ਖ਼ੁਸ਼ਖ਼ਬਰੀ : ਲੁਧਿਆਣਾ ਤੋਂ ਰੂਪਨਗਰ ਜਾਣਾ ਹੋਇਆ ਸੌਖਾ, ਲੱਗਣਗੇ ਸਿਰਫ 40 ਮਿੰਟ

11/03/2020 12:08:51 PM

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਦੇ ਲੋਕਾਂ ਲਈ ਚੰਗੀ ਖ਼ਬਰ ਹੈ। ਹੁਣ ਲੁਧਿਆਣਾ ਤੋਂ ਰੂਪਨਗਰ ਜਾਣ ਲਈ ਸਿਰਫ 40 ਮਿੰਟਾਂ ਦਾ ਸਮਾਂ ਹੀ ਲੱਗੇਗਾ ਕਿਉਂਕਿ ਰਾਸ਼ਟਰੀ ਹਾਈਵੇਅ ਅਥਾਰਟੀ ਭਾਰਤ ਦੇ ਸੜਕੀ ਟਰਾਂਸਪੋਰਟ ਤੇ ਹਾਈਵੇਅ ਮੰਤਰਾਲੇ ਵਲੋਂ ਲੁਧਿਆਣਾ ਤੋਂ ਰੂਪਨਗਰ ਤੱਕ ਨਵਾਂ ‘ਗ੍ਰੀਨਫੀਲਡ’ ਪ੍ਰਾਜੈਕਟ ਲਿਆਂਦਾ ਜਾ ਰਿਹਾ ਹੈ, ਜਿਸ ਸਬੰਧੀ ਇੱਕ ਨਿੱਜੀ ਕੰਪਨੀ ਵੱਲੋਂ ਸਰਵੇ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੀ ਨਿੱਜੀ ਕੰਪਨੀ ਵੱਲੋਂ ਰੋਪੜ ਤੋਂ ਲੁਧਿਆਣਾ ਤੱਕ ਕਰੀਬ 54 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਲਈ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਅਤੇ ਸੈਟੇਲਾਈਟ ਰਾਹੀਂ ਇਸ ਦਾ ਇੱਕ ਨਕਸ਼ਾ ਵੀ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਦਰਦਨਾਕ ਮੰਜ਼ਰ ਦੇਖ ਕੰਬੀ ਲੋਕਾਂ ਦੀ ਰੂਹ

PunjabKesari

ਰੂਪਨਗਰ ਤੋਂ ਸ਼ੁਰੂ ਹੋਈ ਇਹ ਸੜਕ ਚਮਕੌਰ ਸਾਹਿਬ ਦੀ ਹਦੂਦ ਤੋਂ ਹੁੰਦੀ ਹੋਈ ਮਾਛੀਵਾੜਾ ਬਲਾਕ ਦੇ ਪਿੰਡ ਹਸਨਪੁਰ ’ਚ ਦਾਖ਼ਲ ਹੋਵੇਗੀ ਅਤੇ ਇਸ ਸਬੰਧੀ ਪਿੰਡ ਚੂਹੜਪੁਰ, ਬਹਿਲੋਲਪੁਰ, ਪਵਾਤ, ਸਹਿਜੋ ਮਾਜਰਾ, ਰਤੀਪੁਰ, ਨੂਰਪੁਰ, ਬੁਰਜ ਕੱਚਾ, ਮਾਛੀਵਾੜਾ ਸ਼ਹਿਰ, ਮਾਣੇਵਾਲ ਤੇ ਗੁਰੂਗੜ੍ਹ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹਲਕਾ ਸਾਹਨੇਵਾਲ ਦੇ ਪਿੰਡ ਭੈਣੀ ਸ਼ਾਲੂ, ਝੂੰਗੀਆਂ ਬੇਗਾਂ, ਝੂੰਗੀਆਂ ਕਾਦਰ, ਬੌੜਾ, ਭੈਣੀ ਗਾਹੀ, ਚੌਂਤਾਂ, ਗੁੱਜਰਵਾਲ ਬੇਟ, ਕੂੰਮਕਲਾਂ, ਰਤਨਗੜ੍ਹ, ਕੂੰਮ ਖੁਰਦ, ਸ਼ੇਰੀਆਂ, ਮੱਲੇਵਾਲ, ਗਹਿਲੇਵਾਲ, ਮਾੜੇਵਾਲ, ਭਮਾ ਕਲਾਂ, ਭਮਾ ਖੁਰਦ ਅਤੇ ਹਿਯਾਤਪੁਰ ਆਦਿ ਪਿੰਡਾਂ ਦੀ ਜ਼ਮੀਨ ’ਚੋਂ ਇਹ ਸੜਕੀ ਪ੍ਰਾਜੈਕਟ ਨਿਕਲੇਗਾ।

ਇਹ ਵੀ ਪੜ੍ਹੋ : ਕਾਰ ਅੰਦਰ ਇਤਰਾਜ਼ਯੋਗ ਹਾਲਤ 'ਚ ਬੈਠਾ ਸੀ ਜੋੜਾ, ਬਾਹਰ ਪੈ ਗਿਆ ਰੌਲਾ, ਜਾਨ ਛੁਡਾਉਣੀ ਹੋਈ ਔਖੀ

