ਜਬਰ-ਜ਼ਨਾਹ ਕਾਰਨ ਗਰਭਵਤੀ ਹੋਈ 15 ਸਾਲਾ ਨਾਬਾਲਗਾ, ਅਦਾਲਤ ਦੇ ਹੁਕਮਾਂ 'ਤੇ ਕਰਵਾਇਆ ਗਰਭਪਾਤ

Thursday, Jul 23, 2020 - 05:13 PM (IST)

ਜਬਰ-ਜ਼ਨਾਹ ਕਾਰਨ ਗਰਭਵਤੀ ਹੋਈ 15 ਸਾਲਾ ਨਾਬਾਲਗਾ, ਅਦਾਲਤ ਦੇ ਹੁਕਮਾਂ 'ਤੇ ਕਰਵਾਇਆ ਗਰਭਪਾਤ

ਲੁਧਿਆਣਾ (ਜ.ਬ.) : ਜਬਰ-ਜ਼ਨਾਹ ਨਾਲ ਗਰਭਵਤੀ ਹੋਈ ਇਕ ਨਾਬਾਲਗਾ ਦਾ ਅਦਾਲਤ ਦੇ ਹੁਕਮ 'ਤੇ ਪੁਲਸ ਨੇ ਗਰਭਪਾਤ ਕਰਵਾਇਆ ਗਿਆ। ਜ਼ਿਲ੍ਹਾ ਹਸਪਤਾਲ ਦੇ 3 ਡਾਕਟਰਾਂ ਦੇ ਪੈਨਲ ਨੇ ਪੀੜਤਾ ਦਾ ਆਬੋਰਸ਼ਨ ਕਰਕੇ ਭਰੂਣ ਪੁਲਸ ਨੂੰ ਸੌਂਪ ਦਿੱਤਾ ਹੈ, ਜਿਸ ਦਾ ਡੀ.ਐੱਨ.ਏ. ਟੈਸਟ ਕਰਵਾਇਆ ਜਾਵੇਗਾ। ਕੁਕਰਮ ਦੀ ਘਟਨਾ ਤੋਂ ਬਾਅਦ 15 ਸਾਲਾਂ ਨਾਬਾਲਗਾ ਦੇ ਪੇਟ 'ਚ 4 ਮਹੀਨੇ ਦਾ ਗਰਭ ਸੀ। ਪੀੜਤਾ ਦੀ ਮਾਤਾ ਲੁਧਿਆਣਾ ਦੇ ਅਡੀਸ਼ਨਲ ਸੈਸ਼ਨ ਜੱਜ ਕੇ.ਕੇ. ਜੈਨ ਦੀ ਅਦਾਲਤ 'ਚ ਬੇਟੀ ਦਾ ਗਰਭ ਡੇਗਣ ਲਈ ਗੁਹਾਰ ਲਗਾਈ ਸੀ। ਪੂਰੇ ਕੇਸ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਬਸਤੀ ਜੋਧੇਵਾਲ ਪੁਲਸ ਨੂੰ ਹੁਕਮ ਪਾਸ ਕੀਤਾ ਸੀ ਕਿ ਪੀੜਤਾ ਨੂੰ 21 ਜੁਲਾਈ ਤੋਂ ਪਹਿਲਾਂ ਸੀਨੀਅਰ ਮੈਡੀਕਲ ਅਫਸਰ ਦੇ ਕੋਲ ਲਿਜਾਇਆ ਜਾਵੇ। ਥਾਣਾ ਮੁਖੀ ਸਬ-ਇੰਸਪੈਕਟਰ ਹਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਅਦਾਲਤ ਦੇ ਹੁਕਮ 'ਤੇ ਪੀੜਤਾ ਨੂੰ ਸਮੇਂ 'ਤੇ ਮੈਡੀਕਲ ਅਧਿਕਾਰੀ ਦੇ ਸਾਹਮਣੇ ਲਿਜਾਇਆ ਗਿਆ, ਜਿਨ੍ਹਾਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰ ਲਿਆ ਅਤੇ ਆਬੋਰਸ਼ਨ ਕਰਨ ਉਪਰੰਤ ਉਸ ਨੂੰ ਦੋਰਾਹਾ ਦੇ ਚਾਇਲਡ ਹੋਮ ਵਿਚ ਭੇਜ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ: ਦਲਿਤ ਵਿਅਕਤੀ ਨੂੰ ਬੰਧਕ ਬਣਾ ਦਿੱਤੇ ਤਸੀਹੇ, ਪਿਲਾਇਆ ਪਿਸ਼ਾਬ (ਵੀਡੀਓ)

