ਕਲਯੁਗੀ ਪਿਓ ਦੀ ਸ਼ਰਮਨਾਕ ਕਰਤੂਤ! 8 ਸਾਲਾ ਪੁੱਤ ਨਾਲ ਮਿਟਾਈ ਹਵਸ, ਬੱਚੇ ਦੀ ਵਿਗੜੀ ਹਾਲਤ

Wednesday, Oct 23, 2024 - 04:01 PM (IST)

ਕਲਯੁਗੀ ਪਿਓ ਦੀ ਸ਼ਰਮਨਾਕ ਕਰਤੂਤ! 8 ਸਾਲਾ ਪੁੱਤ ਨਾਲ ਮਿਟਾਈ ਹਵਸ, ਬੱਚੇ ਦੀ ਵਿਗੜੀ ਹਾਲਤ

ਜਗਰਾਓਂ (ਮਾਲਵਾ)- ਜਗਰਾਓਂ ਦੇ ਨਜ਼ਦੀਕ ਬਣੀ ਇਕ ਠਾਠ ਦੇ ਇਕ ਸੇਵਾਦਾਰ ’ਤੇ ਆਪਣੇ ਹੀ 8 ਸਾਲਾ ਮਤਰੇਏ ਪੁੱਤਰ ਨਾਲ ਬਦਫੈਲੀ ਕਰਨ ਦੀ ਲਿਖਤੀ ਸ਼ਿਕਾਇਤ ਮਾਂ ਨੇ ਥਾਣਾ ਸਿਟੀ ਜਗਰਾਓਂ ਨੂੰ ਦਿੱਤੀ ਹੈ। ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਸਦੇ ਦੋ ਵਿਆਹ ਹੋਏ ਹਨ ਅਤੇ ਪਹਿਲੇ ਵਿਆਹ ਤੋਂ ਉਸ ਦਾ ਬੇਟਾ ਹੈ ਅਤੇ ਉਸ ਦਾ ਦੂਸਰਾ ਵਿਆਹ ਠਾਠ ’ਤੇ ਸੇਵਾ ਕਰ ਰਹੇ ਵਿਅਕਤੀ ਨਾਲ ਹੋਇਆ ਸੀ ਅਤੇ ਉਹ ਵੀ ਆਪਣੇ ਬੇਟੇ ਨਾਲ ਚਾਰ ਸਾਲ ਪਹਿਲਾਂ ਠਾਠ ’ਤੇ ਹੀ ਰਹਿੰਦੀ ਸੀ ਉਪਰੰਤ ਉਸਦੇ ਦੂਸਰੇ ਪਤੀ ਨੇ ਉਸ ਨਾਲ ਵੀਡੀਓ ਕਾਲ ’ਤੇ ਹੀ ਤਲਾਕ ਲੈ ਲਿਆ ਅਤੇ ਉਸਦੇ ਬੇਟੇ ਨੂੰ ਆਪਣੇ ਕੋਲ ਹੀ ਰੱਖ ਲਿਆ।

ਬੱਚੇ ਦੀ ਮਾਂ ਨੇ ਦੱਸਿਆ ਕਿ 15 ਦਿਨ ਪਹਿਲਾਂ ਉਸ ਨੂੰ ਉਸ ਦੇ ਨਾਬਾਲਿਗ ਬੇਟੇ ਦਾ ਫੋਨ ਆਇਆ, ਜਿਸ ਵਿਚ ਉਸ ਨੇ ਦੱਸਿਆ ਕਿ ਉਸ ਨਾਲ ਮਤਰੇਏ ਪਿਓ ਨੇ ਗਲਤ ਕੰਮ ਕੀਤਾ ਹੈ ਅਤੇ ਉਸ ਤੋਂ ਤੁਰਿਆ ਵੀ ਨਹੀਂ ਜਾ ਰਿਹਾ ਅਤੇ ਖੂਨ ਦੀਆਂ ਉਲਟੀਆਂ ਆ ਰਹੀਆਂ ਹਨ, ਜਿਸ ਤੋਂ ਬਾਅਦ ਉਸ ਨੇ ਆਪਣੇ ਤੌਰ ’ਤੇ ਠਾਠ ਵਿਖੇ ਆਪਣੇ ਬੱਚੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਦੇ ਪਤੀ ਨੇ ਫੋਨ ਕਰ ਕੇ ਪੁਲਸ ਕੋਲ ਨਾ ਜਾਣ ਬਾਰੇ ਆਖਿਆ ਅਤੇ ਪੁਲਸ ਕੋਲ ਜਾਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨਾਂ ਲਈ ਸੁਨਹਿਰੀ ਮੌਕਾ! ਹਰ ਮਹੀਨੇ ਮਿਲਣਗੇ 5 ਹਜ਼ਾਰ ਰੁਪਏ, ਛੇਤੀ ਕਰੋ ਅਪਲਾਈ

ਬੱਚੇ ਦੀ ਮਾਂ ਨੇ ਦੱਸਿਆ ਕਿ ਹੁਣ ਮੈਨੂੰ ਲੱਗਦਾ ਹੈ ਕਿ ਮੇਰੇ ਬੱਚੇ ਨੂੰ ਉਸ ਨੇ ਅਗਵਾ ਕਰ ਲਿਆ ਹੈ ਕਿਉਂਕਿ ਉਹ ਮੈਨੂੰ ਕਿਤੇ ਵੀ ਨਹੀਂ ਮਿਲ ਰਿਹਾ। ਪੀੜਤ ਦੀ ਮਾਂ ਨੇ ਦੱਸਿਆ ਕਿ ਹੁਣ 15 ਦਿਨਾਂ ਬਾਅਦ ਉਹ ਸਿੱਖ ਜਥੇਬੰਦੀਆਂ ਦੇ ਸੰਪਰਕ ਵਿਚ ਆਈ ਅਤੇ ਉਨ੍ਹਾਂ ਨੇ ਉਸ ਨੂੰ ਸਿਟੀ ਥਾਣੇ ਜਗਰਾਓਂ ਵਿਖੇ ਨਾਲ ਲਿਆ ਕੇ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਸਬੰਧੀ ਥਾਣਾ ਸਿਟੀ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚੇ ਦੀ ਮਾਂ ਨੇ ਆਪਣੇ ਬੱਚੇ ਨਾਲ ਗਲਤ ਕੰਮ ਹੋਣ ਦੀ ਸ਼ਕਾਇਤ ਦਰਜ ਕਰਵਾਈ ਹੈ, ਜਿਸ ਸਬੰਧੀ ਪੁਲਸ ਵੱਲੋਂ ਜਾਂਚ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News