ਸੁਖਬੀਰ ਬਾਦਲ ਹੁਣ ਸੈਲਫੀ ਨਹੀਂ ਫੋਟੋ ਖਿਚਾਉਣਗੇ! (ਵੀਡੀਓ)
Sunday, Feb 24, 2019 - 11:57 AM (IST)
ਲੁਧਿਆਣਾ (ਅਭਿਸ਼ੇਕ) : 2019 ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਵਰਕਰ ਮਿਲਣੀ ਪ੍ਰੋਗਰਾਮ ਚੱਲ ਰਿਹਾ। ਇਸੇ ਤਹਿਤ ਉਨ੍ਹਾਂ ਨੇ ਪੰਜਾਬ ਦੇ ਸਾਰੇ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਨਾਲ ਨਾ ਸਿਰਫ ਮੁਲਾਕਾਤ ਕਰਨੀ ਹੈ ਬਲਕਿ ਫੋਟੋ ਵੀ ਖਿਚਵਾਨੀ ਹੈ । ਇਸ ਲਈ ਉਨ੍ਹਾਂ ਨੇ ਬਾਕਾਇਦਾ ਫੋਟੋਗ੍ਰਾਫਰ ਦਾ ਵੀ ਇੰਤਜ਼ਾਮ ਕਰਵਾ ਲਿਆ ਹੈ
ਵਰਕਰ ਮਿਲਣੀ ਪ੍ਰੋਗਰਾਮ 'ਚ ਫੋਟੋ ਦੀ ਸ਼ੁਰੂਆਤ ਸੈਲਫੀ ਵਿਦ ਸੁਖਬੀਰ ਦੇ ਨਾਲ ਹੋਈ ਸੀ, ਜਿਸਨੂੰ ਲੈ ਕੇ ਸੁਖਬੀਰ ਕਾਫੀ ਚਰਚਾ 'ਚ ਵੀ ਰਹੇ , ਸੋਸ਼ਲ ਮੀਡੀਆ 'ਤੇ ਵਰਕਰਾਂ ਨਾਲ ਸੈਲਫੀ ਲੈਂਦੇ ਸੁਖਬੀਰ ਦੀ ਫੋਟੋਆਂ ਖੂਬ ਵਾਇਰਲ ਹੋਈਆਂ ਪਰ ਹੁਣ ਸ਼ਾਇਦ ਸੁਖਬੀਰ ਨੇ ਇੰਨਾ ਸੈਲਫੀਆਂ ਤੋਂ ਤੰਗ ਹੋ ਕੇ ਪੱਕਾ ਫੋਟੋਗ੍ਰਾਫਰ ਹੀ ਰੱਖ ਲਿਆ ਹੈ।