ਵਿਆਹ ਦਾ ਝਾਂਸਾ ਦੇ ਕੇ ਨਾਬਾਲਗਾ ਕੀਤੀ ਸੀ ਅਗਵਾ
ਗਗਨਦੀਪ ਕਾਲੋਨੀ ਦੀ ਰਹਿਣ ਵਾਲੀ ਪੀੜਤਾ ਨੂੰ 21 ਜੂਨ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਲਿਆ ਗਿਆ ਸੀ। 18 ਜੂਨ ਨੂੰ ਪੀੜਤਾ ਦੇ ਪਿਤਾ ਦੀ ਤਹਿਰੀਰ 'ਤੇ ਜੋਧੇਵਾਲ ਪੁਲਸ ਨੇ ਇਸੇ ਇਲਾਕੇ ਦੇ ਰਹਿਣ ਵਾਲੇ ਮਹਿਤਾਬ ਦੇ ਖਿਲਾਫ ਕੇਸ ਦਰਜ ਕੀਤਾ ਸੀ। ਕੇਸ ਦਰਜ ਕਰਵਾਉਂਦੇ ਸਮੇਂ ਸ਼ਿਕਾਇਤਕਰਤਾ ਨੇ ਆਪਣੀ ਬੇਟੀ ਦੀ ਉਮਰ 13 ਸਾਲ ਦੱਸੀ ਸੀ। ਨਾਬਾਲਗਾ ਦੇ ਮਿਲਣ ਤੋਂ ਬਾਅਦ ਪੁਲਸ ਨੂੰ ਇਸ 'ਤੇ ਸ਼ੱਕ ਹੋਇਆ ਅਤੇ ਉਸ ਦੀ ਸਹੀ ਉਮਰ ਜਾਨਣ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਪ੍ਰੀਖਣ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਉਮਰ 15 ਸਾਲ ਦੱਸੀ। 

ਇਹ ਵੀ ਪੜ੍ਹੋਂ : ਗਲੀ 'ਚ ਜਾ ਰਹੀ ਕੁੜੀ ਨਾਲ ਹੈਵਾਨੀਅਤ, ਕੀਤਾ ਸਮੂਹਿਕ ਜਬਰ-ਜ਼ਿਨਾਹ

ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਹਿਤਾਬ ਦੀ ਜਦੋਂ ਮੋਬਾਇਲ ਲੋਕੇਸ਼ਨ ਕਢਵਾਈ ਗਈ ਤਾਂ ਉਹ ਕਰੀਬ 1600 ਕਿਲੋਮੀਟਰ ਦੂਰ ਬਿਹਾਰ-ਨੇਪਾਲ ਬਾਰਡਰ ਦੇ ਨਾਲ ਲਗਦੇ ਜ਼ਿਲ੍ਹਾ ਰਵਿਆ ਦੇ ਥਾਣਾ ਸਕਟੀ ਦੇ ਤਹਿਤ ਆਉਂਦੇ ਪਿੰਡ ਕੇਲਾਵੜੀ ਦੀ ਪਾਈ ਗਈ। ਇਸ 'ਤੇ ਏ.ਐੱਸ.ਆਈ. ਰਮੇਸ਼ ਕੁਮਾਰ, ਏ.ਐੱਸ.ਆਈ. ਵਿਜੇ ਕੁਮਾਰ ਅਤੇ ਇਕ ਲੇਡੀ ਕਾਂਸਟੇਬਲ ਨੂੰ ਉੱਥੇ ਭੇਜਿਆ ਗਿਆ। ਜਿੱਥੇ ਪੀੜਤਾ ਤਾਂ ਇਸ ਟੀਮ ਨੂੰ ਮਿਲ ਗਈ ਪਰ ਦੋਸ਼ੀ ਮਹਿਤਾਬ ਭੱਜਣ 'ਚ ਕਾਮਯਾਬ ਹੋ ਗਿਆ ਜਿਸ ਦੀ ਭਾਲ ਜਾਰੀ ਹੈ। 


author

Baljeet Kaur

Content Editor

Related News