ਖੰਡਰ ਪਲਾਟ ''ਚ ਧੀ ਦੀਆਂ ਚੀਕਾਂ ਸੁਣ ਕੰਬਿਆ ਮਾਂ ਦਾ ਕਾਲਜਾ, ਬੰਗਲੇ ਅੰਦਰ ਜਾਂਦੇ ਹੀ ਉੱਡ ਗਏ ਹੋਸ਼

Thursday, Sep 17, 2020 - 02:21 PM (IST)

ਖੰਡਰ ਪਲਾਟ ''ਚ ਧੀ ਦੀਆਂ ਚੀਕਾਂ ਸੁਣ ਕੰਬਿਆ ਮਾਂ ਦਾ ਕਾਲਜਾ, ਬੰਗਲੇ ਅੰਦਰ ਜਾਂਦੇ ਹੀ ਉੱਡ ਗਏ ਹੋਸ਼

ਮੁੱਲਾਂਪੁਰ ਦਾਖਾ (ਕਾਲੀਆ) : ਮਾਡਲ ਥਾਣਾ ਦਾਖਾ ਅਧੀਨ ਆਉਂਦੇ ਇਕ ਪਿੰਡ 'ਚ ਤਿੰਨ ਬੱਚੀਆਂ ਦੇ ਪਿਤਾ ਵੱਲੋਂ 6 ਸਾਲਾ ਬੱਚੀ ਨਾਲ ਕੁਕਰਮ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਦੋਸ਼ ਤਹਿਤ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਥਾਣਾ ਦਾਖਾ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ ਮਰੀਜ਼ਾਂ' ਨੂੰ ਵੱਡੀ ਰਾਹਤ, ਪੰਜਾਬ ਦੀ ਤਰਜ਼ 'ਤੇ ਲਿਆ ਅਹਿਮ ਫ਼ੈਸਲਾ

ਸਬ-ਇੰਸਪੈਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਪੀੜਤਾ ਦੀ ਮਾਂ ਨੇ ਆਪਣੇ ਬਿਆਨਾਂ 'ਚ ਦੋਸ਼ ਲਾਇਆ ਕਿ ਉਹ ਲੋਕਾਂ ਦੇ ਘਰਾਂ 'ਚ ਰੋਟੀਆਂ ਬਣਾਉਣ ਦਾ ਕੰਮ ਕਰਦੀ ਹੈ ਅਤੇ ਆਪਣੀਆਂ 3 ਧੀਆਂ ਨੂੰ ਘਰ ਛੱਡ ਕੇ ਕੰਮ ’ਤੇ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਅੰਦਰ 'ਰੈਪਿੰਡ ਐਂਟੀਜਨ ਟੈਸਟਿੰਗ' ਜ਼ੋਰਾਂ 'ਤੇ, 15 ਦਿਨਾਂ 'ਚ 2 ਲੱਖ ਲੋਕਾਂ ਦੀ ਜਾਂਚ

ਜਦੋਂ ਘਰ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੀਆਂ 2 ਧੀਆਂ ਘਰ ਸਨ ਪਰ ਤੀਜੀ ਧੀ ਨਹੀਂ, ਤਾਂ ਉਸ ਨੂੰ ਲੱਭਣ ਗਈ ਤਾਂ ਇਕ ਖੰਡਰ ਪਲਾਟ 'ਚ ਉਸ ਨੂੰ ਧੀ ਦੀਆਂ ਚੀਕਾਂ ਸੁਣਾਈ ਦਿੱਤੀਆਂ, ਜਿਸ ਕਾਰਨ ਉਸ ਦਾ ਕਾਲਜਾ ਕੰਬ ਗਿਆ। ਜਦੋਂ ਉਹ ਬੰਗਲੇ ਦੇ ਅੰਦਰ ਗਈ ਤਾਂ ਇਕ ਵਿਅਕਤੀ ਉਸ ਦੀ ਧੀ ਦੇ ਜ਼ਬਰਦਸਤੀ ਕੱਪੜੇ ਉਤਾਰ ਰਿਹਾ ਸੀ।

ਇਹ ਵੀ ਪੜ੍ਹੋ : ਸਰਕਾਰੀ ਅਧਿਆਪਕ ਦਾ ਖ਼ੌਫ਼ਨਾਕ ਕਾਰਾ, ਪਤਨੀ ਨੂੰ ਦਿੱਤੀ ਭਿਆਨਕ ਮੌਤ, ਪੁੱਤ ਨੂੰ ਨਹਿਰ 'ਚ ਸੁੱਟਿਆ

ਇਹ ਸਾਰਾ ਕੁੱਝ ਦੇਖ ਕੇ ਮਾਂ ਦੇ ਹੋਸ਼ ਉੱਡ ਗਏ। ਉਕਤ ਵਿਅਕਤੀ ਉਸ ਨੂੰ ਦੇਖਦੇ ਹੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪਛਾਣ 3 ਬੱਚੀਆਂ ਦੇ ਪਿਓ ਬਲਵਿੰਦਰ ਸਿੰਘ ਉਰਫ਼ ਬਿੰਦਰੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮ ਹੁਣ ਫਰਾਰ ਹੈ, ਜਿਸ ਦੀ ਭਾਲ 'ਚ ਪੁਲਸ ਵੱਲੋਂ ਛਾਪੇਮਾਰੀ ਜਾਰੀ ਹੈ।

 

 


author

Babita

Content Editor

Related News