ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਭਲਕੇ ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹ ਲਓ

Monday, Jun 19, 2023 - 11:15 AM (IST)

ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ, ਭਲਕੇ ਘਰੋਂ ਨਿਕਲਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹ ਲਓ

ਲੁਧਿਆਣਾ (ਸੁਰਿੰਦਰ ਸੰਨੀ) : ਭਗਵਾਨ ਜਗਨਨਾਥ ਰੱਥ ਯਾਤਰਾ 20 ਜੂਨ ਨੂੰ ਸ਼ਾਮ 4 ਵਜੇ ਜਗਰਾਓਂ ਪੁਲ ਸਥਿਤ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਹੋਵੇਗੀ, ਜੋ ਫਾਊਂਟੇਨ ਚੌਂਕ, ਘੁਮਾਰ ਮੰਡੀ, ਆਰਤੀ ਚੌਂਕ ਤੋਂ ਹੁੰਦੇ ਹੋਏ ਫਿਰੋਜ਼ਪੁਰ ਰੋਡ ’ਤੇ ਸ਼ਹਿਨਸ਼ਾਹ ਪੈਲੇਸ ’ਤੇ ਖ਼ਤਮ ਹੋਵੇਗੀ। ਯਾਤਰਾ ਮਾਰਗ ਵਿਚ ਕਿਸੇ ਵੀ ਟ੍ਰੈਫਿਕ ਜਾਮ ਤੋਂ ਬਚਣ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਚਲਾਉਣ ਲਈ ਪੁਲਸ ਵੱਲੋਂ ਡਾਇਵਰਸ਼ਨ ਪੁਆਇੰਟ ਜਾਰੀ ਕੀਤੇ ਗਏ ਹਨ। ਦੁਰਗਾ ਮਾਤਾ ਮੰਦਰ ਤੋਂ ਫਾਊਂਨਟੇਨ ਚੌਂਕ ਜਾਣ ਵਾਲੀ ਟ੍ਰੈਫਿਕ ਨੂੰ ਭਾਰਤ ਨਗਰ ਚੌਂਕ ਵਾਇਆ ਮਾਲ ਰੋਡ ਭੇਜਿਆ ਜਾਵੇਗਾ। ਫਾਊਂਨਟੇਨ ਚੌਂਕ ਤੋਂ ਜਗਰਾਓਂ ਪੁਲ ਵੱਲ ਜਾਣ ਵਾਲਾ ਟ੍ਰੈਫਿਕ ਓਲਡ ਸੈਸ਼ਨ ਚੌਂਕ ਤੋਂ ਲੱਕੜ ਪੁਲ ਵੱਲੋਂ ਅੱਗੇ ਜਾਵੇਗਾ ਜਾਂ ਮਾਲ ਰੋਡ ਤੋਂ ਭਾਰਤ ਨਗਰ ਚੌਂਕ ਹੁੰਦੇ ਹੋਏ ਅੱਗੇ ਭੇਜੀ ਜਾਵੇਗੀ। ਇਸ ਤਰ੍ਹਾਂ ਸਮਿੱਟਰੀ ਰੋਡ ਅਤੇ ਕਾਲਜ ਰੋਡ ਤੋਂ ਫਾਊਂਨਟੇਨ ਚੌਂਕ ਵੱਲ ਜਾਣ ਵਾਲੇ ਵਾਹਨ ਚਾਲਕ ਓਲਡ ਸੈਸ਼ਨ ਚੌਂਕ ਤੋਂ ਅੱਗੇ ਜਾਣਗੇ ਜਾਂ ਘੁਮਾਰ ਮੰਡੀ ਤੋਂ ਫਾਊਨਟੇਨ ਚੌਂਕ ਵੱਲ ਜਾਣ ਵਾਲੀ ਟ੍ਰੈਫਿਕ ਢੋਡਾ ਸਵੀਟ ਵਾਲੀ ਰੋਡ ਤੋਂ ਅੱਗੇ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ

