ਜੇਲ੍ਹ ਅੰਦਰ ਡਿੱਗ ਰਹੀ ਡਾਇੰਗਾਂ ਦੀ ਸਵਾਹ ਕੈਦੀਆਂ ਦੀ ਸਿਹਤ ''ਤੇ ਕਰ ਰਹੀ ਮਾਰ

Tuesday, Dec 01, 2020 - 04:45 PM (IST)

ਲੁਧਿਆਣਾ (ਸਿਆਲ) : ਤਾਜਪੁਰ ਸਥਿਤ ਸੈਂਟਰਲ ਜੇਲ੍ਹ, ਬ੍ਰੋਸਟਲ ਜੇਲ੍ਹ ਅਤੇ ਸਪੈਸ਼ਲ ਜੇਲ੍ਹ ਦੇ ਕੈਦੀ ਅਤੇ ਹਵਾਲਾਤੀ ਅਤੇ ਜੇਲ ਦੇ ਅਧਿਕਾਰੀ ਮੁਲਾਜ਼ਮ ਹਸਪਤਾਲ ਦੀਆਂ ਡਾਇੰਗਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਤੋਂ ਪਰੇਸ਼ਾਨ ਹਨ। ਇਹ ਡਾਇੰਗਾਂ ਜੇਲ੍ਹੇ ਦੇ ਇੰਨੇ ਕਰੀਬ ਹਨ ਕਿ ਇਨ੍ਹਾਂ ਦਾ ਧੂੰਆਂ ਜੇਲ੍ਹ ਦੇ ਆਸੇ-ਪਾਸੇ ਫੈਲਿਆ ਰਹਿੰਦਾ ਹੈ। ਨਾਲ ਹੀ ਇਨ੍ਹਾਂ ਦੇ ਕਣ ਉੱਡ ਕੇ ਜੇਲ ਦੇ ਅੰਦਰ ਤੱਕ ਪੁੱਜਦੇ ਹਨ ਅਤੇ ਕੈਦੀਆਂ, ਹਵਾਲਾਤੀਆਂ ਸਮੇਤ ਜੇਲ੍ਹੇ ਦੇ ਸਾਰੇ ਸਟਾਫ਼ ਦੀ ਸਿਹਤ ਲਈ ਨੁਕਸਾਨਦੇਹ ਬਣੇ ਹੋਏ ਹਨ। ਇਸ ਤੋਂ ਪਹਿਲਾਂ ਵੀ ਮੀਡੀਆ ਵੱਲੋਂ ਇਹ ਕੇਸ ਬੜੀ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ ਪਰ ਸਰਕਾਰ ਨਾ ਤਾਂ ਇਨ੍ਹਾਂ ਡਾਇੰਗਾਂ 'ਤੇ ਨਕੇਲ ਕੱਸ ਸਕੀ ਹੈ, ਨਾ ਹੀ ਕੈਦੀਆਂ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਵਾਉਣ ਲਈ ਕੋਈ ਠੋਸ ਕਦਮ ਚੁੱਕ ਸੀ। ਕਈ ਕੈਦੀ ਇਸ ਪ੍ਰਦੂਸ਼ਣ ਕਾਰਨ ਬੀਮਾਰ ਹੁੰਦੇ ਜਾ ਰਹੇ ਹਨ।
ਜੇਲ੍ਹ ਸੁਪਰਡੈਂਟ ਦੀਆਂ ਅੱਖਾਂ ਨੂੰ ਹੋਇਆ ਨੁਕਸਾਨ
ਪ੍ਰਦੂਸ਼ਣ ਦੀ ਇਸ ਸਥਿਤੀ ਤੋਂ ਪ੍ਰਸ਼ਾਸਨ ਵੀ ਬਚ ਨਹੀਂ ਸਕਿਆ। ਬ੍ਰੋਸਟਲ ਜੇਲ੍ਹ ਦੇ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਪ੍ਰਦੂਸ਼ਣ ਕਾਰਨ ਉਨ੍ਹਾਂ ਦੀਆਂ ਅੱਖਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਇਕ ਅੱਖ 'ਚ ਡੂੰਘਾ ਜ਼ਖਮ ਬਣ ਗਿਆ ਹੈ,ਜਦੋਂ ਕਿ ਡਾਇੰਗਾਂ ਦਾ ਧੂੰਆਂ ਇੰਨਾ ਜ਼ਹਿਰੀਲਾ ਹੈ ਕਿ ਇਸ 'ਚ ਆਮ ਕਰਕੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਈ ਵਾਰ ਉੱਚ ਅਧਿਕਾਰੀਆਂ ਨੂੰ ਸਥਿਤੀ ਤੋਂ ਜਾਣੂੰ ਕਰਵਾਇਆ ਗਿਆ ਹੈ ਪਰ ਸਮੱਸਿਆ ਦਾ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ, ਸਗੋਂ ਇਲਾਕੇ 'ਚ ਡਾਇੰਗਾਂ ਦੀ ਗਿਣਤੀ ਹੋਰ ਵਧਣ ਨਾਲ ਇਹ ਸਮੱਸਿਆ ਪਿਛਲੇ ਸਾਲਾਂ ਦੇ ਮੁਕਾਬਲੇ ਵਧੀ ਹੈ।


Babita

Content Editor

Related News