ਲੁਧਿਆਣਾ ਜ਼ਿਲ੍ਹੇ ਵਿਖੇ ਬੈਂਕ ''ਚ ਕੋਰੋਨਾ ਦੇ ਕੇਸ ਆਉਣ ''ਤੇ ਬੈਂਕ ਸ਼ਾਖਾ ਬੰਦ

12/12/2020 1:34:55 AM

ਲੁਧਿਆਣਾ, (ਸਹਿਗਲ)-ਸਥਾਨਕ ਮਾਤਾ ਰਾਣੀ ਰੋਡ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਵਿਚ ਕੋਰੋਨਾ ਦੇ ਕੇਸ ਆਉਣ 'ਤੇ ਅੱਜ ਬੈਂਕ ਬੰਦ ਕਰ ਦਿੱਤਾ ਗਿਆ। ਬੈਂਕ ਮੈਨੇਜਰ ਵੱਲੋਂ ਲਾਏ ਗਏ ਨੋਟਿਸ 'ਤੇ ਦੱਸਿਆ ਗਿਆ ਕਿ ਬੈਂਕ ਵਿਚ ਕੋਰੋਨਾ ਪਾਜ਼ੇਟਿਵ ਕੇਸ ਆਉਣ 'ਤੇ ਬੰਦ ਕੀਤਾ ਜਾ ਰਿਹਾ ਹੈ। ਸ਼ਹਿਰ ਵਿਚ ਅੱਜ 90 ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਜਦੋਂਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਪਾਜ਼ੇਟਿਵ ਮਰੀਜ਼ਾਂ ਵਿਚ ਤਿੰਨ ਅੰਡਰ ਟ੍ਰਾਇਲ ਅਤੇ ਦੋ ਹੈਲਥ ਕੇਅਰ ਵਰਕਰ ਵੀ ਸ਼ਾਮਲ ਹਨ। ਸਿਹਤ ਅਧਿਕਾਰੀਆਂ ਮੁਤਾਬਕ ਅੱਜ ਜ਼ਿਲੇ ਦੇ ਹਸਪਤਾਲਾਂ ਵਿਚ ਸਾਹਮਣੇ ਆਏ 90 ਪਾਜ਼ੇਟਿਵ ਮਰੀਜ਼ਾਂ ਵਿਚੋਂ 67 ਮਰੀਜ਼ ਜ਼ਿਲੇ ਨਾਲ ਸੰਬਧਤ, ਜਦੋਂਕਿ 23 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ, ਜਿਨ੍ਹਾਂ 5 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ ਦੋ ਮਰੀਜ਼ ਲੁਧਿਆਣਾ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 3 ਹੋਰ ਮਰੀਜ਼ਾਂ ਵਿਚ 2 ਜੰਮੂ ਅਤੇ ਕਸ਼ਮੀਰ ਰਾਜ ਅਤੇ 1 ਜਲੰਧਰ ਦਾ ਰਹਿਣ ਵਾਲਾ ਸੀ।

ਸਿਵਲ ਸਰਜਨ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 2 ਮ੍ਰਿਤਕ ਮਰੀਜ਼ਾਂ 'ਚੋਂ ਇਕ 70 ਸਾਲਾ ਮਰੀਜ਼ ਗਿੱਲ ਰੋਡ ਦਾ ਰਹਿਣ ਵਾਲਾ ਸੀ, ਜੋ ਕਿ ਜੀ. ਟੀ. ਬੀ. ਹਸਪਤਾਲ ਵਿਚ ਦਾਖਲ ਸੀ, ਜਦੋਂਕਿ ਦੂਜਾ 55 ਸਾਲਾ ਮ੍ਰਿਤਕ ਮਰੀਜ਼ ਬਾਜਵਾ ਨਗਰ ਦਾ ਰਹਿਣ ਵਾਲਾ ਸੀ, ਜੋ ਸਿਵਲ ਹਸਪਤਾਲ ਵਿਚ ਦਾਖਲ ਸੀ। ਜ਼ਿਲੇ ਵਿਚ ਹੁਣ ਤੱਕ ਪਾਜ਼ੇਟਿਵ ਆਏ ਮਰੀਜ਼ਾਂ ਦੀ ਗਿਣਤੀ 23,796 ਹੋ ਗਈ ਹੈ। ਇਨ੍ਹਾਂ ਵਿਚੋਂ 930 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 3449 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚ 406 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਜ਼ਿਲੇ ਵਿਚ 22,144 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਵਿਚ 722 ਐਕਟਿਵ ਮਰੀਜ਼ ਰਹਿ ਗਏ ਹਨ।

97 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ 'ਚ ਭੇਜਿਆ
ਜ਼ਿਲਾ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 130 ਮਰੀਜ਼ਾਂ ਦੀ ਸਕ੍ਰੀਨਿੰਗ ਉਪਰੰਤ 97 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਇਨ੍ਹਾਂ 'ਚੋਂ 9 ਮਰੀਜ਼ਾਂ ਵਿਚ ਹੀ ਕੋਰੋਨਾ ਦੇ ਲੱਛਣ ਪਾਏ ਗਏ, ਜਦੋਂਕਿ ਬਾਕੀ ਮਰੀਜ਼ਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਦਿਖੇ ਪਰ ਉਹ ਜਾਂਚ ਵਿਚ ਪਾਜ਼ੇਟਿਵ ਆਏ। ਇਸ ਤੋਂ ਇਲਾਵਾ 535 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

2908 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਜ਼ਿਲੇ 'ਚ ਅੱਜ 2908 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ ਵਿਚੋਂ 2417 ਸੈਂਪਲ ਸਿਹਤ ਵਿਭਾਗ ਵੱਲੋਂ ਅਤੇ 491 ਸੈਂਪਲ ਨਿੱਜੀ ਹਸਪਤਾਲਾਂ ਆਦਿ ਵੱਲੋਂ ਲਏ ਗਏ। ਸਿਹਤ ਵਿਭਾਗ ਵੱਲੋਂ ਭੇਜੇ ਗਏ ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਵਿਚੋਂ 2641 ਮਰੀਜ਼ਾਂ ਦੀ ਰਿਪੋਰਟ ਅਜੇ ਵੀ ਪੈਂਡਿੰਗ ਹੈ।

ਸਿਵਲ ਹਸਪਤਾਲ ਵਿਚ 24, ਨਿੱਜੀ ਹਸਪਤਾਲਾਂ 'ਚ 197 ਮਰੀਜ਼
ਜ਼ਿਲੇ ਵਿਚ ਸਿਵਲ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 24 ਹੈ ਅਤੇ ਨਿੱਜੀ ਹਸਪਤਾਲਾਂ ਵਿਚ 197 ਪਾਜ਼ੇਟਿਵ ਮਰੀਜ਼ ਹਾਲੇ ਜ਼ੇਰੇ ਇਲਾਜ ਹਨ। ਬਾਕੀ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਅਤੇ ਹੋਮ ਕੁਆਰੰਟਾਈਨ ਵਿਚ ਭੇਜ ਦਿੱਤਾ ਗਿਆ ਹੈ।
 


Deepak Kumar

Content Editor

Related News