ਲੁਧਿਆਣਾ ਜ਼ਿਲ੍ਹੇ 'ਚ ਨਹੀਂ 'ਖੁੱਲ੍ਹਿਆ' ਕਾਂਗਰਸ ਦਾ ਖਾਤਾ, ਜਾਣੋ 14 ਵਿਧਾਨ ਸਭਾ ਹਲਕਿਆਂ ਦਾ ਨਤੀਜਾ
Thursday, Mar 10, 2022 - 06:18 PM (IST)
ਲੁਧਿਆਣਾ (ਵੈੱਬ ਡੈਸਕ, ਮੋਹਿਨੀ) : ਵਿਧਾਨ ਸਭਾ ਚੋਣਾਂ ਵਿਚ ਅੱਜ ਆਏ ਨਤੀਜਿਆਂ ਨੇ ਪੰਜਾਬ ਦੀ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਨੂੰ ਵੀ ਹੈਰਾਨ ਕਰ ਦਿੱਤਾ ਕਿਉਂਕਿ 2017 ਵਿਚ ਇਕ ਵੱਡੇ ਸੀਟ ਮਾਰਜਨ ਦੇ ਨਾਲ ਸਰਕਾਰ ਬਣਾਉਣ ਵਾਲੀ ਕਾਂਗਰਸ ਜ਼ਿਲ੍ਹੇ ਦੀਆਂ 14 ਸੀਟਾਂ ਵਿਚ ਕਿਸੇ ਵੀ ਸੀਟ ’ਤੇ ਆਪਣਾ ਖਾਤਾ ਤੱਕ ਨਹੀਂ ਖੋਲ੍ਹ ਸਕੀ। ਇਹੀ ਨਹੀਂ, ਜਿਨ੍ਹਾਂ ਤਿੰਨ ਸੀਟਾਂ ਸੈਂਟਰਲ, ਪੱਛਮੀ ਅਤੇ ਲੁਧਿਆਣਾ ਉੱਤਰੀ ਵਿਚ ਜਿੱਤ ਕਾਂਗਰਸ ਦੀ ਤੈਅ ਮੰਨੀ ਜਾ ਰਹੀ ਸੀ, ਉੱਥੇ ਵੀ ਆਮ ਆਦਮੀ ਪਾਰਟੀ ਨੇ ਝਾੜੂ ਫੇਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੁਧਿਆਣਾ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ’ਤੇ ਕਾਂਗਰਸ ਪ੍ਰਤੱਖ ਦੇਖਣ ਵਾਲਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੋ ਚੋਣ ਨਤੀਜੇ ਆਏ ਹਨ, ਉਸ ਨਾਲ ਇਹ ਸਾਫ ਹੋ ਗਿਆ ਹੈ ਕਿ ਇਸ ਵਾਰ ਆਮ ਆਦਮੀ ਦੇ ਪੱਖ ਵਿਚ ਹਨ੍ਹੇਰੀ ਚੱਲ ਰਹੀ ਸੀ, ਜਿਸ ਵਿਚ ਪੰਜਾਬ ਦੀਆਂ ਸਾਰੀਆਂ ਪੁਰਾਣੀਆਂ ਅਤੇ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਨੂੰ ਮਾਤ ਮਿਲੀ।
ਇਹ ਵੀ ਪੜ੍ਹੋ : ਪੰਜਾਬ ਚੋਣ ਨਤੀਜੇ : ਧੂਰੀ ਤੋਂ ਭਗਵੰਤ ਮਾਨ ਵੱਡੇ ਮਾਰਜਨ ਨਾਲ ਜੇਤੂ, ਸਮਰਥਕਾਂ ਵੱਲੋਂ ਪਾਏ ਜਾ ਰਹੇ ਭੰਗੜੇ
ਜਾਣੋ ਜ਼ਿਲ੍ਹੇ ਦੇ 14 ਵਿਧਾਨ ਸਭਾ ਹਲਕਿਆਂ ਦਾ ਨਤੀਜਾ
1. ਖੰਨਾ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਤਰੁਣਪ੍ਰੀਤ ਸਿੰਘ ਸੁੰਡ 58624 ਵੋਟਾਂ ਨਾਲ ਜੇਤੂ
ਅਕਾਲੀ ਦਲ ਦੇ ਜਸਦੀਪ ਕੌਰ ਯਾਦੂ 24747 ਵੋਟਾਂ ਨਾਲ ਦੂਜੇ ਨੰਬਰ 'ਤੇ
