Canada ਬੈਠੀ ਕੁੜੀ ਨੇ ਟੋਟੇ-ਟੋਟੇ ਕੀਤਾ ਪੰਜਾਬੀ ਮੁੰਡੇ ਦਾ ਦਿਲ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Thursday, Mar 02, 2023 - 03:53 PM (IST)

Canada ਬੈਠੀ ਕੁੜੀ ਨੇ ਟੋਟੇ-ਟੋਟੇ ਕੀਤਾ ਪੰਜਾਬੀ ਮੁੰਡੇ ਦਾ ਦਿਲ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਲੁਧਿਆਣਾ (ਰਾਜ) : ਪੰਜਾਬ 'ਚ ਵਿਦੇਸ਼ ਜਾਣ ਦੇ ਨਾਂ 'ਤੇ ਨੌਜਵਾਨਾਂ ਨਾਲ ਅਕਸਰ ਧੋਖਾ ਹੋ ਜਾਂਦਾ ਹੈ। ਇਹ ਧੋਖਾ ਉਹ ਕੁੜੀਆਂ ਕਰ ਰਹੀਆਂ ਹਨ, ਜੋ ਨੌਜਵਾਨਾਂ ਦੇ ਪੈਸਿਆਂ ਨਾਲ ਪਹਿਲਾਂ ਤਾਂ ਵਿਦੇਸ਼ 'ਚ ਸੈਟਲ ਹੋ ਜਾਂਦੀਆਂ ਹਨ ਅਤੇ ਫਿਰ ਉਨ੍ਹਾਂ ਦੇ ਨੰਬਰ ਤੱਕ ਬਲਾਕ ਕਰ ਦਿੰਦੀਆਂ ਹਨ। ਕੁੱਝ ਅਜਿਹਾ ਹੀ ਮਾਮਲਾ ਜ਼ਿਲ੍ਹਾ ਲੁਧਿਆਣਾ ਦੇ ਇਕ ਪੰਜਾਬੀ ਨੌਜਵਾਨ ਨਾਲ ਹੋਇਆ। ਉਕਤ ਨੌਜਵਾਨ ਇਕ ਕੁੜੀ ਦੇ ਪਿਆਰ 'ਚ ਇੰਨਾ ਪਾਗਲ ਹੋ ਗਿਆ ਕਿ ਉਸ ਨੇ ਸਾਰਾ ਪੈਸਾ ਖ਼ੁਦ ਲਾ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ।

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ : ਧੀ ਦਾ ਮੂੰਹ ਦੱਬ ਖ਼ਾਲੀ ਕਮਰੇ 'ਚ ਲੈ ਗਿਆ ਕਲਯੁਗੀ ਪਿਓ, ਮਾਂ ਦੀ ਅੱਖ ਖੁੱਲ੍ਹੀ ਤਾਂ...

ਕੁੜੀ ਵੀ ਉਸ ਨਾਲ ਵਿਆਹ ਦੇ ਵੱਡੇ-ਵੱਡੇ ਵਾਅਦੇ ਕਰਦੀ ਰਹੀ। ਜਦੋਂ ਕੁੜੀ ਕੈਨੇਡਾ 'ਚ ਪੂਰੀ ਤਰ੍ਹਾਂ ਸੈੱਟ ਹੋ ਗਈ ਤਾਂ ਉਸ ਨੇ ਨੌਜਵਾਨ ਨਾਲ ਵਿਆਹ ਕਰਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਨ ਦੇ ਹਾਲਾਤ ਇਹੋ ਜਿਹੇ ਹੋ ਗਏ ਕਿ ਉਹ ਮਰਨ ਲਈ ਇਧਰ-ਉਧਰ ਭਟਕਣ ਲੱਗਾ। ਅੱਜ ਕੋਰਟ ਕੰਪਲੈਕਸ ਸਥਿਤ ਟੈਂਕੀ 'ਤੇ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ : ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਲਿਆ ਗਿਆ ਇਹ ਫ਼ੈਸਲਾ

ਨੌਜਵਾਨ ਦਾ ਦੋਸ਼ ਹੈ ਕਿ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਤੋਂ ਤੰਗ ਆ ਕੇ ਨੌਜਵਾਨ ਨੇ ਟੈਂਕੀ 'ਤੇ ਚੜ੍ਹ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਪੁੱਜੀ ਅਤੇ ਨੌਜਵਾਨ ਨੂੰ ਹੇਠਾਂ ਉਤਾਰ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News