ਲੁਧਿਆਣਾ 'ਚ ਚੱਲ ਰਿਹੈ ਮੌਤ ਦਾ ਕਾਲਾ ਕਾਰੋਬਾਰ! ਹੋਇਆ ਵੱਡਾ ਖ਼ੁਲਾਸਾ

Friday, Oct 18, 2024 - 01:23 PM (IST)

ਲੁਧਿਆਣਾ (ਖੁਰਾਣਾ)- ‘ਜਗ ਬਾਣੀ’ ਵੱਲੋਂ ਬੀਤੀ 17 ਅਕਤੂਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਖ਼ਬਰ ‘ਗੈਸ ਦੀ ਪਲਟੀ ਮਾਰਦੇ ਸਮੇਂ ਸਿਲੰਡਰ ’ਚ ਧਮਾਕਾ, ਬੱਚੀ ਸਮੇਤ 7 ਝੁਲਸੇ’, ਮਾਮਲੇ ਤੋਂ ਬਾਅਦ ਹਰਕਤ ’ਚ ਆਈ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਵਿਹੜਾ ਮਾਲਕ ਖਿਲਾਫ ਬੀ. ਐੱਨ. ਐੱਸ. ਦੀ ਧਾਰਾ 109 ਤਹਿਤ ਮਾਮਲਾ ਦਰਜ ਕਰ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਪਏ ਭੜਥੂ! ਬੈਗ ਖੁੱਲ੍ਹਦਿਆਂ ਹੀ ਉੱਡ ਗਏ ਹੋਸ਼

ਮੁਲਜ਼ਮ ਖਿਲਾਫ ਕੀਤੀ ਗਈ ਕਾਰਵਾਈ ਦੌਰਾਨ ਪੁਲਸ ਵੱਲੋਂ ਸਵਾਲ ਚੁੱਕੇ ਹਨ ਕਿ ਗੈਸ ਮਾਫੀਆ ਵੱਲੋਂ ਕਿਰਾਏ ਦੇ ਵਿਹੜੇ ’ਚ ਘਰੇਲੂ ਗੈਸ ਦੀ ਗੈਰ-ਕਾਨੂੰਨੀ ਪਲਟੀ ਕਰਨ ਦੇ ਨਾਮ ’ਤੇ ਸ਼ਰੇਆਮ ਮੌਤ ਦਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਇਸ ਗੰਭੀਰ ਮਾਮਲੇ ਸਬੰਧੀ ਸਮਾਂ ਰਹਿੰਦੇ ਮਕਾਨ ਮਾਲਕ ਵੱਲੋਂ ਮੁਲਜ਼ਮ ਖ਼ਿਲਾਫ਼ ਨਾ ਤਾਂ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਕਾਰਨ ਮੌਕੇ ’ਤੇ ਖੌਫਨਾਕ ਹਾਦਸਾ ਵਾਪਰ ਗਿਆ, ਜਿਸ ’ਚ ਗੈਸ ਦੀ ਪਲਟੀ ਦੌਰਾਨ ਲੱਗੀ ਭਿਆਨਕ ਅੱਗ ਤੇ ਜ਼ੋਰਦਾਰ ਧਮਾਕੇ ਦੌਰਾਨ ਵਿਹੜੇ ’ਚ ਰਹਿਣ ਵਾਲੀ ਮਾਸੂਮ ਬੱਚੀ ਸਮੇਤ 7 ਤੋਂ ਵੱਧ ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ, ਜਿਨ੍ਹਾਂ ’ਚੋਂ 2 ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।

ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਗੈਸ ਮਾਫੀਆ ਵੱਲੋਂ ਸ਼ਰੇਆਮ ਮੌਤ ਦਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਹੈ, ਜਦੋਂਕਿ ਸਬੰਧਤ ਵਿਭਾਗ ਦੇ ਅਧਿਕਾਰੀ ਤੇ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮੌਨ ਧਾਰਨ ਕੀਤੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ - ਸਿੱਖ ਸੰਗਤ ਲਈ ਖ਼ਾਸ ਖ਼ਬਰ, ਮਿਲੇਗੀ ਵਿਸ਼ੇਸ਼ ਸਹੂਲਤ

ਪਿਛਲੇ ਕਰੀਬ 2 ਮਹੀਨਿਆਂ ਦੌਰਾਨ ਗਿਆਸਪੁਰਾ, ਸ਼ੇਰਪੁਰ, ਟਿੱਬਾ ਰੋਡ, ਜੀਵਨ ਨਗਰ ਆਦਿ ਇਲਾਕਿਆਂ ’ਚ ਘਰੇਲੂ ਗੈਸ ਦੀ ਪਲਟੀ ਮਾਰਨ ਦੌਰਾਨ ਕਈ ਦਰਦਨਾਕ ਘਟਨਾਵਾਂ ਘੱਟ ਚੁੱਕੀਆਂ ਹਨ ਪਰ ਇਸ ਦੇ ਬਾਵਜੂਦ ਉਕਤ ਇਲਾਕਿਆਂ ’ਚ ਮਾਫੀਆ ਦੇ ਗੁਰਗਿਆਂ ਵੱਲੋਂ ਬੇਖੌਫ ਹੋ ਕੇ ਮੌਤ ਦਾ ਕਾਲਾ ਕਾਰੋਬਾਰ ਚਲਾਇਆ ਜਾ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News