁਖ਼ਨਾ ਝੀਲ ’ਤੇ ਸੈਰ ਕਰਨ ਆਏ ਨੌਜਵਾਨ ਦੀ ਗੱਡੀ 'ਚੋਂ 2 ਲੈਪਟਾਪ, ਮੋਬਾਇਲ ਅਤੇ ਫੋਨ ਚੋਰੀ ਹੋ ਗਏ। ਓਚਿਤਿਆ ਸ਼ਰਮਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਤੋਂ ਬਾਅਦ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਹੈ। ਅੰਬਾਲਾ ਦੇ ਬਲਦੇਵ ਨਗਰ ਨਿਵਾਸੀ ਓਚਿਤਿਆ ਸ਼ਰਮਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਸੁਖ਼ਨਾ ਝੀਲ ’ਤੇ ਸੈਰ ਕਰਨ ਆਇਆ ਸੀ।

ਉਸ ਨੇ ਕਾਰ ਸੁਖਨਾ ਝੀਲ ਦੀਆਂ ਪੌੜੀਆਂ ਨੰਬਰ-2 ਕੋਲ ਪਾਰਕ ਕੀਤੀ ਸੀ। ਸੈਰ ਕਰਨ ਤੋਂ ਬਾਅਦ ਵਾਪਸ ਆਇਆ ਤਾਂ ਗੱਡੀ ਵਿਚੋਂ ਦੋ ਲੈਪਟਾਪ, ਮੋਬਾਇਲ ਫੋਨ ਅਤੇ ਪਰਸ ਚੋਰੀ ਹੋ ਚੁੱਕਿਆ ਸੀ। ਉਸਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਤੋਂ ਬਾਅਦ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
 


author

Babita

Content Editor

Related News