ਲੁਧਿਆਣਾ 'ਚ ਜਾਮ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਸ ਨੇ ਬਣਾਇਆ ਪਲਾਨ, ਇਨ੍ਹਾਂ ਥਾਵਾਂ 'ਤੇ ਵੱਡੇ ਵਾਹਨਾਂ ਦੀ No Entry
Saturday, Sep 17, 2022 - 10:15 AM (IST)
ਲੁਧਿਆਣਾ (ਸੰਨੀ) : ਤਿਉਹਾਰੀ ਸੀਜ਼ਨ ’ਚ ਲੱਗਣ ਵਾਲੇ ਜਾਮ ਨਾਲ ਨਜਿੱਠਣ ਲਈ ਟ੍ਰੈਫਿਕ ਪੁਲਸ ਨੇ ਪਹਿਲਾਂ ਤੋਂ ਹੀ ਪਲਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ 'ਚ ਸਭ ਤੋਂ ਵੱਧ ਜ਼ਿਆਦਾ ਜਾਮ ਦੀ ਸਮੱਸਿਆ ਚੌੜਾ ਬਜ਼ਾਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ’ਚ ਆਉਂਦੀ ਹੈ। ਇਸ ਕਾਰਨ ਟ੍ਰੈਫਿਕ ਪੁਲਸ ਵੱਲੋਂ ਸਭ ਤੋਂ ਪਹਿਲਾਂ ਚੌੜਾ ਬਜ਼ਾਰ ਨੂੰ ਜਾਮ ਮੁਕਤ ਬਣਾਇਆ ਜਾਵੇਗਾ। ਇਸ ਦੇ ਲਈ ਗਿਰਜਾਘਰ ਚੌਂਕ ਤੋਂ ਕਾਲੀਚਰਣ ਚੌਂਕ ਤੱਕ ਬਜ਼ਾਰ 'ਚ ਚਾਰ-ਪਹੀਆ ਵਾਹਨਾਂ ਅਤੇ ਤਿੰਨ-ਪਹੀਆ ਵਾਹਨਾਂ ਲਈ ਨੋ-ਐਂਟਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਮੁੜ ਵੱਡਾ ਧਮਾਕਾ ਕਰਨਗੇ ਕੈਪਟਨ, ਕਈ ਸਾਬਕਾ ਮੰਤਰੀਆਂ ਸਣੇ ਭਾਜਪਾ ’ਚ ਹੋਣਗੇ ਸ਼ਾਮਲ
ਗਿਰਜਾਘਰ ਚੌਂਕ ਤੋਂ ਲੈ ਕੇ ਕਾਲੀਚਰਣ ਚੌਂਕ ਤੱਕ ਖਰੀਦਦਾਰੀ ਕਰਨ ਲਈ ਲੋਕ ਪੈਦਲ ਜਾਂ ਦੋਪਹੀਆ ਵਾਹਨ ’ਤੇ ਆ-ਜਾ ਸਕਣਗੇ। ਘੰਟਾਘਰ ਚੌਂਕ ਤੋਂ ਚੌੜਾ ਬਜ਼ਾਰ ’ਚ ਆਉਣ ਵਾਲੇ ਚਾਰ-ਪਹੀਆ ਵਾਹਨ ਅਤੇ ਤਿੰਨ-ਪਹੀਆ ਵਾਹਨਾਂ ਨੂੰ ਗਿਰਜਾਘਰ ਚੌਂਕ ਤੋਂ ਮੀਨਾ ਬਜ਼ਾਰ ਜਾਂ ਸੱਜੇ ਕਿਤਾਬ ਬਜ਼ਾਰ ਵੱਲ ਮੁੜਨਾ ਹੋਵੇਗਾ। ਵਾਹਨ ਅੱਗੇ ਚੌੜਾ ਬਜ਼ਾਰ ਵੱਲ ਨਹੀਂ ਜਾ ਸਕਣਗੇ।
ਇਸ ਦੇ ਨਾਲ ਹੀ ਥਾਣਾ ਡਵੀਜ਼ਨ ਨੰ. 3 ਚੌਂਕ ਵੱਲੋਂ ਚੌੜਾ ਬਜ਼ਾਰ ਵੱਲ ਆਉਣ ਵਾਲੇ ਚਾਰ-ਪਹੀਆ ਅਤੇ ਤਿੰਨ-ਪਹੀਆ ਵਾਹਨਾਂ ਨੂੰ ਕਾਲੀਚਰਣ ਚੌਂਕ ਤੋਂ ਯੂ-ਟਰਨ ਲੈ ਕੇ ਵਾਪਸ ਜਾਣਾ ਹੋਵੇਗਾ। ਇਸ ਪਲਾਨ ਨੂੰ ਲਾਗੂ ਕਰਨ ਲਈ ਟ੍ਰੈਫਿਕ ਪੁਲਸ ਵੱਲੋਂ ਦੋਵੇਂ ਪੁਆਇੰਟਾਂ ’ਤੇ ਬੈਰੀਕੇਡ ਲਗਾ ਕੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਹੋਰ ਸੜਕਾਂ ਨੂੰ ਵੀ ਟ੍ਰੈਫਿਕ ਜਾਮ ਤੋਂ ਮੁਕਤ ਕਰਨ ਲਈ ਪਲਾਨ ਲਾਗੂ ਕੀਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