ਇਸੇ ਹੀ ਤਰ੍ਹਾਂ ਕਾਲਜ ਰੋਡ, ਕਾਲੀਆ ਸਵੀਟ ਤੋਂ ਘੁਮਾਰ ਮੰਡੀ ਵੱਲ ਜਾਣ ਵਾਲਾ ਟ੍ਰੈਫਿਕ ਡਿਜ਼ਨੀਲੈਂਡ ਸਕੂਲ, ਨੇੜੇ ਸ਼ਿਵ ਮੰਦਰ ਰੋਡ ਤੋਂ ਹੁੰਦੇ ਹੋਏ ਰੋਜ਼ ਗਾਰਡਨ ਰੋਡ ਵੱਲ ਅੱਗੇ ਜਾ ਸਕੇਗਾ। ਸੱਗੂ ਚੌਂਕ ਤੋਂ ਆਰਤੀ ਚੌਂਕ ਵੱਲ ਜਾਣ ਵਾਲਾ ਟ੍ਰੈਫਿਕ ਮਾਇਆ ਨਗਰ ਰੋਡ ਤੋਂ ਹੁੰਦੇ ਹੋਏ ਕਾਲਜ ਰੋਡ ਰਾਹੀਂ ਅੱਗੇ ਜਾਵੇਗਾ। ਇਸੇ ਤਰ੍ਹਾਂ ਭਾਰਤ ਨਗਰ ਚੌਂਕ ਤੋਂ ਫਾਊਂਨਟੇਨ ਚੌਂਕ ਵੱਲ ਆਉਣ ਵਾਲਾ ਟ੍ਰੈਫਿਕ ਛਤਰੀ ਚੌਂਕ ਤੋਂ ਖੱਬੇ ਰਾਣੀ ਝਾਂਸੀ ਰੋਡ ਤੋਂ ਅੱਗੇ ਭੇਜਿਆ ਜਾਵੇਗਾ। ਇਸੇ ਹੀ ਤਰ੍ਹਾਂ ਓਲਡ ਸੈਸ਼ਨ ਚੌਂਕ ਤੋਂ ਫਾਊਂਨਟੇਨ ਚੌਂਕ ਅਤੇ ਭਾਰਤ ਨਗਰ ਚੌਂਕ ਵੱਲ ਜਾਣ ਵਾਲਾ ਟ੍ਰੈਫਿਕ ਲੱਕੜ ਪੁਲ ਤੋਂ ਅੱਗੇ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਦੋ ਦਿਨ ਦਾ ਇਜਲਾਸ ਅੱਜ ਤੋਂ ਸ਼ੁਰੂ, ਕਈ ਅਹਿਮ ਮੁੱਦਿਆਂ 'ਤੇ ਲਿਆਂਦੇ ਜਾਣਗੇ ਪ੍ਰਸਤਾਵ

ਭਾਈ ਬਾਲਾ ਚੌਂਕ ਤੋਂ ਘੁਮਾਰ ਮੰਡੀ ਵੱਲ ਜਾਣ ਵਾਲਾ ਟ੍ਰੈਫਿਕ ਭਾਈ ਬਾਲਾ ਚੌਂਕ ਤੋਂ ਮਾਲ ਰੋਡ ਰਾਹੀਂ ਅੱਗੇ ਜਾਵੇਗਾ। ਮਲਹਾਰ ਲਾਈਟਾਂ ਤੋਂ ਆਰਤੀ ਵੱਲ ਜਾਣ ਵਾਲਾ ਟ੍ਰੈਫਿਕ ਮਲਹਾਰ ਰੋਡ ਤੋਂ ਹੁੰਦੇ ਹੋਏ ਹੀਰੋ ਬੇਕਰੀ ਚੌਂਕ ਤੋਂ ਪੱਖੋਵਾਲ ਰੋਡ ਵਾਇਆ ਭਾਈ ਬਾਲਾ ਚੌਂਕ ਅੱਗੇ ਜਾ ਸਕੇਗਾ। ਮਲਹਾਰ ਲਾਈਟਾਂ ਤੋਂ ਆਰਤੀ ਚੌਂਕ ਵੱਲ ਜਾਣ ਵਾਲਾ ਟ੍ਰੈਫਿਕ ਸਰਕਟ ਹਾਊਸ ਰੋਡ ਤੋਂ ਅੱਗੇ ਹੁੰਦੇ ਹੋਏ ਸੱਗੂ ਚੌਂਕ ਰਾਹੀਂ ਅੱਗੇ ਜਾਵੇਗਾ। ਰੱਥ ਯਾਤਰਾ ਦੇ ਪਿੱਛੇ ਕੋਈ ਵੀ ਵਾਹਨ ਦਾਖ਼ਲ ਹੋਣ ’ਤੇ ਰੋਕ ਲਾਈ ਗਈ ਹੈ, ਜਿਸ ਪੁਆਇੰਟ ਤੋਂ ਰੱਥ ਯਾਤਰਾ ਕ੍ਰਾਸ ਕਰ ਜਾਵੇਗੀ, ਟ੍ਰੈਫਿਕ ਨੂੰ ਉਸ ਪੁਆਇੰਟ ਤੋਂ ਖੋਲ੍ਹ ਦਿੱਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News