ਲੁਧਿਆਣਾ ਨਾਲ ਸਬੰਧਿਤ 19 ਭੱਠਿਆਂ ਦੇ ਲਾਈਸੈਂਸ ਰੱਦ

Thursday, Jun 25, 2020 - 11:59 AM (IST)

ਲੁਧਿਆਣਾ ਨਾਲ ਸਬੰਧਿਤ 19 ਭੱਠਿਆਂ ਦੇ ਲਾਈਸੈਂਸ ਰੱਦ

ਲੁਧਿਆਣਾ (ਖੁਰਾਣਾ) : ਖੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਦੇ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਦੀ ਟੀਮ ਨੇ ਵੱਡੀ ਕਾਰਵਾਈ ਕਰਦੇ ਹੋਏ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ 19 ਇੱਟ ਭੱਠਾ ਮਾਲਕਾਂ ਦੇ ਲਾਈਸੈਂਸ ਰੱਦ ਕਰ ਕੇ ਵਿਕਰੀ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਕੰਟਰੋਲਰ ਗਿੱਲ ਨੇ ਦੱਸਿਆ ਕਿ ਭੱਠਾ ਮਾਲਕਾਂ ਖਿਲਾਫ ਕੀਤੀ ਗਈ ਉਕਤ ਕਾਰਵਾਈ ਵਾਤਾਵਰਣ ਨਿਯਮਾਂ ਦੀ ਅਣਦੇਖੀ ਕਰਨ ਦਾ ਮਾਮਲਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵਿਆਹ ਸਮਾਰੋਹਾਂ ਦੌਰਾਨ 50 ਲੋਕਾਂ ਦੇ ਸ਼ਾਮਲ ਹੋਣ ਦੇ ਹੁਕਮਾਂ ਨੂੰ ਚੁਣੌਤੀ

ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਰੱਦ ਕੀਤੇ ਗਏ ਸਾਰੇ ਭੱਠੇ ਜਗਰਾਓਂ, ਰਾਏਕੋਟ ਅਤੇ ਲੁਧਿਆਣਾ ਦੇ ਦਿਹਾਤੀ ਖੇਤਰਾਂ ਨਾਲ ਸਬੰਧਤ ਹਨ, ਜਿੱਥੇ ਐੱਨ. ਜੀ. ਟੀ. ਨਿਯਮਾਂ ਨੂੰ ਨਜ਼ਰ ਅੰਦਾਜ਼ ਕਰ ਕੇ ਇੱਟਾਂ ਪਕਾਈਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਵਾਤਾਵਰਣ ਨੂੰ ਸਾਫ ਬਣਾਈ ਰੱਖਣ ਦੇ ਮਕਸਦ ਨਾਲ ਭਵਿੱਖ 'ਚ ਵੀ ਅਜਿਹੀ ਕਾਰਵਾਈ ਵਿਭਾਗੀ ਟੀਮਾਂ ਵੱਲੋਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੋਗਾ : ਹਫਤੇ ਅੰਦਰ 3 ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹੇ, ਪ੍ਰਸ਼ਾਸਨ ਹੋਇਆ ਸਖਤ

ਇਸ ਬਾਰੇ ਪੰਜਾਬ ਇੱਟਾਂ ਭੱਠਾ ਮਾਲਕ ਐਸੋਸੀਏਸਨ ਦੇ ਸੂਬਾ ਪ੍ਰਧਾਨ ਰਮੇਸ਼ ਮੋਹੀ ਨੇ ਕਿਹਾ ਹੈ ਕਿ ਤਾਲਾਬੰਦੀ ਕਾਰਨ ਕੁੱਝ ਭੱਠਿਆਂ ਦਾ ਪੇਪਰ ਵਰਕ ਅਧੂਰਾ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਰੇ ਨਿਯਮਾਂ ਅਤੇ ਦਸਤਾਵੇਜ਼ਾਂ ਨੂੰ ਪੂਰਾ ਕਰ ਕੇ ਸਰਕਾਰ ਤੋਂ ਉਕਤ ਭੱਠਿਆਂ ਨੂੰ ਬਹਾਲ ਕਰਨ ਦੀ ਮੰਗ ਕਰਾਂਗੇ।

ਇਹ ਵੀ ਪੜ੍ਹੋ : ਸਹੁਰੇ ਤੋਂ ਤੰਗ ਨੂੰਹ ਨੇ ਚੁੱਕਿਆ ਖੌਫਨਾਕ ਕਦਮ, ਗੋਤਾਖੋਰਾਂ ਨੇ ਬਚਾਇਆ


author

Babita

Content Editor

Related News