ਲੁਧਿਆਣਾ ਗੈਂਗਰੇਪ ਮਾਮਲਾ : ਤਿੰਨ ਮੁਲਜ਼ਮ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ''ਤੇ

02/20/2019 6:18:19 PM

ਲੁਧਿਆਣਾ (ਨਰਿੰਦਰ)— ਲੁਧਿਆਣਾ ਗੈਂਗਰੇਪ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ 'ਚੋਂ 3 ਮੁਲਜ਼ਮ ਅਲੀ, ਸੁਰਮੂ ਅਤੇ ਜਗਰੂਪ ਦੀ ਅਦਾਲਤ 'ਚ ਪੇਸ਼ੀ ਅੱਜ ਕੀਤੀ ਗਈ, ਜਿੱਥੋਂ ਇਨ੍ਹਾਂ ਤਿੰਨਾਂ ਨੂੰ 8 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਕਾਰਵਾਈ 28 ਫਰਵਰੀ ਨੂੰ ਹੋਵੇਗੀ। ਅਦਾਲਤ 'ਚ ਪੇਸ਼ੀ ਦੌਰਾਨ ਪੀੜਤ ਪੱਖ ਦੇ ਵਕੀਲ ਪੀ. ਐੱਸ. ਘੁੰਮਣ ਨੇ ਜੱਜ ਅੱਗੇ ਕਾਫੀ ਦਲੀਲਾਂ ਪੇਸ਼ ਕਰਦਿਆਂ ਕਿਹਾ ਕਿ ਪੁਲਸ ਦੀ ਕਾਰਵਾਈ ਹਾਲੇ ਵੀ ਇਸ ਮਾਮਲੇ 'ਚ ਸਵਾਲਾਂ ਦੇ ਘੇਰੇ 'ਚ ਹੈ। ਉਨ੍ਹਾਂ ਨੇ ਕਿਹਾ ਕਿ ਪੀੜਤਾ ਦੇ ਬਿਆਨਾਂ ਮੁਤਾਬਕ ਪੁਲਸ ਪੂਰੀ ਤਰ੍ਹਾਂ ਤਫਤੀਸ਼ ਨਹੀਂ ਕਰ ਰਹੀ। ਜ਼ਿਕਰਯੋਗ ਹੈ ਕਿ ਬਾਕੀ ਤਿੰਨ ਮੁਲਜ਼ਮ ਜੋ ਗ੍ਰਿਫਤਾਰ ਕੀਤੇ ਗਏ ਸਨ, ਉਨ੍ਹਾਂ ਨੂੰ ਪਹਿਲਾਂ ਹੀ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।


shivani attri

Content Editor

Related News