ਕਾਂਗਰਸ ਦੇ ਗੁਰਕੀਰਤ ਸਿੰਘ 18712 ਵੋਟਾਂ ਨਾਲ ਤੀਜੇ ਨੰਬਰ 'ਤੇ
ਭਾਰਤੀ ਜਨਤਾ ਪਾਰਟੀ ਦੇ ਗੁਰਪ੍ਰੀਤ ਸਿੰਘ ਭੱਟੀ 12524 ਵੋਟਾਂ ਨਾਲ ਚੌਥੇ ਨੰਬਰ 'ਤੇ
2. ਸਮਰਾਲਾ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਦਿਆਲਪੁਰਾ 55222 ਵੋਟਾਂ ਨਾਲ ਜੇਤੂ
ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ 25534 ਵੋਟਾਂ ਨਾਲ ਦੂਜੇ ਨੰਬਰ 'ਤੇ
ਕਾਂਗਰਸ ਦੇ ਰੁਪਿੰਦਰ ਸਿੰਘ ਰਾਜਾ ਗਿੱਲ 22581 ਵੋਟਾਂ ਨਾਲ ਤੀਜੇ ਨੰਬਰ 'ਤੇ
3. ਸਾਹਨੇਵਾਲ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਮੁੰਡੀਆਂ 59471 ਵੋਟਾਂ ਨਾਲ ਜੇਤੂ
ਕਾਂਗਰਸ ਦੇ ਬਿਕਰਮ ਸਿੰਘ ਬਾਜਵਾ 43727 ਵੋਟਾਂ ਨਾਲ ਦੂਜੇ ਨੰਬਰ 'ਤੇ
ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ 39990 ਵੋਟਾਂ ਨਾਲ ਤੀਜੇ ਨੰਬਰ 'ਤੇ
ਅਕਾਲੀ ਦਲ ਸੰਯੁਕਤ ਦੇ ਹਰਪ੍ਰੀਤ ਸਿੰਘ ਗਰਚਾ 12099 ਵੋਟਾਂ ਨਾਲ ਚੌਥੇ ਨੰਬਰ 'ਤੇ
ਇਹ ਵੀ ਪੜ੍ਹੋ : 25 ਸਾਲਾਂ ਤੋਂ ਲੰਬੀ 'ਚ ਜਿੱਤਦੇ ਆ ਰਹੇ 'ਪ੍ਰਕਾਸ਼ ਸਿੰਘ ਬਾਦਲ' ਬੁਰੀ ਤਰ੍ਹਾਂ ਹਾਰੇ, 'ਆਪ' ਦੇ ਗੁਰਮੀਤ ਖੁੱਡੀਆਂ ਜੇਤੂ
4. ਲੁਧਿਆਣਾ ਈਸਟ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਗਰੇਵਾਲ ਭੋਲਾ 67190 ਵੋਟਾਂ ਨਾਲ ਜੇਤੂ
ਕਾਂਗਰਸ ਦੇ ਸੰਜੀਵ ਤਲਵਾੜ 31924 ਵੋਟਾਂ ਨਾਲ ਦੂਜੇ ਨੰਬਰ 'ਤੇ
ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ 19769 ਵੋਟਾਂ ਨਾਲ ਤੀਜੇ ਨੰਬਰ 'ਤੇ
ਭਾਰਤੀ ਜਨਤਾ ਪਾਰਟੀ ਦੇ ਜਗਮੋਹਨ ਸ਼ਰਮਾ 17662 ਵੋਟਾਂ ਨਾਲ ਚੌਥੇ ਨੰਬਰ 'ਤੇ
5. ਲੁਧਿਆਣਾ ਸਾਊਥ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਰਜਿੰਦਰ ਪਾਲ ਕੌਰ 41237 ਵੋਟਾਂ ਨਾਲ ਅੱਗੇ
