ਟੀਟੂ ਬਾਣੀਏ ਦੀ ਕੈਪਟਨ ਨੂੰ ਅਪੀਲ, ਡਰੱਗ ਤਸਕਰਾਂ ਨੂੰ ਦਿਵਾਓ ਫਾਂਸੀ
Sunday, Feb 02, 2020 - 01:25 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਅੰਮ੍ਰਿਤਸਰ 'ਚੋਂ ਫੜੀ ਗਈ 1000 ਕਰੋੜ ਦੀ ਹੈਰੋਇਨ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਸਿਆਸੀ ਪਾਰਟੀਆਂ ਇਕ-ਦੂਜੇ 'ਤੇ ਇਲਜ਼ਾਮ ਲਗਾ ਰਹੀਆਂ। ਇਸ ਮਾਮਲੇ ਵਿਚ ਕੋਠੀ ਮਾਲਕ ਦਾ ਕੀ ਰੋਲ ਹੈ ਤੇ ਉਸ ਨਾਲ ਸਿਆਸੀ ਲੀਡਰਾਂ ਦੇ ਤਾਰ ਕਿਵੇਂ ਤੇ ਕਿਉਂ ਜੁੜੇ ਹਨ, ਇਸ 'ਤੇ ਵੀ ਰਹੱਸ ਬਣਿਆ ਹੋਇਆ ਹੈ ਪਰ ਇਸ ਸਭ ਦੇ ਦਰਮਿਆਨ ਟੀਟੂ ਬਾਣੀਏ ਨੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੂੰ ਗੁਹਾਰ ਲਗਾਈ ਹੈ।
ਉਨ੍ਹਾਂ ਕਿਹਾ ਕਿ ਪੁਲਸ ਨਸ਼ਾ ਤਸਕਰਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰੇ ਅਤੇ ਮੁੱਖ ਮੰਤਰੀ ਸਾਬ੍ਹ ਆਪਣੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਚੁੱਕੀ ਹੋਈ ਸਹੁੰ ਪੂਰੀ ਕਰਦੇ ਹੋਏ ਇਨ੍ਹਾਂ ਨਸ਼ਾ ਤਸਕਰਾਂ ਨੂੰ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਣ। ਟੀਟੂ ਬਾਣੀਏ ਨੇ ਕਿਹਾ ਕਿ ਨਸ਼ੇ ਨੇ ਹੁਣ ਤੱਕ ਕਈ ਘਰ ਬਰਬਾਦ ਕਰ ਦਿੱਤੇ ਹਨ। ਇਸ ਦੇ ਬਾਵਜੂਦ ਵੀ ਨਸ਼ਾ ਤਸਕਰਾਂ 'ਤੇ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ।