ਲੁਧਿਆਣਾ : ਹੌਲੀ-ਹੌਲੀ ਸਾਹਮਣੇ ਆ ਰਹੀ ਜੇਲ ਪ੍ਰ੍ਰਸ਼ਾਸਨ ਦੀ ਲਾਪਰਵਾਹੀ
Thursday, Jul 04, 2019 - 01:19 PM (IST)

ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ 'ਚ ਭੜਕੀ ਹਿੰਸਾ ਤੋਂ ਬਾਅਦ ਹੌਲੀ-ਹੌਲੀ ਕਰਕੇ ਜੇਲ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਇਕ ਸਾਲ ਦੌਰਾਨ ਕੇਂਦਰੀ ਜੇਲ 'ਚੋਂ 200 ਤੋਂ ਵੱਧ ਮੋਬਾਇਲ ਫੋਨ ਵੱਖ-ਵੱਖ ਗੈਂਗਸਟਰ ਤੇ ਨਸ਼ਾ ਤਸਕਰਾਂ ਕੋਲੋਂ ਬਰਾਮਦ ਹੋਏ ਹਨ। ਸਿਰਫ ਇੰਨਾ ਹੀ ਨਹੀਂ, ਇਸ ਹਿੰਸਾ ਤੋਂ ਬਾਅਦ ਲੁਧਿਆਣਾ ਪੁਲਸ ਵਲੋਂ ਜੇਲ 'ਚ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ 9 ਮੋਬਾਇਲ ਫੋਨ ਬਰਾਮਦ ਹੋਏ ਹਨ।
ਦੱਸ ਦੇਈਏ ਕਿ ਲੁਧਿਆਣਾ ਕੇਂਦਰੀ ਜੇਲ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਵੱਲੋਂ ਮੋਬਾਇਲ ਫੋਨ ਦੇ ਇਸਤੇਮਾਲ ਲਈ ਸੁਰੱਖਿਅਤ ਅੱਡਾ ਬਣਦੀ ਜਾ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜੇਲ 'ਚ ਗੈਂਗਸਟਰ ਫੇਸਬੁੱਕ ਚਲਾ ਰਹੇ ਹਨ ਤੇ ਅੰਦਰੋਂ ਤਸਵੀਰਾਂ ਖਿੱਚ ਕੇ ਅਪਲੋਡ ਕਰ ਰਹੇ ਹਨ। ਲੁਧਿਆਣਾ ਜੇਲ ਅੰਦਰ ਭੜਕੀ ਹਿੰਸਾ ਦੌਰਾਨ ਤਾਂ ਅੰਦਰ ਬੰਦ ਬੰਦੀਆਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਸਾਰੀ ਕਹਾਣੀ ਲੋਕਾਂ ਸਾਹਮਣੇ ਰੱਖੀ ਸੀ। ਜੇਲ ਪ੍ਰਸ਼ਾਸਨ ਨੇ ਪੇ. ਟੀ. ਐੱਮ. ਵਰਤਦਾ ਹੋਇਆ ਇਕ ਬੰਦੀ ਵੀ ਫੜ੍ਹਿਆ ਸੀ। ਇੰਨਾ ਹੀ ਨਹੀਂ, ਗੈਂਗਸਟਰਾ ਤੇ ਨਸ਼ਾ ਤਸਕਰ ਅੰਦਰੋਂ ਬੈਠੇ ਹੀ ਨਸ਼ਾ ਤਸਕਰੀ ਦਾ ਧੰਦਾ ਵੀ ਕਰ ਰਹੇ ਹਨ, ਜਿਸ ਦਾ ਖੁਲਾਸਾ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਮੁਲਜ਼ਮ ਵਲੋਂ ਕੀਤਾ ਗਿਆ।