Ludhiana ਰੇਲਵੇ ਸਟੇਸ਼ਨ ਤੋਂ ਕਿਡਨੈਪ ਹੋਇਆ ਬੱਚਾ ਬਰਾਮਦ, ਹੋਏ ਹੈਰਾਨੀਜਨਕ ਖ਼ੁਲਾਸੇ

Saturday, Sep 20, 2025 - 01:04 PM (IST)

Ludhiana ਰੇਲਵੇ ਸਟੇਸ਼ਨ ਤੋਂ ਕਿਡਨੈਪ ਹੋਇਆ ਬੱਚਾ ਬਰਾਮਦ, ਹੋਏ ਹੈਰਾਨੀਜਨਕ ਖ਼ੁਲਾਸੇ

ਲੁਧਿਆਣਾ (ਵਿਜੇ): ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਿਡਨੈਪ ਹੋਏ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਇਸ ਕੇਸ ਨੂੰ ਰਾਤ ਪੌਣੇ 12 ਵਜੇ ਦੇ ਕਰੀਬ ਹੱਲ ਕਰ ਲਿਆ। ਪੁਲਸ ਨੇ ਬੱਚੇ ਨੂੰ ਗਿਆਸਪੁਰਾ ਤੋਂ ਬਰਾਮਦ ਕਰਨ ਦੇ ਨਾਲ-ਨਾਲ ਮਹਿਲਾ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਅਨੀਤਾ ਵਜੋਂ ਹੋਈ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਬੱਚਾ ਚੋਰੀ ਕਰਦੇ ਸਮੇਂ ਮਹਿਲਾ ਦੇ ਨਾਲ ਦਿਸਣ ਵਾਲਾ ਵਿਅਕਤੀ ਉਸ ਦਾ ਮੂੰਹ ਬੋਲਿਆ ਭਰਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਪੱਧਰ 'ਤੇ ਹੋਏ ਤਬਾਦਲੇ! ਪੜ੍ਹੋ ਪੂਰੀ List

ਮੁਲਜ਼ਮ ਮਹਿਲਾ ਅਨੀਤਾ ਨੇ ਪੁਲਸ ਕੋਲ ਖ਼ੁਲਾਸਾ ਕੀਤਾ ਹੈ ਕਿ ਉਸ ਦੇ ਜੋੜੇ ਬੱਚੇ ਹੋਏ ਸੀ, ਪਰ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸੇ ਕਾਰਨ ਉਹ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸੀ। ਉਸ ਨੇ ਜਦੋਂ ਬੱਚੇ ਨੂੰ ਖੇਡਦਿਆਂ ਵੇਖਿਆ ਤਾਂ ਉਸ ਨੇ ਬੱਚੇ ਨੂੰ ਆਪਣਾ ਨਾਲ ਘਰ ਲਿਜਾ ਕੇ ਉਸ ਨੂੰ ਪਾਲ-ਪਲੋਸ ਕੇ ਵੱਡਾ ਕਰਨ ਬਾਰੇ ਸੋਚਿਆ। ਕਦੀ ਮਹਿਲਾ ਇਹ ਵੀ ਕਹਿ ਰਹੀ ਹੈ ਕਿ ਉਹ ਆਪਣੇ ਭਰਾ ਨੂੰ ਡਾਕਟਰਾਂ ਨੂੰ ਦਿਖਾਉਣ ਲਈ ਜਲੰਧਰ ਹਸਪਤਾਲ ਜਾ ਰਹੀ ਸੀ। ਪੁਲਸ ਮੁਲਜ਼ਮ ਤੋਂ ਸ਼ੱਕ ਦੇ ਅਧਾਰ 'ਤੇ ਜਾਂਚ ਕਰ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੇ ਵੱਡੇ ਲੀਡਰ ਦੇ ਭਰਾ ਖ਼ਿਲਾਫ਼ ਐਕਸ਼ਨ! ਜਾਣੋ ਪੂਰਾ ਮਾਮਲਾ

ਦੱਸ ਦਈਏ ਕਿ ਲੁਧਿਆਣਾ ਰੇਲਵੇ ਸਟੇਸ਼ਨ 'ਤੇ 2 ਦਿਨ ਪਹਿਲਾਂ ਅੱਧੀ ਰਾਤ ਨੂੰ 1 ਸਾਲ ਦਾ ਮਾਸੂਮ ਬੱਚਾ ਕਿਡਨੈਪ ਹੋ ਗਿਆ ਸੀ। ਬੱਚੇ ਨੂੰ ਕਿਡਨੈਪ ਕਰਨ ਵਾਲੀ ਮਹਿਲਾ ਤੇ ਉਸ ਦੇ ਸਾਥੀ ਨੌਜਵਾਨ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਮੇ ਆਈ ਸੀ, ਜੋ ਕਾਫ਼ੀ ਤੇਜ਼ੀ ਨਾਲ ਵਾਇਰਲ ਵੀ ਹੋਈ ਤੇ ਪੁਲਸ ਨੂੰ ਜਾਂਚ ਵਿਚ ਵੀ ਕੰਮ ਆਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News