30 ਤਾਰੀਖ਼ ਨੂੰ ਪੁੱਤ ਨੇ ਜਾਣਾ ਸੀ ਕੈਨੇਡਾ, ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਦਰਿਆ ਕੰਢੇ  ਜੋ ਹੋਇਆ...

08/02/2023 1:37:56 PM

ਲੁਧਿਆਣਾ : ਸਾਰਾ ਪਰਿਵਾਰ ਆਪਣੇ ਪੁੱਤ ਨੂੰ ਉੱਚ ਪੜ੍ਹਾਈ ਕਰਵਾਉਣ ਲਈ ਕੈਨੇਡਾ ਭੇਜਣ ਦੀ ਤਿਆਰੀ ਕਰ ਰਿਹਾ ਸੀ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਸਤਲੁਜ ਦਰਿਆ ਕੰਢੇ ਪੁੱਤ ਨਾਲ ਉਹ ਹੋ ਜਾਵੇਗਾ, ਜੋ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ। ਦਰਅਸਲ 6 ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਸਤਲੁਜ ਦਰਿਆ ਕੰਢੇ ਘੁੰਮਣ ਗਿਆ ਨੌਜਵਾਨ ਅਜੇ ਤੱਕ ਵੀ ਲਾਪਤਾ ਹੈ ਅਤੇ ਉਸ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਲਾਪਤਾ ਨੌਜਵਾਨ ਗੁਰਮਨਜੋਤ ਸਿੰਘ (19) ਦੇ ਪਿਤਾ ਜਗਜੀਤ ਸਿੰਘ ਵਾਸੀ ਖਹਿਰਾ ਬੇਟ ਨੇ ਦੱਸਿਆ ਸੀ ਕਿ ਗੁਰਮਨਜੋਤ ਆਪਣੇ ਦੋਸਤ ਗੁਰਸਿਮਰਨ ਸਿੰਘ ਅਤੇ ਗੁਰਰਾਜ ਸਿੰਘ ਨਾਲ ਮੋਟਰਸਾਈਕਲ 'ਤੇ ਸਤਲੁਜ ਦਰਿਆ ਕੰਢੇ ਗਿਆ ਸੀ।

ਇਹ ਵੀ ਪੜ੍ਹੋ : ਲੁਧਿਆਣਾ ਦੇ ਗਰੀਬ ਪਰਿਵਾਰਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ, ਹੋਰ ਵੀ ਕੀਤੇ ਐਲਾਨ

ਇਸ ਤੋਂ ਬਾਅਦ ਫੋਨ ਆਇਆ ਕਿ ਗੁਰਮਨਜੋਤ ਦਰਿਆ ਦੇ ਕੰਢਿਓਂ ਲਾਪਤਾ ਹੋ ਗਿਆ ਹੈ। ਜਦੋਂ ਉਹ ਮੌਕੇ ’ਤੇ ਆਏ ਤਾਂ ਦੇਖਿਆ ਕਿ ਗੁਰਸਿਮਰਨ ਸਿੰਘ ਨੂੰ ਕੁੱਝ ਲੋਕ ਪਾਣੀ ’ਚੋਂ ਕੱਢ ਰਹੇ ਸਨ। ਬਾਅਦ ’ਚ ਉਸ ਨੂੰ ਇਲਾਜ ਲਈ ਡੀ. ਐੱਮ. ਸੀ. ਦਾਖ਼ਲ ਕਰਵਾਇਆ ਗਿਆ। ਮੌਕੇ ’ਤੇ ਖੜ੍ਹੇ ਗੁਰਰਾਜ ਸਿੰਘ ਨੇ ਦੱਸਿਆ ਕਿ ਤਿੰਨੋਂ ਦੋਸਤ ਦਰਿਆ ਕੰਢੇ ਇਕ-ਦੂਜੇ ਦੀ ਫੋਟੋ ਖਿੱਚ ਰਹੇ ਸਨ ਤਾਂ ਉਸੇ ਸਮੇਂ ਅਚਾਨਕ ਗੁਰਸਿਮਰਨ ਸਿੰਘ ਦਰਿਆ ਕੰਢੇ ਚਲਾ ਗਿਆ ਅਤੇ ਉਸ ਨੇ ਆਪਣਾ ਮੋਬਾਇਲ ਫੋਨ ਆਪਣੇ ਦੋਸਤਾਂ ਨੂੰ ਫੜ੍ਹਾ ਦਿੱਤਾ ਅਤੇ ਕਿਹਾ ਕਿ ਜਿਊਣ ਦਾ ਕੋਈ ਫ਼ਾਇਦਾ ਨਹੀਂ ਹੈ ਅਤੇ ਸਤਲੁਜ ਦਰਿਆ ’ਚ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ : ਕੇਂਦਰ ਨੇ ਅਜੇ ਤੱਕ ਪੰਜਾਬ ਨੂੰ ਜਾਰੀ ਨਹੀਂ ਕੀਤਾ Final GST ਮੁਆਵਜ਼ਾ, ਰਾਜ ਸਭਾ 'ਚ ਚੁੱਕਿਆ ਗਿਆ ਮੁੱਦਾ

ਇਹ ਦੇਖ ਕੇ ਦੋਵੇਂ ਨੌਜਵਾਨ ਘਬਰਾ ਗਏ ਅਤੇ ਗੁਰਮਨਜੋਤ ਸਿੰਘ ਉਸ ਨੂੰ ਬਚਾਉਣ ਲਈ ਉੱਥੇ ਖੜ੍ਹਾ ਰਿਹਾ ਅਤੇ ਗੁਰਰਾਜ ਸਿੰਘ ਉੱਥੋਂ ਭੱਜ ਕੇ ਮਦਦ ਲੈਣ ਲਈ ਚਲਾ ਗਿਆ। ਜਦੋਂ ਗੁਰਰਾਜ ਸਿੰਘ ਕੁੱਝ ਲੋਕਾਂ ਨੂੰ ਲੈ ਕੇ ਉੱਥੇ ਪੁੱਜਾ ਤਾਂ ਉਨ੍ਹਾਂ ਲੋਕਾਂ ਨੇ ਗੁਰਸਿਮਰਨ ਸਿੰਘ ਨੂੰ ਬਚਾ ਕੇ ਪਾਣੀ ’ਚੋਂ ਬਾਹਰ ਕੱਢ ਲਿਆ ਅਤੇ ਉੱਥੇ ਖੜ੍ਹਾ ਗੁਰਮਨਜੋਤ ਸਿੰਘ ਉੱਥੋਂ ਗਾਇਬ ਸੀ, ਜਿਸ ਤੋਂ ਬਾਅਦ ਲੋਕਾਂ ਨੇ ਆਸ-ਪਾਸ ਦੇਖਿਆ ਪਰ ਉੱਥੇ ਨਹੀਂ ਮਿਲਿਆ। ਦਰਿਆ ਕੰਢੇ ’ਤੇ ਗੁਰਮਨਜੋਤ ਦੀ ਪੱਗ ਪਈ ਸੀ ਪਰ ਉਸ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ, ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਫਿਲਹਾਲ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News