ਪੰਜਾਬ ''ਚ ਇਨ੍ਹਾਂ ਅਧਿਕਾਰੀਆਂ ਦੀਆਂ ਹੋ ਗਈਆਂ ਬਦਲੀਆਂ, ਜਾਰੀ ਹੋਏ ਹੁਕਮ

Saturday, Nov 07, 2026 - 05:14 PM (IST)

ਪੰਜਾਬ ''ਚ ਇਨ੍ਹਾਂ ਅਧਿਕਾਰੀਆਂ ਦੀਆਂ ਹੋ ਗਈਆਂ ਬਦਲੀਆਂ, ਜਾਰੀ ਹੋਏ ਹੁਕਮ

ਲੁਧਿਆਣਾ (ਰਾਮ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿਚ ਪ੍ਰਸ਼ਾਸਨਿਕ ਪੱਧਰ ’ਤੇ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਵਿਗਿਆਨ, ਟੈਕਨਾਲੋਜੀ ਅਤੇ ਵਾਤਾਵਰਣ ਵਿਭਾਗ ਵਲੋਂ ਜਾਰੀ ਹੁਕਮਾਂ ਤਹਿਤ ਬੋਰਡ ਦੇ 6 ਸੀਨੀਅਰ ਐਨਵਾਇਰਨਮੈਂਟ ਇੰਜੀਨੀਅਰਾਂ ਦੀਆਂ ਬਦਲੀਆਂ ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਵਿਭਾਗ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਸਾਰੀਆਂ ਬਦਲੀਆਂ ਤਤਕਾਲ ਪ੍ਰਭਾਵ ਨਾਲ ਲਾਗੂ ਹੋਣਗੀਆਂ। ਹੁਕਮਾਂ ਮੁਤਾਬਕ ਇੰਜੀਨੀਅਰ ਗੁਰਸ਼ਰਣ ਦਾਸ ਨੂੰ ਜ਼ੋਨ ਦਫਤਰ-1 ਪਟਿਆਲਾ ਤੋਂ ਜ਼ੋਨਲ ਦਫਤਰ ਜਲੰਧਰ ਵਿਚ ਤਾਇਨਾਤ ਕੀਤਾ ਗਿਆ ਹੈ। ਇੰਜੀਨੀਅਰ ਪ੍ਰਵੀਨ ਸ਼ਰਮਾ ਦੀਆਂ ਮੁੱਖ ਦਫਤਰ ਅਤੇ ਜ਼ੋਨਲ ਦਫਤਰ ਨਾਲ ਸਬੰਧਤ ਜ਼ਿੰਮੇਵਾਰੀਆਂ ਵਿਚ ਬਦਲਾਅ ਕੀਤਾ ਗਿਆ ਹੈ ਜਦੋਂਕਿ ਇੰਜੀਨੀਅਰ ਵਿਜੇ ਕੁਮਾਰ ਨੂੰ ਜ਼ੋਨਲ ਦਫਤਰ-1 ਲੁਧਿਆਣਾ ਤੋਂ ਜ਼ੋਨਲ ਦਫਤਰ–2 ਲੁਧਿਆਣਾ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਾਸੀਆਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਈ ਐਡਵਾਈਜ਼ਰੀ

ਇਸੇ ਤਰ੍ਹਾਂ ਇੰਜੀਨੀਅਰ ਕੁਲਦੀਪ ਸਿੰਘ ਦਾ ਜ਼ੋਨਲ ਦਫਤਰ-2 ਲੁਧਿਆਣਾ ਤੋਂ ਜ਼ੋਨਲ ਦਫਤਰ ਅੰਮ੍ਰਿਤਸਰ ਬਦਲੀ ਕੀਤਾ ਗਿਆ ਹੈ। ਇੰਜੀਨੀਅਰ ਰਾਜੀਵ ਗੁਪਤਾ ਦੀਆਂ ਪਟਿਆਲਾ ਸਥਿਤ ਜ਼ੋਨਲ ਦਫਤਰ ਦੇ ਨਾਲ-ਨਾਲ ਡੀ. ਈ. ਸੀ. ਸੀ. ਅਤੇ ਐੱਸ. ਈ. ਏ. ਸੀ. ਨਾਲ ਸਬੰਧਤ ਜ਼ਿੰਮੇਵਾਰੀਆਂ ਵਿਚ ਬਦਲੀ ਕੀਤੀ ਗਈ ਹੈ। ਇੰਜੀਨੀਅਰ ਸਮਿਤਾ ਦੀ ਜਲੰਧਰ ਅਤੇ ਅੰਮ੍ਰਿਤਸਰ ਨਾਲ ਸਬੰਧਤ ਮੌਜੂਦਾ ਜ਼ਿੰਮੇਵਾਰੀਆਂ ਵਿਚ ਬਦਲਾਅ ਕਰਦੇ ਹੋਏ ਉਨ੍ਹਾਂ ਨੂੰ ਜ਼ੋਨਲ ਦਫਤਰ-1 ਲੁਧਿਆਣਾ ਵਿਚ ਨਵੀਂ ਤਾਇਨਾਤੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸਸਕਾਰ ਤੋਂ ਪਹਿਲਾਂ ਪਰਵਿੰਦਰ ਝੋਟਾ ਦੀ ਮਾਂ ਦਾ ਵੱਡਾ ਬਿਆਨ

ਮੁੱਖ ਦਫਤਰ ਤੋਂ ਲੈ ਕੇ ਜ਼ੋਨਲ ਦਫਤਰਾਂ ਤੱਕ ਬਦਲੀਆਂ ਜ਼ਿੰਮੇਵਾਰੀਆਂ

ਇਨ੍ਹਾਂ ਬਦਲੀਆਂ ਦੇ ਜ਼ਰੀਏ ਬੋਰਡ ਦੇ ਮੁੱਖ ਦਫਤਰ ਦੇ ਨਾਲ-ਨਾਲ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਦੇ ਜ਼ੋਨਲ ਦਫਤਰਾਂ ਵਿਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਦਾ ਮੁੜ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨੌਜਵਾਨ ਕੁੜੀ ਦਾ ਬੇਰਹਿਮੀ ਨਾਲ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News