ਲੁਧਿਆਣਾ: ਲਿਵ ਇਨ ਰਿਲੇਸ਼ਨ ’ਚ ਰਹਿੰਦੇ ਜੋੜੇ ਵਿਚਕਾਰ ਹੋਇਆ ਤਕਰਾਰ, ਜਨਾਨੀ 'ਤੇ ਚਾਕੂ ਨਾਲ ਹਮਲਾ (ਤਸਵੀਰਾਂ)

Tuesday, Feb 08, 2022 - 10:42 AM (IST)

ਲੁਧਿਆਣਾ: ਲਿਵ ਇਨ ਰਿਲੇਸ਼ਨ ’ਚ ਰਹਿੰਦੇ ਜੋੜੇ ਵਿਚਕਾਰ ਹੋਇਆ ਤਕਰਾਰ, ਜਨਾਨੀ 'ਤੇ ਚਾਕੂ ਨਾਲ ਹਮਲਾ (ਤਸਵੀਰਾਂ)

ਲੁਧਿਆਣਾ (ਰਾਜ) – ਅਮਰਪੁਰਾ ਨੇੜੇ ਮੇਨ ਰੋਡ ’ਤੇ ਇਕ ਵਿਅਕਤੀ ਨੇ ਦਿਨ-ਦਿਹਾੜੇ ਇਕ ਜਨਾਨੀ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਦ ਵਿਅਕਤੀ ਨੇ ਜਨਾਨੀ ਦੇ ਹੱਥ ’ਤੇ ਚਾਕੂ ਮਾਰਿਆ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਰਾਹਗੀਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਵਿਅਕਤੀ ਤੋਂ ਚਾਕੂ ਖੋਹ ਲਿਆ, ਜਿਸ ਨਾਲ ਉਸ ਦੇ ਚਾਕੂ ਲੱਗ ਗਿਆ। ਇਸ ਖਿੱਚੋਤਾਣ ਵਿਚ ਇਕ ਰਾਹਗੀਰ ਦੇ ਹੱਥ ’ਤੇ ਵੀ ਚਾਕੂ ਲੱਗ ਗਿਆ। ਲੋਕਾਂ ਨੇ ਮੁਲਜ਼ਮ ਵਿਅਕਤੀ ਨੂੰ ਫੜ ਲਿਆ। ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਮੌਕੇ ’ਤੇ ਪੁੱਜ ਗਈ, ਜਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)

PunjabKesari

ਘਟਨਾ ਸਿਵਲ ਹਸਪਤਾਲ ਨੇੜਲੇ ਅਮਰਪੁਰਾ ਇਲਾਕੇ ਦੀ ਹੈ। ਪੀੜਤ ਜਨਾਨੀ ਦਾ ਪਤੀ ਨਾਲ ਵਿਵਾਦ ਹੋਣ ਕਾਰਨ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਜਨਾਨੀ ਦੇ ਸਤੀਸ਼ ਕੁਮਾਰ ਨਾਮ ਦੇ ਵਿਅਕਤੀ ਨਾਲ ਰਿਲੇਸ਼ਨ ਬਣ ਗਏ, ਜਿਸ ਤੋਂ ਬਾਅਦ ਉਹ ਉਸ ਨਾਲ ਲਿਵ ਇਨ ਰਿਲੇਸ਼ਨ ਵਿਚ ਰਹਿਣ ਲੱਗ ਗਈ। ਉਸ ਦੌਰਾਨ ਉਕਤ ਵਿਅਕਤੀ ਨੇ ਜਨਾਨੀ ਦੀਆਂ ਅਸ਼ਲੀਲ ਫੋਟੋ ਵੀ ਖਿੱਚੀਆਂ ਅਤੇ ਵੀਡੀਓ ਵੀ ਬਣਾ ਲਈ ਸੀ ਪਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੀ ਨਹੀਂ ਬਣੀ। ਇਸ ਲਈ ਦੋਵੇਂ ਵੱਖ ਹੋ ਗਏ ਸਨ।

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ : ਟੌਫੀ ਦੇਣ ਦੇ ਬਹਾਨੇ 5 ਸਾਲਾ ਬੱਚੇ ਨੂੰ ਕੁਆਰਟਰ ’ਚ ਲਿਜਾ ਕੀਤਾ ਕੁਕਰਮ

