ਕਦੀ ਸਰਦੀ ਤਾਂ ਕਦੀ ਗਰਮੀ ਦਾ ਅਹਿਸਾਸ, ਭੰਬਲਭੂਸੇ ''ਚ ਪਏ ਲੋਕ
Thursday, Feb 27, 2025 - 01:49 PM (IST)

ਲੁਧਿਆਣਾ (ਖ਼ੁਰਾਨਾ): ਮਹਾਨਗਰ ਵਿਚ ਚੱਲ ਰਹੀ ਤੇਜ਼ ਰਫ਼ਤਾਰ ਠੰਡੀਆਂ ਹਵਾਵਾਂ ਤਾਂ ਕਦੀ ਆਸਮਾਨ ਵਿਚ ਖਿੜੀ ਧੁੱਪ ਤੇ ਸੰਘਣੇ ਕਾਲੇ ਬੱਦਲਾਂ ਨਾਲ ਹੋਈ ਵਾਲੀ ਬਰਸਾਤ ਮਗਰੋਂ ਕਦੀ ਠੰਡ ਤਾਂ ਕਦੀ ਗਰਮੀ ਦਾ ਅਹਿਸਾ ਹੋਣ ਕਾਰਨ ਇਸ ਸੀਜ਼ਨ ਵਿਚ ਮੌਸਮ ਦੀ ਗੁੱਥੀ ਸੁਲਝਣ ਦਾ ਨਾਂ ਹੀ ਨਹੀਂ ਲੈ ਰਹੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨੈਸ਼ਨਲ ਹਾਈਵੇਅ ਜਾਮ! ਦੋਵੇਂ ਪਾਸਿਓਂ ਲੱਗੀਆਂ ਗੱਡੀਆਂ ਦੀਆਂ ਲੰਬੀਆਂ ਲਾਈਨਾਂ
ਬੁੱਧਵਾਰ ਦੀ ਸਵੇਰ ਤੋਂ ਇਕ ਵਾਰ ਫ਼ਿਰ ਆਸਮਾਨ ਚਿੱਟੇ ਤੇ ਕਾਲੇ ਬੱਦਲਾਂ ਦੀ ਚੱਦਰ 'ਚ ਲਿਪਟਿਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਇਕ ਵਾਰ ਫ਼ਿਰ ਸ਼ਹਿਰ ਵਾਸੀਆਂ ਨੂੰ ਸਰਦੀ ਦਾ ਅਹਿਸਾਸ ਕਰਵਾ ਦਿ4ਤਾ ਹੈ। ਅਜਿਹੇ ਵਿਚ ਮੌਸਮ ਦੇ ਬਦਲੇ ਮਿਜਾਜ਼ ਦੀ ਮਾਰ ਤੋਂ ਬਚਣ ਲਈ ਲੋਕ ਇਕ ਵਾਰ ਫ਼ਿਰ ਗਰਮ ਕੱਪੜੇ ਕੱਢ ਕੇ ਪਾਉਣ ਲਈ ਮਜਬੂਰ ਹੋ ਗਏ ਹਨ, ਤਾਂ ਜੋ ਸਰਦ-ਗਰਮ ਮੌਸਮ ਵਿਚਾਲੇ ਉਨ੍ਹਾਂ ਦੀ ਸਿਹਤ ਨਾ ਵਿਗੜ ਜਾਵੇ। ਉੱਥੇ ਹੀ ਮੌਸਮ ਵਿਭਾਗ ਵੱਲੋਂ ਤਾਜ਼ਾ ਅਪਡੇਟ ਨੂੰ ਧਿਆਨ ਵਿਚ ਰੱਖਦਿਆਂ ਤੇਜ਼ ਬਾਰਿਸ਼ ਤੇ ਠੰਡੀਆਂ ਹਵਾਵਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8