ਫਿਲਹਾਲ ਇਸ ਸੜਕ ਦੇ ਨਿਰਮਾਣ ਲਈ ਸਰਵੇ ਸ਼ੁਰੂ ਹੋਇਆ ਹੈ ਪਰ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਜਦੋਂ ਤੱਕ ਇਸ ਸੜਕ ਦੇ ਨਿਰਮਾਣ ਲਈ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਉਦੋਂ ਤੱਕ ਇਸ ਪ੍ਰਾਜੈਕਟ ਉੱਪਰ ਪੱਕੀ ਮੋਹਰ ਨਹੀਂ ਲੱਗ ਸਕਦੀ ਕਿ ਇਹ ਬਣੇਗਾ ਜਾਂ ਨਹੀਂ। ਕੇਂਦਰ ਸਰਕਾਰ ਵਲੋਂ ‘ਭਾਰਤ ਮਾਲਾ ਪ੍ਰਯੋਜਨਾ’ ਤਹਿਤ ਪੰਜਾਬ ’ਚ ਇਹ ਸੜਕੀ ਪ੍ਰਾਜੈਕਟ ਲਿਆਂਦਾ ਜਾ ਰਿਹਾ ਹੈ। ਇਸ ਸੜਕ ਦਾ ਸਰਵੇ ਹੋਣ ਉਪਰੰਤ ਫਿਰ ਨੋਟੀਫਿਕੇਸ਼ਨ ਜਾਰੀ ਹੋਵੇਗਾ ਅਤੇ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਸਬੰਧੀ ਇਤਰਾਜ਼ ਲਏ ਜਾਣਗੇ। ਇਸ ਤੋਂ ਇਲਾਵਾ ਜ਼ਮੀਨ ਦੀ ਕੀਮਤ ਨਿਰਧਾਰਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 'ਜਣੇਪੇ' ਲਈ ਵੱਡੇ ਆਪਰੇਸ਼ਨ ਦੇ ਬਹਾਨੇ ਆਸ਼ਾ ਵਰਕਰ ਦੀ ਘਟੀਆ ਕਰਤੂਤ, ਸੱਚ ਜਾਣ ਦੰਗ ਰਹਿ ਗਿਆ ਪਰਿਵਾਰ
ਲੁਧਿਆਣਾ-ਰੂਪਨਗਰ ਸੜਕੀ ਪ੍ਰਾਜੈਕਟ ਮਾਛੀਵਾੜਾ ਲਈ ਖੁਸ਼ਹਾਲੀ ਦਾ ਪ੍ਰਤੀਕ ਹੋਵੇਗਾ

ਕੇਂਦਰ ਸਰਕਾਰ ਵੱਲੋਂ ਲੁਧਿਆਣਾ-ਰੂਪਨਗਰ ਸੜਕੀ ਪ੍ਰਾਜੈਕਟ ਦੇ ਸਰਵੇ ਤੋਂ ਬਾਅਦ ਇਸ ਨੂੰ ਪ੍ਰਵਾਨਗੀ ਮਿਲਣ ਮਗਰੋਂ ਜੇਕਰ ਇਹ ਪ੍ਰਾਜੈਕਟ ਸ਼ੁਰੂ ਹੋ ਜਾਂਦਾ ਹੈ ਤਾਂ ਮਾਛੀਵਾੜਾ ਇਲਾਕੇ ਲਈ ਇਹ ਖੁਸ਼ਹਾਲੀ ਦਾ ਪ੍ਰਤੀਕ ਹੋਵੇਗਾ। ਪਹਿਲਾਂ ਰੂਪਨਗਰ ਤੋਂ ਲੁਧਿਆਣਾ ਜਾਣ ਲਈ ਸਰਹਿੰਦ ਨਹਿਰ ਕਿਨਾਰੇ ਵਾਇਆ ਦੋਰਾਹਾ, ਸਾਹਨੇਵਾਲ ਸੜਕੀ ਰਸਤਾ ਹੈ ਪਰ ਇਹ ਸਿੱਧਾ 54 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਨਾਲ ਸਿਰਫ 40 ਮਿੰਟਾਂ ’ਚ ਹੀ ਰੂਪਨਗਰ ਤੋਂ ਲੁਧਿਆਣਾ ਪਹੁੰਚਿਆ ਜਾ ਸਕੇਗਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬੇਅਦਬੀ' ਮਾਮਲੇ ਦੀ ਸੂਚਨਾ ਦੇਣ ਵਾਲਾ ਹੀ ਨਿਕਲਿਆ 'ਮੁਲਜ਼ਮ', ਭੜਕੀ ਸਿੱਖ ਸੰਗਤ

ਮਾਛੀਵਾੜਾ ਤੇ ਸਾਹਨੇਵਾਲ ਇਲਾਕੇ ’ਚ ਕਿਸਾਨਾਂ ਦੀ ਜ਼ਮੀਨ ਐਕਵਾਇਰ ਹੋਣ ਨਾਲ ਜੇਕਰ ਉਨ੍ਹਾਂ ਨੂੰ ਇਸ ਦਾ ਚੰਗਾ ਮੁੱਲ ਮਿਲ ਜਾਵੇਗਾ ਤਾਂ ਇਸ ਇਲਾਕੇ ’ਚ ਖੇਤੀਬਾੜੀ ਜ਼ਮੀਨ ਦੇ ਭਾਅ 'ਚ ਤੇਜ਼ੀ ਆਉਣ ਦੇ ਆਸਾਰ ਬਣ ਜਾਣਗੇ, ਜਦੋਂਕਿ ਪਿਛਲੇ ਕਾਫ਼ੀ ਸਮੇਂ ਤੋਂ ਤਾਂ ਖੇਤੀਬਾੜੀ ਜ਼ਮੀਨਾਂ ਦੇ ਰੇਟਾਂ 'ਚ ਕਾਫ਼ੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


 


 


Babita

Content Editor

Related News