PunjabKesari

ਸੋਮਵਾਰ ਦੀ ਦੁਪਹਿਰ ਨੂੰ ਜਨਾਨੀ ਕਿਸੇ ਕੰਮ ਜਾ ਰਹੀ ਸੀ। ਇਸ ਦੌਰਾਨ ਅਮਰਪੁਰਾ ਕੋਲ ਸਤੀਸ਼ ਨੇ ਉਸ ਨੂੰ ਰੋਕ ਲਿਆ ਅਤੇ ਇਕ ਵੱਡੇ ਚਾਕੂ ਨਾਲ ਉਸ ’ਤੇ ਵਾਰ ਕਰਨ ਲੱਗਾ। ਜਦ ਉਸ ਦੇ ਹੱਥੋਂ ਚਾਕੂ ਡਿੱਗ ਗਿਆ ਫਿਰ ਉਸ ਨੇ ਚਾਕੂ ਚੁੱਕਿਆ ਅਤੇ ਮਹਿਲਾ ’ਤੇ ਵਾਰ ਕਰਨ ਲੱਗਾ। ਇਸ ਦੌਰਾਨ ਸਤੀਸ਼ ਦੇ ਹੱਥ ’ਤੇ ਚਾਕੂ ਲੱਗ ਗਿਆ, ਨਾਲ ਹੀ ਜਨਾਨੀ ਵੀ ਜ਼ਖ਼ਮੀ ਹੋ ਗਈ। ਇਸ ਦੌਰਾਨ ਇਕ ਰਾਹਗੀਰ ਨਿਕਲ ਰਿਹਾ ਸੀ। ਉਸ ਨੇ ਘਟਨਾ ਦੇਖ ਕੇ ਸਤੀਸ਼ ਦੇ ਹੱਥੋਂ ਚਾਕੂ ਫੜ ਲਿਆ, ਤਦ ਰਾਹਗੀਰ ਵੀ ਜ਼ਖ਼ਮੀ ਹੋ ਗਿਆ। ਲੋਕਾਂ ਨੇ ਮੁਲਜ਼ਮ ਸਤੀਸ਼ ਨੂੰ ਦਬੋਚ ਲਿਆ ਅਤੇ ਪੁਲਸ ਨੂੰ ਸੂਚਨਾ ਦੇ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ

PunjabKesari

ਜ਼ਖਮੀ ਹੋਈ ਪੀੜਤ ਔਰਤ ਦਾ ਦੋਸ਼ ਹੈ ਕਿ ਮੁਲਜ਼ਮ ਸਤੀਸ਼ ਨੇ ਉਸ ਦੀ ਗੰਦੀ ਵੀਡੀਓ ਬਣਾ ਲਈ ਸੀ, ਜੋ ਹੁਣ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਸੀ। ਜਨਾਨੀ ਦਾ ਦੋਸ਼ ਹੈ ਕਿ ਜੇਕਰ ਪੁਲਸ ਨੇ ਸਹੀ ਸਮੇਂ ’ਤੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਨੌਬਤ ਨਾ ਆਉਂਦੀ। ਉਧਰ, ਸਤੀਸ਼ ਕੁਮਾਰ ਨੇ ਦੱਸਿਆ ਕਿ ਉਹ ਲਿਵ ਇਨ ਰਿਲੇਸ਼ਨ ਵਿਚ ਸੀ ਪਰ ਔਰਤ ਨਾਲ ਉਸ ਦੀ ਬਣਦੀ ਨਹੀਂ ਸੀ, ਜਿਸ ਵਜ੍ਹਾ ਨਾਲ ਉਸ ਨੇ ਉਸ ਨੂੰ ਛੱਡ ਦਿੱਤਾ। ਪੁਲਸ ਕੋਲ ਸਮਝੌਤਾ ਵੀ ਹੋਇਆ ਸੀ ਕਿ ਕੋਈ ਕਿਸੇ ਨੂੰ ਨਹੀਂ ਮਿਲੇਗਾ। ਸਤੀਸ਼ ਨੇ ਦੋਸ਼ ਲਗਾਇਆ ਕਿ ਔਰਤ ਦੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹਨ। ਉਹ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਹੀ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਹੋ ਚੁੱਕਾ ਸੀ। ਰੋਜ਼ਾਨਾ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਹੀ ਉਸ ਨੇ ਇਹ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਸੀ।

ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ

PunjabKesari

ਸੀ. ਸੀ. ਟੀ. ਵੀ. ਵਿਚ ਕੈਦ ਹੋਈ ਘਟਨਾ
ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਔਰਤ ਪੈਦਲ ਜਾ ਰਹੀ ਸੀ ਤਾਂ ਮੁਲਜ਼ਮ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਚਾਕੂ ਮਾਰ ਦਿੱਤਾ, ਤਦ ਉਸ ਦਾ ਚਾਕੂ ਵੀ ਹੇਠਾਂ ਡਿੱਗ ਗਿਆ ਸੀ, ਜਿਸ ਵਿਚ ਇਕ ਰਾਹਗੀਰ ਨੇ ਮਹਿਲਾ ਨੂੰ ਬਚਾਇਆ ਅਤੇ ਚਾਕੂ ਚੁੱਕ ਕੇ ਸਾਈਡ ’ਤੇ ਕੀਤਾ ਪਰ ਵਿਅਕਤੀ ਨੇ ਫਿਰ ਚਾਕੂ ਲੈ ਕੇ ਮਾਰਨ ਦੀ ਕੋਸ਼ਿਸ਼ ਤਾਂ ਲੋਕਾਂ ਨੇ ਇਕੱਠੇ ਹੋ ਕੇ ਉਸ ਨੂੰ ਫੜ ਲਿਆ। ਇਹ ਫੁਟੇਜ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਲੁਧਿਆਣਾ ਦੇ ਐੱਸ. ਐੱਚ. ਓ. ਥਾਣਾ ਨੰ.-2 ਸਤਪਾਲ ਸਿੰਘ ਨੇ ਕਿਹਾ ਕਿ ਦੋਵੇਂ ਪਹਿਲਾਂ ਲਿਵ ਇਨ ਰਿਲੇਸ਼ਨ ਵਿਚ ਰਹਿ ਰਹੇ ਸੀ। ਦੋਵਾਂ ਵਿਚ ਵਿਵਾਦ ਚੱਲ ਰਿਹਾ ਸੀ। ਔਰਤ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

PunjabKesari

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

rajwinder kaur

Content Editor

Related News