ਪ੍ਰਵਾਸੀ ਮਜ਼ਦੂਰਾਂ ਲਈ ਖੁਸ਼ਖਬਰੀ : ਹੁਣ ਬਿਨ੍ਹਾਂ ਰਜਿਸਟ੍ਰੇਸ਼ਨ ਇੰਝ ਕਰ ਸਕਣਗੇ ਘਰ ਵਾਪਸੀ

Wednesday, May 27, 2020 - 11:49 AM (IST)

ਪ੍ਰਵਾਸੀ ਮਜ਼ਦੂਰਾਂ ਲਈ ਖੁਸ਼ਖਬਰੀ : ਹੁਣ ਬਿਨ੍ਹਾਂ ਰਜਿਸਟ੍ਰੇਸ਼ਨ ਇੰਝ ਕਰ ਸਕਣਗੇ ਘਰ ਵਾਪਸੀ

ਲੁਧਿਆਣਾ (ਹਿਤੇਸ਼) : ਆਪਣੇ ਘਰ ਵਾਪਸ ਜਾਣ ਦੇ ਇਛੁੱਕ ਪ੍ਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੁਲਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਦੇ ਬਿਨ੍ਹਾਂ ਹੀ ਰੇਲ ਗੱਡੀ ਵਿਚ ਬਿਠਾਉਣ ਦੀ ਯੋਜਨਾ ਬਣਾਈ ਹੈ। ਇਸ ਸਬੰਧੀ ਸੂਚਨਾ ਪੁਲਸ ਵਿਭਾਗ ਵਲੋਂ ਆਪਣੇ ਫੇਸਬੁਕ ਪੇਜ 'ਤੇ ਸ਼ੇਅਰ ਕੀਤੀ ਗਈ ਹੈ। ਜਿਸ ਦੇ ਮੁਤਾਬਕ ਰਜਿਸਟਰੇਸ਼ਨ ਨਾ ਹੋਣ ਦੇ ਵਜ੍ਹਾ ਨਾਲ ਘਰ ਵਾਪਸ ਜਾਣ ਤੋਂ ਵਾਂਝੇ ਰਹਿ ਗਏ ਪ੍ਰਵਾਸੀ ਮਜ਼ਦੂਰ ਆਪਣੇ ਨਜ਼ਦੀਕੀ ਰੈਣ ਬਸੇਰਾ ਵਿਚ ਜਾ ਕੇ ਉਥੇ ਮੌਜੂਦ ਪੁਲਸ ਕਾਮਿਆਂ ਨੂੰ ਸੂਚਿਤ ਕਰ ਸਕਦੇ ਹਨ। ਇਸ ਦੇ ਲਈ ਲੋਕਾਂ ਨੂੰ ਸਾਰੇ ਰੈਣ ਬਸੇਰਾ ਦੀ ਲਿਸਟ ਮੁਹੱਈਆ ਕਰਵਾਈ ਗਈ ਹੈ। ਜਿੱਥੇ ਉਨ੍ਹਾਂ ਲੋਕਾਂ ਦੇ ਪਿੰਡ ਨੂੰ ਜਾਣ ਵਾਲੀ ਰੇਲ ਦੀ ਸਮਾਂ-ਸਾਰਨੀ ਦੇ ਹਿਸਾਬ ਨਾਲ ਸਬੰਧਤ ਪੁਲਸ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਗੁਰੂ ਨਾਨਕ ਸਟੇਡੀਅਮ ਪਹੁੰਚਾਇਆ ਜਾਵੇਗਾ। ਜਿਨ੍ਹਾਂ ਲੋਕਾਂ ਨੂੰ ਮੈਡੀਕਲ ਚੈੱਕਅਪ ਤੋਂ ਬਾਅਦ ਰਵਾਨਾ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪ੍ਰਵਾਸੀ ਮਜ਼ਦੂਰਾਂ ਨੇ ਲੁਧਿਆਣਾ ਨਾਲ ਕੀਤਾ ਵਾਅਦਾ, 'ਘਬਰਾਓ ਨਾ ਅਸੀਂ ਵਾਪਸ ਆਵਾਂਗੇ'

ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵਲੋਂ ਟਰੇਨਾਂ ਦਾ ਸ਼ੈਡਿਊਲ ਜਾਰੀ ਕਰ ਕੇ ਉਨ੍ਹਾਂ ਸਟੇਸ਼ਨ 'ਤੇ ਜਾਣ ਦੇ ਇਛੁੱਕ ਪ੍ਰਵਾਸੀ ਮਜ਼ਦੂਰਾਂ ਨੂੰ 4 ਘੰਟੇ ਪਹਿਲਾਂ ਗਰਲਜ਼ ਕਾਲਜ ਪੁੱਜਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਜਿਨਾਂ ਦੀ ਹੁਣ ਰਜਿਸਟ੍ਰੇਸ਼ਨ ਨਹੀਂ ਹੋਈ ਜਾਂ ਹੁਣ ਤੱਕ ਕੋਈ ਮੈਸੇਜ ਨਹੀਂ ਆਇਆ। ਉਨ੍ਹਾਂ ਲੋਕਾਂ ਨੂੰ ਵੀ ਗੁਰੂ ਨਾਨਕ ਸਟੇਡੀਅਮ ਵਿਚ ਸਰਟੀਫਿਕੇਟ ਬਣਵਾ ਕੇ ਟਰੇਨ ਵਿਚ ਭੇਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਦਲ ਖ਼ਾਲਸਾ ਵੱਲੋਂ ਐਲਾਨ, 5 ਜੂਨ ਨੂੰ ਅੰਮ੍ਰਿਤਸਰ ਵਿਖੇ ਕੱਢਿਆ ਜਾਵੇਗਾ ਘੱਲੂਘਾਰਾ ਯਾਦਗਾਰੀ ਮਾਰਚ

ਟਰੇਨਾਂ ਦੀ ਕਪੈਸਿਟੀ ਪੂਰੀ ਨਾ ਹੋਣ ਸਮੇਤ ਪਿਕਅਪ ਪੁਆਇੰਟਾਂ 'ਤੇ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਬਣਾਈ ਯੋਜਨਾ
ਜਾਣਕਾਰੀ ਮੁਤਾਬਕ ਪੁਲਸ ਪ੍ਰਸ਼ਾਸਨ ਵੱਲੋਂ ਇਹ ਯੋਜਨਾ ਟਰੇਨਾਂ ਦੀ ਕਪੈਸਿਟੀ ਪੂਰੀ ਨਾ ਹੋਣ ਸਮੇਤ ਪਿਕਅਪ ਪੁਆਇੰਟਾਂ 'ਤੇ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਬਣਾਈ ਗਈ ਹੈ ਕਿਉਂਕਿ ਪਿਛਲੇ ਕੁੱਝ ਦਿਨਾਂ ਤੋਂ ਜਿੰਨੇ ਲੋਕਾਂ ਨੂੰ ਰਜਿਸਟ੍ਰੇਰੇਸ਼ਨ ਦੇ ਅਧਾਰ 'ਤੇ ਮੈਸੇਜ ਜਾਂ ਕਾਲਿੰਗ ਕੀਤੀ ਜਾ ਰਹੀ ਹੈ। ਉਨੇ ਲੋਕ ਟਰੇਨ ਤੱਕ ਨਹੀਂ ਪੁੱਜ ਰਹੇ। ਇਸ ਦੇ ਲਈ ਕਈ ਲੋਕਾਂ ਵੱਲੋਂ ਕੰਮ ਸ਼ੁਰੂ ਹੋਣ ਦਾ ਹਵਾਲਾ ਦਿੰਦੇ ਹੋਏ ਘਰ ਵਾਪਸ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਤੋਂ ਇਲਾਵਾ ਕਈ ਲੋਕ ਬੱਸਾਂ ਦੇ ਜ਼ਰੀਏ ਗੁਰੂ ਨਾਨਕ ਸਟੇਡੀਅਮ ਤੱਕ ਪੁੱਜਣ ਲਈ ਬਣਾਏ ਗਏ ਪਿਕਅਪ ਪੁਆਇੰਟ 'ਤੇ ਤਾਇਨਾਤ ਮੁਲਾਜ਼ਮਾਂ ਵੱਲੋਂ ਵਾਪਸ ਮੋੜਨ ਦੀ ਗੱਲ ਕਹਿ ਰਹੇ ਹਨ। ਜਿਨ੍ਹਾਂ ਵੱਲੋਂ ਸੈਟਿੰਗ ਕਾਰਨ ਉਥੇ ਬਿਨਾਂ ਰਜਿਸਟ੍ਰੇਸ਼ਨ ਵਾਲੇ ਲੋਕਾਂ ਨੂੰ ਭੇਜਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਉਸ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਵੱਖਰਾ ਬਦਲ ਬਦਲ ਕੀਤਾ ਗਿਆ ਹੈ ਤਾਂ ਕਿ ਟਰੇਨ ਖਾਲੀ ਨਾ ਜਾਵੇ।

ਇਹ ਵੀ ਪੜ੍ਹੋ : ਸੰਗਰੂਰ 'ਚ ਕੋਰੋਨਾ ਦਾ ਕਹਿਰ ਜਾਰੀ, 2 ਹੋਰ ਮਾਮਲੇ ਆਏ ਸਾਹਮਣੇ


author

Baljeet Kaur

Content Editor

Related News