ਹੈਵਾਨੀਅਤ ਦੀਆਂ ਹੱਦਾਂ ਪਾਰ: ਪਤੀ ਨੇ ਜੀਜੇ ਤੇ ਭਰਾਵਾਂ ਅੱਗੇ ਪਰੋਸੀ ਨਾਬਾਲਗ ਪਤਨੀ, ਖ਼ੁਦ ਵੀ ਕੀਤੀ ਦਰਿੰਦਗੀ

9/17/2020 5:18:24 PM

ਲੁਧਿਆਣਾ (ਰਾਜ) : ਡਾਬਾ ਦੇ ਸੁੰਦਰ ਨਗਰ ਇਲਾਕੇ 'ਚ ਇਕ ਪਿਤਾ ਨੇ ਆਪਣੀ ਨਾਬਾਲਗਾ ਬੇਟੀ ਦਾ ਜ਼ਬਰਨ ਵਿਆਹ ਕਰ ਦਿੱਤਾ। ਹੱਦ ਤਾਂ ਉਦੋਂ ਹੋ ਗਈ, ਜਦੋਂ ਨਾਬਾਲਗਾ ਦੇ ਪਤੀ ਨੇ ਉਸ ਨੂੰ ਆਪਣੇ ਭਰਾਵਾਂ ਦੇ ਅੱਗੇ ਵੀ ਪਰੋਸ ਦਿੱਤਾ। ਪਤੀ ਅਤੇ ਉਸ ਦੇ ਭਰਾਵਾਂ ਨੇ ਨਾਬਾਲਗਾ ਦੇ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਦੀ ਮਾਂ ਨੂੰ ਇਸ ਦਾ ਪਤਾ ਲੱਗਣ ਤੋਂ ਬਆਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਡਾਬਾ ਦੀ ਪੁਲਸ ਨੇ ਨਾਬਾਲਗਾ ਦੀ ਮਾਂ ਦੇ ਬਿਆਨਾਂ 'ਤੇ ਪਿਤਾ ਬਿੱਟੂ, ਪਤੀ ਪਰਮਜੀਤ ਸਿੰਘ, ਪਤੀ ਦੇ ਭਰਾ ਜਸਵਿੰਦਰ ਸਿੰਘ ਜੱਸੀ, ਰਵੀ, ਸੋਮਾ, ਜਸਵਿੰਦਰ ਕੌਰ, ਪ੍ਰਿਯਾ, ਚਰਨੋ, ਪ੍ਰੀਤੀ ਅਤੇ ਕਿੰਦਰ ਖਿਲਾਫ 9,10 ਚਿਲਡਰਨ ਮੈਰਿਜ ਪ੍ਰੋਹੀਬਿਸ਼ਨ ਐਕਟ 2016 ਅਤੇ ਜਬਰ-ਜ਼ਿਨਾਹ ਦੀਆਂ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਮਸ਼ਹੂਰ ਟਿੱਕ-ਟਾਕ ਸਟਾਰ ਦੀ ਮੌਤ ਦੀ ਵੀਡੀਓ ਪਤਨੀ ਨੇ ਕੀਤੀ ਵਾਇਰਲ, ਕਾਰਨ ਜਾਣ ਉੱਡੇ ਸਭ ਦੇ ਹੋਸ਼

ਪੀੜਤਾ ਦੀ ਮਾਂ ਨੇ ਦੱਸਿਆ ਕਿ 15 ਸਾਲ ਪਹਿਲਾਂ ਉਸ ਦਾ ਵਿਆਹ ਬਿੱਟੀ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ, ਜਿਸ 'ਚ ਦੋ ਬੱਚੇ ਉਸ ਦੇ ਕੋਲ ਰਹਿੰਦੇ ਹਨ ਅਤੇ ਵੱਡੀ ਧੀ ਜੋ ਕਿ ਸਾਢੇ 13 ਸਾਲ ਦੀ ਹੈ, ਉਹ ਪਤੀ ਦੇ ਨਾਲ ਰਹਿੰਦੀ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ। ਕੁਝ ਸਮਾਂ ਪਹਿਲਾਂ ਉਸ ਦੇ ਪਤੀ ਬਿੱਟੂ ਨੇ ਆਪਣੀਆਂ ਰਿਸ਼ਤੇਦਾਰਾਂ ਨਾਲ ਮਿਲੀਭੁਗਤ ਕਰਕੇ ਉਸ ਦੀ ਨਾਬਾਲਗ ਧੀ ਦਾ ਵਿਆਹ ਮੁਲਜ਼ਮ ਪਰਮਜੀਤ ਸਿੰਘ ਨਾਲ ਕਰ ਦਿੱਤਾ। ਇਸ ਤੋਂ ਬਾਅਦ ਪਰਮਜੀਤ ਸਿੰਘ ਨੇ ਉਸ ਦੀ ਧੀ ਦੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫਿਰ ਆਪਣੇ ਭਰਾਵਾਂ ਅਤੇ ਜੀਜਾ ਦੇ ਅੱਗੇ ਪਰੋਸ ਦਿੱਤਾ ਸੀ। ਉਕਤ ਸਾਰੇ ਮੁਲਜ਼ਮ ਮਿਲ ਕੇ ਉਸ ਦੀ ਬੇਟੀ ਨੂੰ ਕਾਫ਼ੀ ਪਰੇਸ਼ਾਨ ਕਰ ਰਹੇ ਸਨ। ਉਸ ਦੀ ਧੀ ਉੱਥੋਂ ਭੱਜ ਕੇ ਘਰ ਆਈ ਅਤੇ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਉਧਰ, ਐੱਸ.ਐੱਚ.ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਪਾਰਟੀ ਗਈ ਹੋਈ ਹੈ। ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਵਿਆਹ ਤੋਂ 17 ਦਿਨ ਬਾਅਦ ਦਿੱਤਾ ਬੱਚੇ ਨੂੰ ਜਨਮ ਤਾਂ ਪਿਤਾ ਤੇ ਭਰਾ 'ਤੇ ਲਾਇਆ ਰੇਪ ਦਾ ਦੋਸ਼, ਇੰਝ ਖੁੱਲ੍ਹਿਆ ਭੇਤ


Baljeet Kaur

Content Editor Baljeet Kaur