ਅੰਮ੍ਰਿਤਸਰ ਦੇ ਜੌੜਾ ਫਾਟਕ ਤੋਂ ਬਾਅਦ ਲੁਧਿਆਣੇ ਦਾ ਫਾਟਕ ਸੁਰਖੀਆਂ ''ਚ
Saturday, Oct 20, 2018 - 01:36 PM (IST)
ਲੁਧਿਆਣਾ (ਨਰਿੰਦਰ) : ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਲੁਧਿਆਣਾ ਦਾ ਧੁਰੀ ਲਾਈਨ ਫਾਟਕ ਵੀ ਸੁਰਖੀਆਂ 'ਚ ਆ ਗਿਆ ਹੈ ਕਿਉਂਕਿ ਇਸ ਫਾਟਕ ਦੇ ਨੇੜੇ ਵੀ ਦੁਸਹਿਰੇ ਵਾਲੇ ਦਿਨ ਰਾਵਣ ਨੂੰ ਸਾੜਿਆ ਗਿਆ। ਜਦੋਂ ਫਾਟਕ ਨੇੜੇ ਲੱਗੇ ਦੁਸਹਿਰੇ ਦੇ ਮੇਲੇ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਫਾਟਕ ਤੋਂ ਕਰੀਬ 70 ਤੋਂ 80 ਫੁੱਟ ਦੀ ਦੂਰੀ 'ਤੇ ਹੀ ਰਾਵਣ ਨੂੰ ਸਾੜਿਆ ਗਿਆ ਹੈ, ਹਾਲਾਂਕਿ ਪ੍ਰਬੰਧਕ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਮੇਲੇ ਨੂੰ ਪਿਛਲੇ ਕਰੀਬ 45 ਸਾਲਾਂ ਤੋਂ ਉਹ ਮਨਾਉਂਦੇ ਆ ਰਹੇ ਹਨ, ਜਿਸ ਦੇ ਲਈ ਬਕਾਇਦਾ ਮਨਜ਼ੂਰੀ ਲਈ ਜਾਂਦੀ ਹੈ। ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਦੁਸਹਿਰਾ ਮੇਲਾ ਲੱਗਿਆ, ਉਸ ਦੇ ਨੇੜੇ ਹੀ ਰੇਲਵੇ ਲਾਈਨਾਂ ਹਨ ਅਤੇ ਇਸ ਦੀ ਮਨਜ਼ੂਰੀ ਵੀ ਰੇਲਵੇ ਵਲੋਂ ਨਹੀਂ ਦਿੱਤੀ ਜਾਂਦੀ, ਫਿਰ ਦੁਸਹਿਰੇ ਦਾ ਮੇਲਾ ਫਾਟਕਾਂ ਦੇ ਇੰਨੀ ਨੇੜੇ ਕਿਵੇਂ ਮਨਾਇਆ ਜਾ ਰਿਹਾ ਹੈ।