ਭਾਰਤੀ ਜਨਤਾ ਪਾਰਟੀ ਦੇ ਸਤਿੰਦਰਪਾਲ ਸਿੰਘ ਤਾਜਪੁਰੀ 17199 ਵੋਟਾਂ ਨਾਲ ਦੂਜੇ ਨੰਬਰ 'ਤੇ
ਕਾਂਗਰਸ ਦੇ ਈਸ਼ਵਰਜੋਤ ਸਿੰਘ ਚੀਮਾ 14756 ਵੋਟਾਂ ਨਾਲ ਤੀਜੇ ਨੰਬਰ 'ਤੇ
ਅਕਾਲੀ ਦਲ ਦੇ ਜੱਥੇਦਾਰ ਹੀਰਾ ਸਿੰਘ ਗਾਬੜੀਆ 10642 ਵੋਟਾਂ ਨਾਲ ਚੌਥੇ ਨੰਬਰ 'ਤੇ
6. ਆਤਮ ਨਗਰ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ 43786 ਵੋਟਾਂ ਨਾਲ ਜੇਤੂ
ਕਾਂਗਰਸ ਦੇ ਕਮਲਜੀਤ ਸਿੰਘ ਕੜਵਲ 27922 ਵੋਟਾਂ ਨਾਲ ਦੂਜੇ ਨੰਬਰ 'ਤੇ
ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ 12553 ਵੋਟਾਂ ਨਾਲ ਤੀਜੇ ਨੰਬਰ 'ਤੇ
ਭਾਰਤੀ ਜਨਤਾ ਪਾਰਟੀ ਦੇ ਪ੍ਰੇਮ ਮਿੱਤਲ 9292 ਵੋਟਾਂ ਨਾਲ ਚੌਥੇ ਨੰਬਰ 'ਤੇ
7. ਲੁਧਿਆਣਾ ਸੈਂਟਰਲ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਅਸ਼ੋਕ ਪਰਾਸ਼ਰ 31229 ਵੋਟਾਂ ਨਾਲ ਜੇਤੂ
ਕਾਂਗਰਸ ਦੇ ਸੁਰਿੰਦਰ ਕੁਮਾਰ ਡਾਵਰ 25541 ਵੋਟਾਂ ਨਾਲ ਦੂਜੇ ਨੰਬਰ 'ਤੇ
ਭਾਰਤੀ ਜਨਤਾ ਪਾਰਟੀ ਦੇ ਗੁਰਦੇਵ ਸ਼ਰਮਾ ਦੇਬੀ 25070 ਵੋਟਾਂ ਨਾਲ ਤੀਜੇ ਨੰਬਰ 'ਤੇ
8. ਲੁਧਿਆਣਾ ਵੈਸਟ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਸੀ ਗੋਗੀ 39430 ਵੋਟਾਂ ਨਾਲ ਜੇਤੂ
ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 32258 ਵੋਟਾਂ ਨਾਲ ਦੂਜੇ ਨੰਬਰ 'ਤੇ
ਭਾਰਤੀ ਜਨਤਾ ਪਾਰਟੀ ਦੇ ਬਿਕਰਮ ਸਿੰਘ ਸਿੱਧੂ 27356 ਵੋਟਾਂ ਨਾਲ ਤੀਜੇ ਨੰਬਰ 'ਤੇ
9. ਲੁਧਿਆਣਾ ਨਾਰਥ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਮਦਨ ਲਾਲ ਬੱਗਾ 49190 ਵੋਟਾਂ ਨਾਲ ਜੇਤੂ
ਭਾਰਤੀ ਜਨਤਾ ਪਾਰਟੀ ਦੇ ਪਰਵੀਨ ਬਾਂਸਲ 34949 ਵੋਟਾਂ ਨਾਲ ਦੂਜੇ ਨੰਬਰ 'ਤੇ
ਕਾਂਗਰਸ ਦੇ ਰਾਕੇਸ਼ ਪਾਂਡੇ 22732 ਵੋਟਾਂ ਨਾਲ ਤੀਜੇ ਨੰਬਰ 'ਤੇ
10. ਗਿੱਲ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਜੀਵਨ ਸਿੰਘ ਸੰਘੋਵਾਲ 89515 ਵੋਟਾਂ ਨਾਲ ਜੇਤੂ
ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਕ 32416 ਵੋਟਾਂ ਨਾਲ ਦੂਜੇ ਨੰਬਰ 'ਤੇ
ਕਾਂਗਰਸ ਦੇ ਕੁਲਦੀਪ ਸਿੰਘ ਵੈਦ 31367 ਵੋਟਾਂ ਨਾਲ ਤੀਜੇ ਨੰਬਰ 'ਤੇ
ਇਹ ਵੀ ਪੜ੍ਹੋ : ਜਲਾਲਾਬਾਦ ਸੀਟ ਤੋਂ ਹਾਰੇ ਸੁਖਬੀਰ ਬਾਦਲ, 'ਆਪ' ਉਮੀਦਵਾਰ ਜਗਦੀਪ ਕੰਬੋਜ ਨੇ ਜਿੱਤਿਆ ਮੁਕਾਬਲਾ
11. ਪਾਇਲ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਮਾਨਵਿੰਦਰ ਸਿੰਘ ਗਿਆਸਪੁਰਾ 60326 ਵੋਟਾਂ ਨਾਲ ਜੇਤੂ
ਕਾਂਗਰਸ ਦੇ ਲਖਵੀਰ ਸਿੰਘ 28753 ਵੋਟਾਂ ਨਾਲ ਦੂਜੇ ਨੰਬਰ 'ਤੇ
ਬਹੁਜਨ ਸਮਾਜ ਪਾਰਟੀ ਦੇ ਜਸਪ੍ਰੀਤ ਸਿੰਘ ਬੀਜਾ 19348 ਵੋਟਾਂ ਨਾਲ ਤੀਜੇ ਨੰਬਰ 'ਤੇ
12. ਦਾਖਾ ਵਿਧਾਨ ਸਭਾ ਹਲਕਾ
ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ 46794 ਵੋਟਾਂ ਨਾਲ ਜੇਤੂ
ਕਾਂਗਰਸ ਦੇ ਕੈਪਟਨ ਸੰਦੀਪ ਸੰਧੂ 41403 ਵੋਟਾਂ ਨਾਲ ਦੂਜੇ ਨੰਬਰ 'ਤੇ
ਆਮ ਆਦਮੀ ਪਾਰਟੀ ਦੇ ਐੱਨ. ਐੱਸ. ਕੰਗ 40794 ਵੋਟਾਂ ਨਾਲ ਤੀਜੇ ਨੰਬਰ 'ਤੇ
13. ਰਾਏਕੋਟ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਹਾਕਮ ਸਿੰਘ ਠੇਕੇਦਾਰ 61419 ਵੋਟਾਂ ਨਾਲ ਜੇਤੂ
ਕਾਂਗਰਸ ਦੇ ਕਮਿਲ ਅਮਰ ਸਿੰਘ 34772 ਵੋਟਾਂ ਨਾਲ ਦੂਜੇ ਨੰਬਰ 'ਤੇ
ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਸਿੰਘ ਸੰਧੂ 7991 ਵੋਟਾਂ ਨਾਲ ਤੀਜੇ ਨੰਬਰ 'ਤੇ
14. ਜਗਰਾਓਂ ਵਿਧਾਨ ਸਭਾ ਹਲਕਾ
ਆਮ ਆਦਮੀ ਪਾਰਟੀ ਦੇ ਸਰਬਜੀਤ ਕੌਰ ਮਾਣੂਕੇ 63996 ਵੋਟਾਂ ਨਾਲ ਜੇਤੂ
ਅਕਾਲੀ ਦਲ ਦੇ ਐੱਸ. ਆਰ. ਕਲੇਰ 24980 ਵੋਟਾਂ ਨਾਲ ਦੂਜੇ ਨੰਬਰ 'ਤੇ
ਕਾਂਗਰਸ ਦੇ ਜਗਤਾਰ ਸਿੰਘ ਜੱਗਾ 20643 ਵੋਟਾਂ ਨਾਲ ਤੀਜੇ ਨੰਬਰ 'ਤੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